ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ CM ਮਾਨ ਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੀਤੀ ਇਹ ਮੰਗ

Saturday, Jun 03, 2023 - 03:10 AM (IST)

ਸਰਕਾਰੀ ਸਕੂਲ ਦੇ ਵਿਦਿਆਰਥੀਆਂ ਨੇ CM ਮਾਨ ਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੀਤੀ ਇਹ ਮੰਗ

ਲੁਧਿਆਣਾ (ਵਿੱਕੀ) : ਸਿੱਖਿਆ ਵਿਭਾਗ 'ਚ ਤਬਾਦਲਿਆਂ ਦਾ ਦੌਰ ਚੱਲ ਰਿਹਾ ਹੈ ਅਤੇ ਕਈ ਅਧਿਆਪਕ ਆਪਣੀ ਮਰਜ਼ੀ ਨਾਲ ਬਦਲੀਆਂ ਕਰਵਾ ਕੇ ਆਪਣੇ ਚਹੇਤੇ ਸਟੇਸ਼ਨ ਜੁਆਇਨ ਕਰ ਰਹੇ ਹਨ। ਜ਼ਿਲ੍ਹੇ ਦੇ ਪਿੰਡ ਹਸਨਪੁਰ ਦੇ ਸਰਕਾਰੀ ਸੀਨੀ. ਸੈਕੰਡਰੀ ਸਕੂਲ ਦੇ ਫਿਜ਼ਿਕਸ ਲੈਕਚਰਾਰ ਨੇ ਵੀ ਆਪਣੀ ਬਦਲੀ ਕਿਸੇ ਹੋਰ ਥਾਂ ਕਰਵਾ ਲਈ ਪਰ ਜਦੋਂ ਵਿਦਿਆਰਥੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪੜ੍ਹਾਈ ਦਾ ਹਵਾਲਾ ਦਿੰਦਿਆਂ ਲੈਕਚਰਾਰ ਦੀ ਬਦਲੀ ਰੱਦ ਕਰਵਾਉਣ ਲਈ ਸਰਕਾਰ ਨੂੰ ਪੱਤਰ ਲਿਖ ਦਿੱਤਾ।

ਇਹ ਵੀ ਪੜ੍ਹੋ : ਘਰੋਂ ਨਿਕਲੇ ਨੌਜਵਾਨ ਨਾਲ ਵਾਪਰਿਆ ਹਾਦਸਾ, ਮਿੱਟੀ ਨਾਲ ਭਰੀ ਟਰਾਲੀ ਹੇਠਾਂ ਆਉਣ ਕਾਰਨ ਮੌਕੇ 'ਤੇ ਤੋੜਿਆ ਦਮ

ਮਾਮਲਾ ਦਾਖਾ ਵਿਧਾਨ ਸਭਾ ਅਧੀਨ ਪੈਂਦੇ ਉਕਤ ਸਕੂਲ ਨਾਲ ਸਬੰਧਤ ਹੈ, ਜਿੱਥੇ ਲੈਕਚਰਾਰ ਦੀ ਬਦਲੀ ਤੋਂ ਨਿਰਾਸ਼ ਸਰਕਾਰੀ ਸੀਨੀ. ਸੈਕੰਡਰੀ ਸਕੂਲ ਹਸਨਪੁਰ ਦੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਪੱਤਰ ਲਿਖ ਕੇ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਲੈਕਚਰਾਰ ਦਾ ਤਬਾਦਲਾ ਸਕੂਲ ਦੇ 11ਵੀਂ ਤੇ 12ਵੀਂ ਸਾਇੰਸ ਸਟ੍ਰੀਮ ਦੇ ਕਰੀਬ 38 ਵਿਦਿਆਰਥੀਆਂ ਦੇ ਹਸਤਾਖਰਾਂ ਵਾਲਾ ਇਹ ਪੱਤਰ ਕੱਲ੍ਹ ਸਿੱਖਿਆ ਮੰਤਰੀ ਨੂੰ ਈਮੇਲ ਵੀ ਕੀਤਾ ਗਿਆ ਹੈ। ਪੱਤਰ 'ਤੇ ਭਨੋੜ, ਹਸਨਪੁਰ, ਇਯਾਲੀ, ਰੁੜਕਾ, ਬੱਦੋਵਾਲ, ਬੈਂਸ ਆਦਿ ਸਮੇਤ ਵੱਖ-ਵੱਖ ਪਿੰਡਾਂ ਦੇ ਵਿਦਿਆਰਥੀਆਂ ਨੇ ਦਸਤਖਤ ਕੀਤੇ ਹਨ।

PunjabKesari

ਇਹ ਵੀ ਪੜ੍ਹੋ : ਅਜਬ-ਗਜ਼ਬ : ਪਾਰਲਰ ਤੋਂ ਮੇਕਅੱਪ ਕਰਵਾ ਕੇ ਆਈ ਮਾਂ, ਦੇਖਦੇ ਹੀ ਰੋ ਪਿਆ ਬੱਚਾ, ਪਛਾਣਨ ਤੋਂ ਕੀਤਾ ਇਨਕਾਰ

ਵਿਦਿਆਰਥੀਆਂ ਨੇ ਪੱਤਰ ਵਿੱਚ ਕਿਹਾ ਹੈ ਕਿ ਉਨ੍ਹਾਂ ਦੇ ਸਕੂਲ ਹਸਨਪੁਰ ਦੇ ਫਿਜ਼ਿਕਸ ਲੈਕਚਰਾਰ ਸਤਿੰਦਰਪਾਲ ਸਿੰਘ ਦੀ ਪਿਛਲੇ ਦਿਨੀਂ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲ ਮਾਡਲ ਟਾਊਨ ਵਿੱਚ ਬਦਲੀ ਕਰ ਦਿੱਤੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਲੈਕਚਰਾਰ ਸਤਿੰਦਰਪਾਲ ਸਿੰਘ ਉਨ੍ਹਾਂ ਨੂੰ ਵਿਸ਼ੇ ਦੀਆਂ ਬਾਰੀਕੀਆਂ ਸਮਝਾਉਂਦੇ ਹਨ ਅਤੇ ਜੀਵਨ ਦੇ ਹਰ ਪਹਿਲੂ ਬਾਰੇ ਵੀ ਸਮਝਾਉਂਦੇ ਹਨ ਤਾਂ ਜੋ ਵਿਦਿਆਰਥੀ ਭਵਿੱਖ ਵਿੱਚ ਆਪਣੇ ਟੀਚੇ ਪ੍ਰਾਪਤ ਕਰ ਸਕਣ। ਇਸ ਲਈ ਸਾਡੀ ਪੜ੍ਹਾਈ ਨੂੰ ਮੁੱਖ ਰੱਖਦਿਆਂ ਲੈਕਚਰਾਰ ਸਤਿੰਦਰਪਾਲ ਦੀ ਬਦਲੀ ਮੁੜ ਹਸਨਪੁਰ ਸਕੂਲ ਵਿੱਚ ਕੀਤੀ ਜਾਵੇ।

PunjabKesari

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਗਲ਼ੇ ਮਿਲਣ ਤੋਂ ਬਾਅਦ ਬਿਕਰਮ ਮਜੀਠੀਆ ਨੇ ਕੀਤਾ ਟਵੀਟ, ਕਹੀ ਇਹ ਗੱਲ

ਇਸ ਦੇ ਨਾਲ ਹੀ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਨੇ ਵੀ ਸਤਿੰਦਰਪਾਲ ਸਿੰਘ ਨੂੰ ਵਾਪਸ ਸਕੂਲ ਵਿੱਚ ਤਾਇਨਾਤ ਕਰਨ ਲਈ ਸਿੱਖਿਆ ਮੰਤਰੀ ਨੂੰ ਪੱਤਰ ਲਿਖਿਆ ਹੈ। ਉਕਤ ਲੈਕਚਰਾਰ ਨੇ ਦੱਸਿਆ ਕਿ ਉਹ ਪਿਛਲੇ 2 ਸਾਲਾਂ ਤੋਂ ਇਸੇ ਸਕੂਲ 'ਚ ਪੜ੍ਹਾ ਰਿਹਾ ਸੀ ਪਰ ਜਦੋਂ ਸਿੱਖਿਆ ਵਿਭਾਗ ਵੱਲੋਂ ਇਸ ਸੈਸ਼ਨ ਵਿੱਚ ਬਦਲੀਆਂ ਸ਼ੁਰੂ ਕੀਤੀਆਂ ਗਈਆਂ ਤਾਂ ਉਸ ਨੇ ਵੀ ਆਪਣੀ ਬਦਲੀ ਲਈ ਅਪਲਾਈ ਕਰ ਦਿੱਤਾ, ਜਿਸ ਤਹਿਤ ਮਾਡਲ ਟਾਊਨ ਦੇ ਸਕੂਲ ਵਿੱਚ ਉਸ ਦੀ ਬਦਲੀ ਦੇ ਹੁਕਮ ਹੋ ਗਏ। ਉਨ੍ਹਾਂ ਦੱਸਿਆ ਕਿ ਹੁਣ ਪਿੰਡ ਦੀ ਪੰਚਾਇਤ ਅਤੇ ਵਿਦਿਆਰਥੀਆਂ ਨੇ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਪੱਤਰ ਲਿਖ ਕੇ ਹਸਨਪੁਰ ਸਕੂਲ 'ਚ ਵਾਪਸ ਲਿਆਉਣ ਲਈ ਕਿਹਾ ਹੈ। ਵਿਦਿਆਰਥੀਆਂ ਦੀ ਬਿਹਤਰੀ ਨੂੰ ਦੇਖਦਿਆਂ ਜੇਕਰ ਸਰਕਾਰ ਉਨ੍ਹਾਂ ਨੂੰ ਹਸਨਪੁਰ ਸਕੂਲ ਵਾਪਸ ਭੇਜੇਗੀ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News