ਭਾਦਸੋਂ ਦੀਆਂ ਦੋ ਵਿਦਿਆਰਥਣਾਂ ਨੇ 10ਵੀਂ ਦੀ ਪ੍ਰੀਖਿਆ ’ਚ ਮੈਰਿਟ ਸੂਚੀ ਵਿਚ ਨਾਂ ਕੀਤਾ ਦਰਜ
Tuesday, Jul 05, 2022 - 05:18 PM (IST)
ਭਾਦਸੋਂ (ਅਵਤਾਰ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਦਸਵੀਂ ਦਾ ਨਤੀਜਾ ਐਲਾਨਿਆ ਗਿਆ ਜਿਸ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਾਦਸੋਂ ਦੀਆਂ ਦੋ ਵਿਦਿਆਰਥੀਣਾਂ ਨੇ ਮੈਰਿਟ ਵਿਚ ਆਪਣਾ ਨਾਮ ਦਰਜ ਕੀਤਾ ਹੈ । ਮਿਲੀ ਜਾਣਕਾਰੀ ਮੁਤਾਬਕ ਅਨੀਸ਼ਾ ਚੌਹਾਨ ਪੁੱਤਰੀ ਲਖਵੀਰ ਸਿੰਘ ਨੇ 650 ’ਚੋਂ 630 ਕਰਕੇ ਪੰਜਾਬ ਦਸਵੀਂ ਬੋਰਡ ਦੀ ਪ੍ਰੀਖਿਆ ਵਿਚੋਂ ਮੈਰਿਟ ’ਚ 14ਵਾਂ ਅਤੇ ਖੁਸ਼ਪ੍ਰੀਤ ਕੌਰ ਪੁੱਤਰੀ ਹਰਜਿੰਦਰ ਸਿੰਘ ਨੇ 650 ਵਿਚੋਂ 629 ਅੰਕ ਲੈ ਕੇ 15ਵਾਂ ਰੈਂਕ ਹਾਸਿਲ ਕੀਤਾ ਹੈ। ਦੋਵੇਂ ਵਿਦਿਆਰਥਣਾਂ ਦੇ ਮਾਪੇ ਆਪਣੇ ਬੇਟੀਆਂ ਦੀ ਕਾਮਯਾਬੀ ਤੇ ਬਹੁਤ ਖੁਸ਼ ਹਨ।
ਦੋਵੇਂ ਵਿਦਿਆਰਥਣਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਪਤਾ ਲੱਗਾ ਕਿ ਦੋਵੇਂ ਵਿਦਿਆਰਥਣਾਂ ਆਈ. ਏ. ਐੱਸ ਬਣਨਾ ਚਾਹੁੰਦੀਆਂ ਹਨ ਅਤੇ ਉਨ੍ਹਾਂ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ, ਸਕੂਲ ਮੁਖੀ ਅਤੇ ਮਾਪਿਆਂ ਨੂੰ ਦਿੱਤਾ। ਸਕੂਲ ਦੇ ਪ੍ਰਿੰਸੀਪਲ ਬੰਧਨਾ ਨੇ ਵਿਦਿਆਰਥਣਾਂ, ਮਾਪਿਆਂ, ਸਾਰੇ ਪੜ੍ਹਾ ਰਹੇ ਅਧਿਆਪਕਾਂ ਅਤੇ ਕਲਾਸ ਇੰਚਾਰਜ ਪ੍ਰੀਤੀ ਨੂੰ ਮੁਬਾਰਕਾਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।