ਅੱਗ ਲੱਗਣ ਨਾਲ 3 ਏਕੜ ਗੰਨੇ ਦੀ ਫਸਲ ਸੜ ਕੇ ਹੋਈ ਸੁਆਹ

Tuesday, Nov 14, 2017 - 05:54 PM (IST)

ਅੱਗ ਲੱਗਣ ਨਾਲ 3 ਏਕੜ ਗੰਨੇ ਦੀ ਫਸਲ ਸੜ ਕੇ ਹੋਈ ਸੁਆਹ

ਟਾਂਡਾ (ਮੋਮੀ, ਪੰਡਿਤ, ਕੁਲਦੀਸ਼)— ਪਿੰਡ ਘੋੜਾਵਾਹਾ ਨਜ਼ਦੀਕ ਬਿਜਲੀ ਦੇ ਹੋਏ ਸ਼ਾਰਟ ਸਰਕੱਟ ਕਾਰਨ ਇਕ ਕਿਸਾਨ ਦੀ ਕਰੀਬ 3 ਏਕੜ ਗੰਨੇ ਦੀ ਫਸਲ ਸੜ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਕਿਸਾਨ ਕਸ਼ਮੀਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕੰਧਾਲਾ ਜੱਟਾਂ ਨੇ ਦੱਸਿਆ ਕਿ ਦੁਪਹਿਰ ਸਮੇਂ ਖੇਤ ਉਪਰੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਅੰਦਰ ਹੋਏ ਸ਼ਾਰਟ ਕਾਰਨ ਅਚਾਨਕ ਹੀ ਗੰਨੇ ਦੀ ਫਸਲ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਸ ਅੱਗ ਨੇ ਭਿਆਨਕ ਰੂਪ ਲੈ ਲਿਆ, ਜਿਸ ਕਾਰਨ 3 ਏਕੜ ਕਮਾਦ ਦੀ ਫਸਲ ਸੜ ਗਈ। 
ਇਸ ਮੌਕੇ ਕਿਸਾਨਾਂ ਨੇ ਬਿਜਲੀ ਵਿਭਾਗ ਖਿਲਾਫ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਬਿਜਲੀ ਵਿਭਾਗ ਦੀ ਅਣਗਹਿਲੀ ਕਾਰਨ ਇਹ ਅਗਜ਼ਨੀ ਦੀ ਇਹ ਘਟਨਾ ਵਾਪਰੀ ਹੈ। ਜਦਕਿ ਇਸ ਤੋਂ ਪਹਿਲਾਂ ਸਬੰਧਤ ਮਹਿਕਮੇ ਨੂੰ ਕਿਸਾਨਾਂ ਵੱਲੋਂ ਸੁਧਾਰ ਕਰਨ ਲਈ ਬੇਨਤੀ ਕੀਤੀ ਗਈ ਸੀ।


Related News