ਸਰੀਆ ਲੱਦੇ ਟਰਾਲੇ ਦੀ ਟੱਕਰ ਨਾਲ ਵਿਦਿਆਰਥੀ ਦੀ ਮੌਤ

Saturday, Oct 31, 2020 - 11:24 PM (IST)

ਸਰੀਆ ਲੱਦੇ ਟਰਾਲੇ ਦੀ ਟੱਕਰ ਨਾਲ ਵਿਦਿਆਰਥੀ ਦੀ ਮੌਤ

ਜਲੰਧਰ, (ਮਹੇਸ਼)— ਪਰਾਗਪੁਰ ਜੀ. ਟੀ. ਰੋਡ ’ਤੇ ਅੱਜ ਸਵੇਰੇ 10 ਵਜੇ ਦੇ ਕਰੀਬ ਸਰੀਏ ਨਾਲ ਲੱਦੇ ਹੋਏ ਟਰਾਲੇ ਦੀ ਟੱਕਰ ਨਾਲ 22 ਸਾਲ ਦੇ ਬੀ. ਟੈੱਕ ਦੇ ਵਿਦਿਆਰਥੀ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਪਰਾਗਪੁਰ ਚੌਕੀ ਦੀ ਪੁਲਸ ਮੌਕੇ ’ਤੇ ਪੁੱਜ ਗਈ ਸੀ। ਮ੍ਰਿਤਕ ਦੀ ਪਛਾਣ ਅਤਾਉਲਾ ਪੁੱਤਰ ਗੁਲਾਮ ਅਹਿਮਦ ਵਾਸੀ ਕਾਰਗਿਲ (ਜੰਮੂ-ਕਸ਼ਮੀਰ) ਵਜੋਂ ਹੋਈ ਹੈ ਜਦਕਿ ਇਸ ਹਾਦਸੇ ਵਿਚ ਗੰਭੀਰ ਤੌਰ ’ਤੇ ਫੱਟੜ ਹੋਏ ਮ੍ਰਿਤਕ ਦੇ ਦੋਸਤ ਨਜ਼ੀਰ ਹੁਸੈਨ ਪੁੱਤਰ ਮੁਹੰਮਦ ਵਾਸੀ ਕਾਰਗਿਲ (ਜੰਮੂ-ਕਸ਼ਮੀਰ) ਨੂੰ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਦੇਰ ਰਾਤ ਤੱਕ ਉਸਦੀ ਹਾਲਤ ਵੀ ਨਾਜੁਕ ਦੱਸੀ ਜਾ ਰਹੀ ਸੀ। ਪਰਾਗਪੁਰ ਪੁਲਸ ਚੌਕੀ ਦੇ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦੋਸ਼ੀ ਟਰਾਲਾ ਚਾਲਕ ਪ੍ਰਵੀਨ ਕੁਮਾਰ ਵਾਸੀ ਪਠਾਨਕੋਟ ਨੂੰ ਕਾਬੂ ਕਰ ਕੇ ਉਸ ਖਿਲਾਫ ਥਾਣਾ ਜਲੰਧਰ ਕੈਂਟ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਹੈ ਅਤੇ ਉਸਦੇ ਪਰਿਵਾਰ ਨੂੰ ਵੀ ਉਸਦੀ ਮੌਤ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ।


author

Bharat Thapa

Content Editor

Related News