ਸਿੱਧੂ ਨਾਲੋਂ ਵੱਖ ਹੋਣ ''ਤੇ ਹੀ ਬੈਂਸ ਭਰਾਵਾਂ ਨਾਲ ਹੋਵੇਗਾ ਤਾਲਮੇਲ : ਛੋਟੇਪੁਰ

09/27/2016 12:52:55 PM

ਜਲੰਧਰ (ਧਵਨ) : ਆਮ ਆਦਮੀ ਪਾਰਟੀ ਪੰਜਾਬ ਦੇ ਸਾਬਕਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਵਲੋਂ ਗਠਿਤ ਕੀਤੀ ਜਾ ਰਹੀ ਸਿਆਸੀ ਪਾਰਟੀ ''ਆਮ ਲੋਕ ਪਾਰਟੀ'' ਦੀ  ਰਜਿਸਟ੍ਰੇਸ਼ਨ ਕਰਵਾਉਣ ਲਈ 29 ਸਤੰਬਰ ਤੋਂ ਪਹਿਲਾਂ ਕੇਂਦਰੀ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਜਾਵੇਗੀ। ਛੋਟੇਪੁਰ ਵਲੋਂ ਬਣਾਈ ਜਾਣ ਵਾਲੀ ਨਵੀਂ ਪਾਰਟੀ ਨੂੰ ਲੈ ਕੇ ਰਸਮੀ ਕਾਰਵਾਈ ਨੂੰ ਪੂਰਾ ਕੀਤਾ ਜਾ ਰਿਹਾ ਹੈ।
ਛੋਟੇਪੁਰ ਨੇ ਸੋਮਵਾਰ ਨੂੰ ਦੱਸਿਆ ਕਿ ਸੰਸਦ ਮੈਂਬਰ ਧਰਮਵੀਰ ਗਾਂਧੀ ਨਾਲ ਉਨ੍ਹਾਂ ਦੀ ਪਾਰਟੀ ਦੇ ਤਾਲਮੇਲ ਦੇ ਆਸਾਰ ਜ਼ਿਆਦਾ ਹਨ, ਜਦਕਿ ਸਾਬਕਾ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਕੋਈ ਗੱਲਬਾਤ ਨਹੀਂ ਹੋਈ। ਬੈਂਸ ਬ੍ਰਦਰਸ ਬਾਰੇ ਉਨ੍ਹਾਂ ਕਿਹਾ ਕਿ ਅਜੇ ਤਕ ਉਹ ਸਿੱਧੂ ਦੇ ਨਾਲ ਹਨ। ਸਿੱਧੂ ਤੋਂ ਵੱਖ ਹੋਣ ''ਤੇ ਹੀ ਬੈਂਸ ਬ੍ਰਦਰਸ ਨਾਲ ਤਾਲਮੇਲ ਦੇ ਆਸਾਰ ਪੈਦਾ ਹੋਣਗੇ। ਅਜੇ ਤਕ ਬੈਂਸ ਬ੍ਰਦਰਸ ਨੂੰ ਲੈ ਕੇ ਸ਼ੱਕ ਵਾਲੀ ਸਥਿਤੀ ਬਣੀ ਹੋਈ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਨਵੀਂ ਪਾਰਟੀ ਕਿੰਨੀਆਂ ਸੀਟਾਂ ''ਤੇ ਚੋਣਾਂ ਲੜੇਗੀ, ਇਸ ਦਾ ਫੈਸਲਾਵੱਖ-ਵੱਖ ਪਾਰਟੀਆਂ ਨਾਲ ਹੋਣ ਵਾਲੇ ਤਾਲਮੇਲ ''ਤੇ ਨਿਰਭਰ ਕਰੇਗਾ। ਇਕ ਸਵਾਲ ਦੇ ਜਵਾਬ ''ਚ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਕੇਜਰੀਵਾਲ ਦਾ ਗੁਬਾਰਾ ਫਟ ਚੁੱਕਾ ਹੈ। ਹੁਣ ਲੋਕਾਂ ''ਤੇ ''ਆਪ'' ਦਾ ਕੋਈ ਅਸਰ ਨਹੀਂ ਰਹਿ ਗਿਆ ਹੈ।  ਛੋਟੇਪੁਰ ਨੇ ਕਿਹਾ ਕਿ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਹੋਣ ਤੋਂ ਬਾਅਦ ਇਸ ਦਾ ਏਜੰਡਾ ਪੰਜਾਬੀਆਂ ਦੇ ਸਾਹਮਣੇ ਰਖ ਦਿੱਤਾ ਜਾਵੇਗਾ। ਪਾਰਟੀ ਦਾ ਫੋਕਸ ਪੰਜਾਬ ਤੇ ਪੰਜਾਬੀਆਂ ਨਾਲ ਜੁੜੇ ਮੁੱਦੇ ਹੋਣਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੀ ਨਵੀਂ ਪਾਰਟੀ ਦਾ ਨਾਂ ਆਮ ਲੋਕ ਪਾਰਟੀ ਇਸ ਲਈ ਰੱਖਿਆ ਹੈ, ਕਿਉਂਕਿ ਇਹ ਅਸਲ ''ਚ ਜਨਤਾ ਦੀ ਨੁਮਾਇੰਦਗੀ ਕਰਦੀ ਹੈ।

Babita Marhas

News Editor

Related News