ਨਹਿਰ ''ਚ ਛਾਲ ਮਾਰ ਕੇ ਨੌਜਵਾਨ ਲੜਕੇ ਤੇ ਔਰਤ ਵੱਲੋ ਖੁਦਕੁਸ਼ੀ, ਔਰਤ ਦੀ ਲਾਸ਼ ਮਿਲੀ
Wednesday, Sep 20, 2017 - 02:17 AM (IST)

ਰਾਮਪੁਰਾ ਫੂਲ(ਰਜਨੀਸ਼)-ਅੱਜ ਸਹਾਰਾ ਗਰੁੱਪ ਪੰਜਾਬ ਦੇ ਮੈਂਬਰਾਂ ਵੱਲੋਂ ਨਜ਼ਦੀਕੀ ਪਿੰਡ ਢਿਪਾਲੀ ਵਾਲੀ ਨਹਿਰ 'ਚੋਂ ਇਕ ਔਰਤ ਦੀ ਲਾਸ਼ ਕੱਢੀ ਗਈ। ਉਕਤ ਸੰਸਥਾ ਦੇ ਪ੍ਰਧਾਨ ਸੰਦੀਪ ਵਰਮਾ ਨੇ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਅੱਜ ਇਕ ਮੋਟਰਸਾਈਕਲ ਨੰਬਰ ਪੀ.ਬੀ. 13ਏ ਏ-6228 'ਤੇ ਇਕ ਵਿਅਕਤੀ ਤੇ ਇਕ ਔਰਤ ਨਹਿਰ 'ਤੇ ਆਏ ਅਤੇ ਨਹਿਰ ਦੇ ਕਿਨਾਰੇ ਮੋਟਰਸਾਈਕਲ ਖੜ੍ਹਾ ਕਰ ਕੇ ਉਨ੍ਹਾਂ ਦੋਵਾਂ ਨੇ ਨਹਿਰ 'ਚ ਛਾਲ ਮਾਰ ਦਿੱਤੀ। ਵਰਮਾ ਨੇ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕਲੱਬ ਨੂੰ ਸੂਚਿਤ ਕੀਤੇ ਜਾਣ ਦੇ ਤੁਰੰਤ ਬਾਅਦ ਕਲੱਬ ਮੈਂਬਰ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਗਏ ਤੇ ਪੁਲਸ ਦੀ ਨਿਗਰਾਨੀ 'ਚ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਔਰਤ ਦੀ ਲਾਸ਼ ਨੂੰ ਬਾਹਰ ਕੱਢ ਲਿਆ ਗਿਆ ਪਰ ਉਸ ਦੇ ਸਾਥੀ ਦਾ ਅਜੇ ਤੱਕ ਕੁਝ ਪਤਾ ਨਹੀਂ ਲੱਗਾ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਦੀ ਤਲਾਸ਼ ਜਾਰੀ ਹੈ ਜਦਕਿ ਉਕਤ ਔਰਤ ਦੀ ਅਜੇ ਤੱਕ ਕੋਈ ਪਛਾਣ ਨਾ ਹੋਣ ਕਾਰਨ ਉਸ ਦੀ ਲਾਸ਼ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ ਹੈ।