ਮਾਨਸਿਕ ਤੌਰ ''ਤੇ ਪਰੇਸ਼ਾਨ 17 ਸਾਲਾ ਵਿਦਿਆਰਥੀ ਨੇ ਮੌਤ ਨੂੰ ਲਾਇਆ ਗਲੇ

Friday, Oct 18, 2019 - 01:24 PM (IST)

ਮਾਨਸਿਕ ਤੌਰ ''ਤੇ ਪਰੇਸ਼ਾਨ 17 ਸਾਲਾ ਵਿਦਿਆਰਥੀ ਨੇ ਮੌਤ ਨੂੰ ਲਾਇਆ ਗਲੇ

ਜਲੰਧਰ (ਮਹੇਸ਼) - ਨੰਗਲ ਸ਼ਾਮਾ ਪਿੰਡ 'ਚ ਉਸ ਸਮੇਂ ਮਾਤਮ ਪੈਦਾ ਹੋ ਗਿਆ, ਜਦੋਂ 11ਵੀਂ ਜਮਾਤ 'ਚ ਪੜ੍ਹਦੇ ਇਕ ਵਿਦਿਆਰਥੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਪ੍ਰਤਾਪ ਸਿੰਘ (17) ਪੁੱਤਰ ਸਰੂਪ ਸਿੰਘ ਵਜੋਂ ਹੋਈ, ਜੋ ਦੋਆਬਾ ਖਾਲਸਾ ਸਕੂਲ ਲਾਡੋਵਾਲੀ ਰੋਡ 'ਚ ਪੜ੍ਹਦਾ ਸੀ। ਘਟਨਾ ਸਥਾਨ 'ਤੇ ਪੁੱਜੀ ਪੁਲਸ ਦੇ ਥਾਣਾ ਪਤਾਰਾ ਦੇ ਐਡੀਸ਼ਨਲ ਐੱਸ. ਐੱਚ. ਓ. ਐੱਸ. ਆਈ. ਮਨੋਹਰ ਮਸੀਹ ਅਤੇ ਏ. ਐੱਸ. ਆਈ. ਡੇਵਿਡ ਮਸੀਹ ਨੇ ਮ੍ਰਿਤਕ ਗੁਰਪ੍ਰਤਾਪ ਸਿੰਘ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਮ੍ਰਿਤਕ ਦੀ ਮਾਂ ਨਵਜੋਤ ਕੌਰ ਨੇ ਦੱਸਿਆ ਕਿ ਉਹ ਕਿਸੇ ਕੰਮ ਦੇ ਸਬੰਧ 'ਚ ਘਰੋਂ ਬਾਹਰ ਗਈ ਹੋਈ ਸੀ ਅਤੇ ਉਸ ਦੀ ਧੀ ਤੇ ਸਹੁਰਾ ਕਰਨੈਲ ਸਿੰਘ ਵੀ ਘਰ 'ਚ ਨਹੀਂ ਸਨ। ਘਰ 'ਚ ਵਾਪਸ ਆਉਣ 'ਤੇ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕਦੀ ਦੇਖ ਦੀ ਭੈਣ ਅਤੇ ਦਾਦਾ ਹੈਰਾਨ ਰਹਿ ਗਏ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਗੁਰਪ੍ਰਤਾਪ ਕੁਝ ਦਿਨਾਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿ ਰਿਹਾ ਸੀ, ਜਿਸ ਦੇ ਬਾਰੇ ਉਸ ਨੇ ਕਿਸੇ ਨੂੰ ਕੁਝ ਨਹੀਂ ਦੱਸਿਆ। ਐੱਸ. ਆਈ. ਮਨੋਹਰ ਮਸੀਹ ਅਤੇ ਏ. ਐੱਸ. ਆਈ. ਡੇਵਿਡ ਮਸੀਹ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੀ ਮਾਂ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦਾ ਸ਼ੁੱਕਰਵਾਰ ਨੂੰ ਪੋਸਟਮਾਰਟਮ ਹੋਵੇਗਾ, ਜਿਸ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ।


author

rajwinder kaur

Content Editor

Related News