ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ''ਚ 2 ਨਾਮਜ਼ਦ ਤੇ 1 ਖਿਲਾਫ ਕੇਸ ਦਰਜ
Wednesday, Nov 22, 2017 - 03:25 PM (IST)
ਸੰਗਰੂਰ (ਵਿਵੇਕ ਸਿੰਧਵਾਨੀ, ਗੋਇਲ) - ਲਹਿਰਾ ਥਾਣੇ ਦੇ ਪੁਲਸ ਅਧਿਕਾਰੀ ਸਤ ਪ੍ਰਕਾਸ਼ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਝਲੂਰ ਨੇ ਸ਼ਿਕਾਇਤ 'ਚ ਦੱਸਿਆ ਕਿ ਨਿਰਮਲ ਸਿੰਘ ਪੁੱਤਰ ਕ੍ਰਿਪਾਲ ਸਿੰਘ, ਕ੍ਰਿਪਾਲ ਸਿੰਘ ਪੁੱਤਰ ਲੀਲੂ ਸਿੰਘ ਅਤੇ ਇਕ ਨਾਮਾਲੂਮ ਵਿਅਕਤੀ ਨੇ ਉਸ ਦੇ ਭਰਾ ਗੁਰਪ੍ਰੀਤ ਸਿੰਘ ਉਰਫ ਬੂਟਾ, ਜੋ ਇਕ ਸਾਲ ਤੋਂ ਨਿਰਮਲ ਸਿੰਘ ਕੋਲ ਨੌਕਰੀ ਕਰਦਾ ਸੀ, ਦੀ ਕੁੱਟਮਾਰ ਕੀਤੀ। ਬਾਅਦ 'ਚ ਉਸ ਨੂੰ ਸਪਰੇਅ ਪਿਲਾਉਣ ਲਈ ਖੇਤ ਲੈ ਗਏ ਜਿੱਥੇ ਪਹਿਲਾਂ ਉਹ ਉਸ ਤੋਂ ਸਪਰੇਅ ਕਰਵਾਉਂਦੇ ਰਹੇ ਅਤੇ ਬਾਅਦ 'ਚ ਧਮਕੀ ਦਿੱਤੀ ਕਿ ਅੱਜ ਤੈਨੂੰ ਫਿਰ ਬੰਨ੍ਹ ਕੇ ਕੁੱਟਮਾਰ ਕਰਾਂਗੇ ਜਿਸ ਕਾਰਨ ਡਰਦੇ ਹੋਏ ਉਸ ਦੇ ਭਰਾ ਨੇ ਸਪਰੇਅ ਪੀ ਲਈ। ਉਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਜਿੱਥੇ ਰਸਤੇ 'ਚ ਹੀ ਉਸ ਦੀ ਮੌਤ ਹੋ ਗਈ।
