ਕਰਜ਼ੇ ਤੋਂ ਤੰਗ ਨੌਜਵਾਨ ਵੱਲੋਂ ਖੁਦਕੁਸ਼ੀ
Friday, Sep 08, 2017 - 06:56 AM (IST)
ਅਹਿਮਦਗੜ੍ਹ(ਪੁਰੀ, ਇਰਫਾਨ)-ਬਿਜਲੀ ਗਰਿੱਡ ਦਫਤਰ ਅਹਿਮਦਗੜ੍ਹ ਵਿਖੇ ਅੱਜ ਸਵੇਰੇ ਦਰੱਖਤ ਨਾਲ ਲਟਕਦੀ ਇਕ ਵਿਅਕਤੀ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਬਿਜਲੀ ਬੋਰਡ 'ਚ ਠੇਕੇ 'ਤੇ ਚੱਲਦੀ ਗੱਡੀ ਦੇ ਮਾਲਕ ਸੁਰਜੀਤ ਸਿੰਘ (54) ਪੁੱਤਰ ਪ੍ਰੀਤਮ ਸਿੰਘ ਵਾਸੀ ਪੋਹੀੜ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਸੁਰਜੀਤ ਸਿੰਘ ਗੱਡੀ ਦੀਆਂ ਕਿਸ਼ਤਾਂ ਟੁੱਟੀਆਂ ਹੋਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ। ਜਿਸ ਕਾਰਨ ਉਸਨੇ ਕੱਲ ਦਫਤਰ 'ਚ ਇਕ ਦਰੱਖਤ ਨਾਲ ਫਾਹਾ ਲੈ ਲਿਆ, ਜਿਸ ਨਾਲ ਉਸਦੀ ਮੌਤ ਹੋ ਗਈ। ਥਾਣਾ ਡੇਹਲੋਂ ਦੀ ਹੱਦ ਅੰਦਰ ਪੈਂਦੇ ਇਸ ਦਫਤਰ 'ਚ ਵਾਪਰੀ ਘਟਨਾ ਦੀ ਕਾਰਵਾਈ ਡੇਹਲੋਂ ਪੁਲਸ ਨੇ ਕੀਤੀ।
