ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫ਼ੈਸਲਾ

Tuesday, Jun 20, 2023 - 06:36 PM (IST)

ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਸਕੂਲ ਸਿੱਖਿਆ ਬੋਰਡ ਨੇ ਲਿਆ ਵੱਡਾ ਫ਼ੈਸਲਾ

ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਆਪਣੇ ਪ੍ਰੀਖਿਆਰਥੀਆਂ ਲਈ ਸੋਮਵਾਰ ਨੂੰ ਸਰਟੀਫ਼ਿਕੇਟ ਲੈਣ ਲਈ ਤਤਕਾਲ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਪਰਸਨ ਡਾ. ਸਤਬੀਰ ਬੇਦੀ ਵਲੋਂ ਸੋਮਵਾਰ 19 ਜੂਨ ਨੂੰ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਲਈ ਦਫ਼ਤਰੀ ਰਿਕਾਰਡ ਅਨੁਸਾਰ ਸਾਲ 2020 ਤੋਂ ਹੁਣ ਤਕ ਦੀਆਂ ਪ੍ਰੀਖਿਆਵਾਂ ਲਈ ਸਰਟੀਫ਼ਿਕੇਟ ਦੀ ਸੈਕਿੰਡ ਕਾਪੀ ਲੈਣ ਲਈ ਤਤਕਾਲ ਸੇਵਾ ਆਰੰਭ ਕੀਤੀ ਗਈ।

ਇਹ ਵੀ ਪੜ੍ਹੋ : ਥਾਣੇ ’ਚ ਪੁਲਸ ਮੁਲਾਜ਼ਮ ਦੀ ਕਰਤੂਤ ਨੇ ਉਡਾਏ ਹੋਸ਼, ਸੀ. ਸੀ. ਟੀ. ਵੀ. ਦੇਖ ਹੈਰਾਨ ਰਹਿ ਗਏ ਸਭ

ਡਾ. ਬੇਦੀ ਨੇ ਕਿਹਾ ਕਿ ਜੇ ਪ੍ਰੀਖਿਆਰਥੀ ਆਪਣੇ ਘਰ ਤੋਂ ਤਤਕਾਲ ਸੁਵਿਧਾ ਰਾਹੀਂ ਸਰਟੀਫ਼ਿਕੇਟ ਲੈਣ ਲਈ ਅਪਲਾਈ ਕਰੇਗਾ ਤਾਂ ਉਸ ਦਾ ਸਰਟੀਫ਼ਿਕੇਟ ਕੰਮਕਾਜ ਵਾਲੇ ਦਿਨਾਂ ਵਿਚ 48 ਘੰਟੇ ਦੇ ਅੰਦਰ-ਅੰਦਰ ਰਜਿਸਟਰਡ ਡਾਕ ਰਾਹੀਂ ਫ਼ਾਰਮ ਵਿਚ ਭਰੇ ਪਤੇ ’ਤੇ ਭੇਜ ਦਿੱਤਾ ਜਾਵੇਗਾ। ਜੇਕਰ ਪ੍ਰੀਖਿਆਰਥੀ ਆਨਲਾਈਨ ਤਤਕਾਲ ਸੁਵਿਧਾ ਰਾਹੀਂ ਦਫ਼ਤਰੀ ਸਮੇਂ ਦੌਰਾਨ ਸਰਟੀਫ਼ਿਕੇਟ ਲਈ ਅਪਲਾਈ ਕਰਦਾ ਹੋਇਆ ਦਫ਼ਤਰ ਪਹੁੰਚ ਕਰਦਾ ਹੈ ਤਾਂ ਉਸ ਦਾ ਸਰਟੀਫ਼ਿਕੇਟ ਮੁੱਖ ਦਫ਼ਤਰ ਦੇ ਸਿੰਗਲ ਵਿੰਡੋ ਰਾਹੀਂ ਉਸੇ ਦਿਨ ਜਾਰੀ ਕਰ ਦਿੱਤਾ ਜਾਵੇਗਾ। ਜੇਕਰ ਸਰਟੀਫ਼ਿਕੇਟ ਲੈਣ ਲਈ ਦਫ਼ਤਰੀ ਸਮੇਂ ਤੋਂ ਬਾਅਦ ਅਪਲਾਈ ਕੀਤਾ ਜਾਂਦਾ ਹੈ ਤਾਂ ਸਰਟੀਫ਼ਿਕੇਟ ਅਗਲੇ ਕੰਮ-ਕਾਜ ਵਾਲੇ ਦਿਨ ਜਾਰੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਸਹਾਇਕ ਪ੍ਰੋਫ਼ੈਸਰ ਭਰਤੀ ਹੋਣ ਦੇ ਚਾਹਵਾਨਾਂ ਲਈ ਖ਼ੁਸ਼ਖਬਰੀ, ਪੰਜਾਬ ਕੈਬਨਿਟ ਨੇ ਵੱਡੇ ਫ਼ੈਸਲੇ ’ਤੇ ਲਗਾਈ ਮੋਹਰ

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਾ. ਬੇਦੀ ਨੇ ਦੱਸਿਆ ਕਿ ਜੇਕਰ ਤਤਕਾਲ ਸੁਵਿਧਾ ਵਾਲੇ ਕਿਸੇ ਸਰਟੀਫ਼ਿਕੇਟ ਵਿਚ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਉਸ ਦਾ ਸਮਾਂ ਬਦਲਦੇ ਹੋਏ, ਰਾਈਟ ਟੂ ਸਰਵਿਸ ਅਧੀਨ ਤਰੁੱਟੀ ਹੱਲ ਕਰਨ ਉਪਰੰਤ ਹੀ ਸਬੰਧਤ ਸਰਟੀਫ਼ਿਕੇਟ ਜਾਰੀ ਕੀਤਾ ਜਾਵੇਗਾ। ਅਜਿਹੇ ਕੇਸ ਨੂੰ ਆਮ ਕੇਸ ਦੀ ਤਰ੍ਹਾਂ ਹੀ ਡੀਲ ਕਰਦੇ ਹੋਏ ਸਬੰਧਤ ਪ੍ਰੀਖਿਆਰਥੀ ਤੋਂ ਜਮ੍ਹਾਂ ਕਰਵਾਈ ਗਈ ਫ਼ੀਸ ਨੂੰ ਸਰਟੀਫ਼ਿਕੇਟ ਲਈ ਨਿਰਧਾਰਤ ਸਧਾਰਣ ਫ਼ੀਸ ਅਤੇ ਸੋਧ ਲਈ ਨਿਰਧਾਰਤ ਫ਼ੀਸ ਵਿਚ ਤਬਦੀਲ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਲਾਰੈਂਸ ਬਿਸ਼ਨੋਈ ਗੈਂਗ ਦਾ ਖ਼ਤਰਨਾਕ ਗੈਂਗਸਟਰ ਗੋਲਡੀ ਸ਼ੇਰਗਿੱਲ ਗ੍ਰਿਫ਼ਤਾਰ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

 


author

Gurminder Singh

Content Editor

Related News