ਰਿਕਸ਼ਾ ''ਚ ਬੈਠੀ ਔਰਤ ਦੇ ਹੱਥੋਂ ਮੋਬਾਇਲ ਖੋਹਿਆ

Thursday, Oct 05, 2017 - 07:19 AM (IST)

ਰਿਕਸ਼ਾ ''ਚ ਬੈਠੀ ਔਰਤ ਦੇ ਹੱਥੋਂ ਮੋਬਾਇਲ ਖੋਹਿਆ

ਲੁਧਿਆਣਾ, (ਤਰੁਣ)- ਸ਼ਿੰਗਾਰ ਰੋਡ ਦੇ ਕੋਲ ਰਿਕਸ਼ਾ ਵਿਚ ਸਵਾਰ ਇਕ ਔਰਤ ਦੇ ਹੱਥੋਂ ਮੋਟਰਸਾਈਕਲ ਸਵਾਰ ਝਪਟਮਾਰ ਨੇ ਮੋਬਾਇਲ ਖੋਹ ਲਿਆ। ਘਟਨਾ ਬੁੱਧਵਾਰ ਰਾਤ ਕਰੀਬ ਪੌਣੇ 7 ਵਜੇ ਦੀ ਹੈ। ਪੀੜਤ ਔਰਤ ਅੰਜੂ ਬਾਲਾ ਨੇ ਚੌਕੀ ਸ਼ਿੰਗਾਰ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੀੜਤਾ ਨੇ ਦੱਸਿਆ ਕਿ ਉਹ ਟਿੱਬਾ ਰੋਡ ਇਲਾਕੇ ਦੀ ਰਹਿਣ ਵਾਲੀ ਹੈ। ਉਹ ਆਪਣੀ ਭੈਣ ਨਾਲ ਕਰਵਾਚੌਥ ਦੀ ਖਰੀਦਦਾਰੀ ਕਰਨ ਘੁਮਾਰ ਮੰਡੀ ਗਈ ਸੀ। ਵਾਪਸੀ ਸਮੇਂ ਉਹ ਦੋਵੇਂ ਰਿਕਸ਼ੇ 'ਤੇ ਘਰ ਵੱਲ ਜਾ ਰਹੀਆਂ ਸਨ। ਰਿਕਸ਼ਾ ਵਿਚ ਬੈਠੀ ਜਦੋਂ ਉਹ ਆਪਣੇ ਪਤੀ ਨਾਲ ਮੋਬਾਇਲ 'ਤੇ ਗੱਲ ਕਰ ਰਹੀ ਸੀ ਤਾਂ ਇਕ ਮੋਟਰਸਾਈਕਲ ਸਵਾਰ ਝਪਟਮਾਰ ਨੇ ਉਸ ਦੇ ਹੱਥੋਂ ਮੋਬਾਇਲ ਖੋਹ ਲਿਆ ਅਤੇ ਕੁੱਝ ਹੀ ਪਲਾਂ ਵਿਚ ਹਰਚਰਨ ਨਗਰ ਵੱਲ ਜਾਣ ਵਾਲੀ ਗਲੀ ਦੇ ਰਸਤੇ ਫਰਾਰ ਹੋ ਗਿਆ। ਪੀੜਤਾ ਨੇ ਇਲਾਕਾ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੁਤਾਬਕ ਝਪਟਮਾਰ ਇਲਾਕੇ ਵਿਚ ਲੱਗੇ ਇਕ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਵਿਚ ਕੈਦ ਹੋ ਚੁੱਕਾ ਹੈ। ਪੁਲਸ ਨੇ ਸ਼ਿਕਾਇਤ ਲੈ ਕੇ ਝਪਟਮਾਰ ਦੀ ਭਾਲ ਸ਼ੁਰੂ ਕਰ ਦਿੱਤੀ।


Related News