ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਲਈ ਤਿਆਰ ਕਰਵਾਏ ਜਾਅਲੀ ਕਾਗਜ਼ਾਤ, ਮਾਰੀ ਸਾਢੇ 8 ਲੱਖ ਦੀ ਠੱਗੀ
Tuesday, Jun 07, 2022 - 03:59 PM (IST)

ਫਿਰੋਜ਼ਪੁਰ (ਪਰਮਜੀਤ ਸੋਢੀ) : ਇਕ ਨੌਜਵਾਨ ਨੂੰ ਵਿਦੇਸ਼ ਵਿਚ ਪੜ੍ਹਾਈ ਕਰਨ ਲਈ ਭੇਜਣ ਸਬੰਧੀ ਸਾਢੇ 8 ਲੱਖ ਰੁਪਏ ਲੈ ਕੇ ਜਾਅਲੀ ਆਫਰ ਲੈਟਰ/ਦਸਤਾਵੇਜ਼ ਦੇ ਕੇ ਠੱਗੀ ਮਾਰਨ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਦੋ ਵਿਅਕਤੀਆਂ ਖ਼ਿਲਾਫ 420, 465, 467, 468, 471, 120-ਬੀ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਲਖਵਿੰਦਰ ਕੌਰ ਪਤਨੀ ਸਵ. ਮਨਜੀਤ ਸਿੰਘ ਵਾਸੀ ਪਿੰਡ ਪ੍ਰੀਤਮ ਸਿੰਘ ਡਾਕਖਾਨਾ ਪੱਲਾ ਮੇਘਾ ਨੇ ਦੱਸਿਆ ਕਿ ਦੋਸ਼ੀ ਸਤੀਸ਼ ਪੁੱਤਰ ਸੁਰਜੀਤ ਰਾਏ ਵਾਸੀ ਲੰਮਾ ਪਿੰਡ ਜਲੰਧਰ, ਰਘੁਬੀਰ ਸਿੰਘ ਵਾਸੀ ਕੋਠੀ ਨੰਬਰ 313 ਬੈਂਕ ਇਨਕਲੇਵ ਮਿੱਠਾਪੁਰ ਚੌਕ ਜਲੰਧਰ ਨੇ ਹਮਮਸ਼ਵਰਾ ਹੋ ਕੇ ਉਸ ਦੇ ਭਤੀਜੇ ਤਰਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਗਲੀ ਨੰਬਰ 4 ਬਸਤੀ ਨਿਜ਼ਾਮਦੀਨ, ਰਿੱਖੀ ਕਾਲੋਨੀ ਨੂੰ ਵਿਦੇਸ਼ ’ਚ ਪੜ੍ਹਾਈ ਕਰਨ ਲਈ ਭੇਜਣ ਸਬੰਧੀ ਸਾਢੇ 8 ਲੱਖ ਰੁਪਏ ਲੈ ਕੇ ਜਾਅਲੀ ਆਫਰ ਲੈਟਰ/ਦਸਤਾਵੇਜ਼ ਦੇ ਕੇ ਠੱਗੀ ਮਾਰੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਕਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।