ਭਾਈ ਲੌਂਗੋਵਾਲ ਦੀ ਧਰਮ ਪਤਨੀ ਦਾ ਅਚਾਨਕ ਦੇਹਾਂਤ

Saturday, May 02, 2020 - 07:46 PM (IST)

ਭਾਈ ਲੌਂਗੋਵਾਲ ਦੀ ਧਰਮ ਪਤਨੀ ਦਾ ਅਚਾਨਕ ਦੇਹਾਂਤ

ਲੌਂਗੋਵਾਲ, (ਵਸ਼ਿਸ਼ਟ)— ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਧਰਮ ਪਤਨੀ ਅਮਰ ਪਾਲ ਕੌਰ ਦੇ ਅਚਾਨਕ ਦਿਹਾਂਤ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ । ਜਿਓ ਹੀ ਇਹ ਖਬਰ ਕਸਬੇ 'ਚ ਫੈਲੀ ਤਾਂ ਲੋਕਾਂ 'ਚ ਸੋਗ ਦੀ ਲਹਿਰ ਦੌੜ ਗਈ। ਉਹ ਕਰੀਬ 60 ਵਰ੍ਹਿਆਂ ਦੇ ਸਨ । ਅਮਰ ਪਾਲ ਕੌਰ ਪਿੰਗਲਵਾੜਾ ਅੰਮ੍ਰਿਤਸਰ ਪ੍ਰਧਾਨ ਡਾ. ਬੀਬੀ ਇੰਦਰਜਿਤ ਕੌਰ ਦੀ ਛੋਟੀ ਭੈਣ ਸਨ, ਉਹ ਸੇਵਾਮੁਕਤ ਸਰਕਾਰੀ ਅਧਿਅਪਕ ਸਨ। ਭਾਈ ਲੌਂਗੋਵਾਲ ਦੇ ਪਰਿਵਾਰ ਦੇ ਨੇੜਲੇ ਵਿਆਕਤੀਆ ਤੋਂ ਪ੍ਰਾਪਤ ਵੇਰਵਿਆਂ ਅਨੁਸਾਰ ਸਰਦਾਰਨੀ ਅਮਰਪਾਲ ਕੌਰ ਨੂੰ ਅੱਜ ਸ਼ਾਮ ਆਪਣੇ ਘਰ 'ਚ ਉਲਟੀ ਕਰਦੇ ਕਰਦੇ ਅਚਾਨਕ ਡਿੱਗ ਗਏ ਅਤੇ ਉਨ੍ਹਾਂ ਨੂੰ ਸਥਾਨਕ ਇਕ ਨਿੱਜੀ ਹਸਪਤਾਲ 'ਚ ਲਿਜਾਣ ਤੋਂ ਬਾਅਦ ਸੰਗਰੂਰ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਉਹ ਆਪਣੇ ਪਿੱਛੇ ਇਕ ਪੁੱਤਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਤੇ ਧੀ ਜੋਆ ਤੋਂ ਇਲਾਵਾ ਹਜ਼ਾਰਾਂ ਸ਼ੁਭ ਚਿੰਤਕਾਂ ਨੂੰ ਰੋਂਦੇ ਕਰਲਾਉਂਦੇ ਛੱਡ ਗਏ। ਉਨ੍ਹਾਂ ਦੇ ਇਸ ਅਚਾਨਕ ਦੇਹਾਂਤ ਨਾਲ ਸਿੱਖ ਹਲਕਿਆਂ 'ਚ ਸੋਗ ਦੀ ਲਹਿਰ ਦੌੜ ਗਈ। ਇਸ ਖਬਰ ਦੀ ਪੁਸ਼ਟੀ ਲਈ ਪੱਤਰਕਾਰਾਂ ਕੋਲ ਪੰਜਾਬ ਦੇ ਕੋਨੇ-ਕੋਨੇ ਤੋਂ ਫੋਨ ਆਉਣੇ ਸ਼ੁਰੂ ਹੋ ਗਏ।


author

KamalJeet Singh

Content Editor

Related News