ਟਾਂਡਾ ''ਚ ਹੋਇਆ ਬਲੈਕ ਆਊਟ
Saturday, May 10, 2025 - 09:42 PM (IST)

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ) ਜਿਵੇਂ ਹੀ ਪਾਕਿਸਤਾਨ ਵੱਲੋਂ ਜੰਮੂ ਵਿੱਚ ਦੁਬਾਰਾ ਤੋਂ ਫਾਇਰਿੰਗ ਤੇ ਬੰਬਾਰੀ ਕਰਨ ਦਾ ਸਮਾਂਚਾਰ ਪ੍ਰਾਪਤ ਹੋਇਆ ਤਾਂ ਟਾਂਡਾ ਵਿੱਚ ਇੱਕ ਵਾਰ ਫਿਰ ਤੋਂ ਡੀ.ਸੀ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬਲੈਕ ਆਊਟ ਕਰ ਦਿੱਤਾ ਗਿਆ। ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਸਮੁੱਚੇ ਪੰਜਾਬ ਸਮੇਤ ਟਾਂਡਾ ਵਿੱਚ ਵੀ ਬਲੈਕ ਆਊਟ ਕੈਂਸਲ ਕਰ ਦਿੱਤਾ ਗਿਆ ਸੀ ਪ੍ਰੰਤੂ ਹਾਲਾਤ ਇੱਕ ਵਾਰ ਫਿਰ ਤੋਂ ਸੁਖਾਵੇ ਨਾ ਹੋਣ ਨਾ ਹੋਣ ਕਾਰਨ ਐਸ.ਡੀ.ਐਮ ਟਾਂਡਾ ਪਰਮਪ੍ਰੀਤ ਸਿੰਘ ਵੱਲੋਂ ਡੀ.ਸੀ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਅਗਲੇ ਆਦੇਸ਼ਾਂ ਤੱਕ ਟਾਂਡਾ ਵਿੱਚ ਫਿਰ ਤੋਂ ਬਲੈਕ ਆਉਟ ਕਰਨ ਦੇ ਆਦੇਸ਼ ਦਿੱਤੇ ਗਏ।
ਡੀ ਐਸ.ਪੀ ਟਾਂਡਾ ਦਵਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਥਾਣਾ ਮੁਖੀ ਟਾਂਡਾ ਗੁਰਜਿੰਦਰ ਜੀਤ ਸਿੰਘ ਨਾਗਰਾ ਦੀ ਦੇਖ ਰੇਖ ਹੇਠ ਟਾਂਡਾ ਪੁਲਸ ਦੀਆਂ ਟੀਮਾਂ ਨੇ ਸ਼ਹਿਰ ਵਿੱਚ ਰਹੀਆਂ ਲਾਈਟਾਂ ਨੂੰ ਬੰਦ ਕਰਨ ਦੀ ਕਵਾਇਦ ਸ਼ੁਰੂ ਕਰਵਾ ਦਿੱਤੀ ਸੀ।