ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

Monday, Sep 02, 2024 - 11:07 AM (IST)

ਪੰਜਾਬ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਹੁਕਮ

ਖੰਨਾ (ਸੁਖਵਿੰਦਰ ਕੌਰ) : ਇਗਨੂੰ ਦੇ ਸੈਸ਼ਨ 2024 ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਇਸ ਬਾਬਤ ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ ਖੇਤਰੀ ਕੇਂਦਰ ਖੰਨਾ ਦੀ ਸੀਨੀਅਰ ਖੇਤਰੀ ਡਾਇਰੈਕਟਰ ਡਾ. ਸੰਤੋਸ਼ ਕੁਮਾਰੀ ਨੇ ਕਿਹਾ ਕਿ ਜੁਲਾਈ 2024 ਸੈਸ਼ਨ ਵਿਚ ਨਵੇਂ ਦਾਖਲੇ ਲੈਣ ਲਈ ਸਰਟੀਫਿਕੇਟ ਅਤੇ ਸਮੈਸਟਰ ਆਧਾਰਿਤ ਪ੍ਰੋਗਰਾਮਾਂ ਨੂੰ ਛੱਡ ਕੇ ਬਾਕੀ ਸਾਰੇ ਪ੍ਰੋਗਰਾਮਾਂ (ਓ. ਡੀ. ਐੱਲ./ਆਨਲਾਈਨ) ’ਚ ਇਗਨੂੰ ਦੀ ਵੈੱਬਸਾਈਟ ਰਾਹੀਂ ਅਪਲਾਈ ਕਰਨ ਦੀ ਆਨਲਾਈਨ ਪ੍ਰਕਿਰਿਆ ਨੂੰ ਜਾਰੀ ਰੱਖਦੇ ਹੋਏ ਆਖਰੀ 10 ਸਤੰਬਰ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸੂਬੇ ਦੀਆਂ ਔਰਤਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ

ਡਾ. ਪ੍ਰਮੇਸ਼ ਚੰਦਰ ਸਹਾਇਕ ਖੇਤਰੀ ਨਿਰਦੇਸ਼ਕ ਨੇ ਸੂਚਿਤ ਕੀਤਾ ਕਿ ਇਸੇ ਸੈਸ਼ਨ ਲਈ ਮੁੜ-ਰਜਿਸਟ੍ਰੇਸ਼ਨ (ਰੀ-ਰਜਿਸਟ੍ਰੇਸ਼ਨ) ਕਰਵਾਉਣ ਲਈ ਵੀ ਵਧਾਈ ਗਈ ਮਿਤੀ 10 ਸਤੰਬਰ ਤੱਕ ਆਨਲਾਈਨ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।

ਇਹ ਵੀ ਪੜ੍ਹੋ : ਬਲਵੰਤ ਸਿੰਘ ਰਾਜੋਆਣਾ ਨੂੰ ਲੈ ਕੇ ਪੰਜ ਸਿੰਘ ਸਾਹਿਬਾਨਾਂ ਦਾ ਵੱਡਾ ਫ਼ੈਸਲਾ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Gurminder Singh

Content Editor

Related News