ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਖੁਦਕੁਸ਼ੀ
Saturday, Oct 21, 2017 - 12:10 AM (IST)
ਗਿੱਦੜਬਾਹਾ(ਕੁਲਭੂਸ਼ਨ, ਸੰਧਿਆ)- ਗਿੱਦੜਬਾਹਾ-ਬਠਿੰਡਾ ਰੇਲ ਸੈਕਸ਼ਨ 'ਤੇ ਪੈਂਦੇ ਪਿੰਡ ਦੌਲਾ ਨੇੜੇ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੱਲੋਂ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ। ਜਾਣਕਾਰੀ ਅਨੁਸਾਰ ਗੁਰਸੇਵਕ ਸਿੰਘ (38) ਪੁੱਤਰ ਹਰਗੋਬਿੰਦ ਸਿੰਘ ਵਾਸੀ ਪਿੰਡ ਬਾਜਕ ਨੇ ਬਠਿੰਡਾ ਤੋਂ ਸ਼੍ਰੀਗੰਗਾਨਗਰ ਜਾ ਰਹੀ ਸਵਾਰੀ ਗੱਡੀ ਅੱਗੇ ਛਾਲ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਵਾਲੀ ਜਗ੍ਹਾ 'ਤੇ ਮੌਜੂਦ ਮ੍ਰਿਤਕ ਦੇ ਚਚੇਰੇ ਭਰਾ ਬਲਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਰੀਬ 2 ਲੱਖ ਰੁਪਏ ਬੈਂਕ ਕਰਜ਼ੇ ਸਮੇਤ ਕਰੀਬ 4 ਲੱਖ ਰੁਪਏ ਦਾ ਕਰਜ਼ਾਈ ਸੀ। ਇਸ ਮੌਕੇ ਮੌਜੂਦ ਰੇਲਵੇ ਪੁਲਸ ਦੇ ਸੁਰਿੰਦਰ ਸਿੰਘ ਤੇ ਜਗਰੂਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਗੁਰਸੇਵਕ ਦੀ ਲਾਸ਼ ਨੂੰ ਸ਼੍ਰੀ ਵਿਵੇਕ ਆਸ਼ਰਮ ਦੇ ਸ਼ਮਿੰਦਰ ਸਿੰਘ ਮੰਗਾ ਅਤੇ ਬਾਬਾ ਕਲਿਆਣ ਦੇਵ ਦੀ ਮਦਦ ਨਾਲ ਪੋਸਟਮਾਰਟਮ ਲਈ ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
