ਪਟਿਆਲਾ ਦੇ ਵਿਦਿਆਰਥੀ ਨੇ ਬਣਾਈ ਸਭ ਤੋਂ ਸਸਤੀ ਅਤੇ ਤੇਜ਼ ਰਫਤਾਰ ਇਲੈਕਟਰੋਨਿਕ ਕਾਰ

Tuesday, Mar 12, 2019 - 04:04 PM (IST)

ਪਟਿਆਲਾ ਦੇ ਵਿਦਿਆਰਥੀ ਨੇ ਬਣਾਈ ਸਭ ਤੋਂ ਸਸਤੀ ਅਤੇ ਤੇਜ਼ ਰਫਤਾਰ ਇਲੈਕਟਰੋਨਿਕ ਕਾਰ

ਰਾਜਪੁਰਾ/ਪਟਿਆਲਾ—ਦਿਲ 'ਚ ਜੇਕਰ ਕੁਝ ਕਰਨ ਦੀ ਇੱਛਾ ਹੋਵੇ ਤਾਂ ਕੋਈ ਵੀ ਕੰਮ ਅਸੰਭਵ ਨਹੀਂ ਹੈ। ਇਸ ਤਰ੍ਹਾਂ ਦਾ ਹੀ ਕੁਝ ਕਰ ਦਿਖਾਇਆ ਹੈ ਸਵਾਮੀ ਵਿਵੇਕਾਨੰਦ ਇੰਸਟੀਚਿਊਟ ਆਫ ਇੰਜੀਨੀਅਰ ਐੱਡ ਟੈਕਨੋਲਾਜੀ (ਸਵਾਈਟ) ਰਾਜਪੁਰਾ 'ਚ ਬੀ.ਟੈੱਕ. ਫਾਈਨਲ ਦੇ ਵਿਦਿਆਰਥੀ ਮੁਹੰਮਦ ਜਵਾਦ ਖਾਨ ਨੇ।  ਵਿਦਿਆਰਥੀ ਨੇ ਕਾਲਜ ਦੀ ਲੈਬ 'ਚ ਮੋਟਰੋ ਦੀ ਟੈਸਟਿੰਗ ਦੌਰਾਨ ਹੀ ਇਲੈਕਟਰੋਨਿਕ ਕਾਰ ਬਣਾਉਣ ਦਾ ਸੁਪਨਾ ਮਨ 'ਚ ਸਜਾ ਲਿਆ ਸੀ। ਮੁਹੰਮਦ ਜਵਾਦ ਨੇ ਦੋ ਸਾਲ ਦੀ ਮਿਹਨਤ ਦੇ ਬਾਅਦ ਵੋਲਟਾ ਨਾਮਕ ਇਲੈਕਟਰੋਨਿਕ ਕਾਰ ਦਾ ਡਿਜ਼ਾਇਨ ਤਿਆਰ ਕਰਕੇ ਇਸ ਦੀ ਟੈਸਟਿੰਗ ਦੇ ਲਈ ਪੇਸ਼ ਕਰ ਦਿੱਤਾ। ਇਹ ਕਾਰ ਹੁਣ ਤੱਕ ਦੀ ਸਭ ਤੋਂ ਸਸਤੀ (2.50 ਲੱਖ ਰੁਪਏ) ਅਤੇ ਤੇਜ਼ ਰਫਤਾਰ ਨਾਲ ਚੱਲਦੀ ਹੈ। ਮੁਹੰਮਦ ਜਵਾਦ ਨੇ ਦੱਸਿਆ ਕਿ ਇਸ ਕਾਰ ਨੂੰ ਤਿਆਰ ਕਰਨ 'ਚ 22 ਮਹੀਨੇ ਦਾ ਸਮਾਂ ਲੱਗਾ। ਇਸ ਦਾ ਟੈਸਟ ਹੋ ਚੁੱਕਾ ਹੈ। ਐੱਸ.ਵੀ.ਆਈ.ਈ.ਟੀ. ਦੇ ਆਰ.ਏ.ਡੀ. ਸੈੱਲ ਨੇ ਇਸ ਯੋਜਨਾ ਨੂੰ ਪੂਰਾ ਕਰਨ ਲਈ ਸਹਾਇਤਾ ਪ੍ਰਦਾਨ ਕੀਤੀ। ਇਸ ਕਾਰ 'ਚ 2 ਲੋਕ ਸਵਾਰੀ ਕਰ ਸਕਦੇ ਹਨ ਅਤੇ ਇਸ ਦੀ ਬੈਟਰੀ 4 ਤੋਂ 5 ਘੰਟੇ 'ਚ ਪੂਰੀ ਤਰ੍ਹਾਂ ਨਾਲ ਚਾਰਜ ਹੋ ਜਾਂਦੀ ਹੈ। ਕਾਰ 'ਚ ਸੋਲਰ ਨਾਲ ਵੀ ਬੈਟਰੀ ਨੂੰ ਚਾਰਜ ਕੀਤਾ ਜਾ ਸਕਦਾ ਹੈ। 

ਜਾਣਕਾਰੀ ਮੁਤਾਬਕ ਕਾਰ ਨੂੰ ਤਿਆਰ ਕਰਨ 'ਚ ਕਰੀਬ 2.50 ਲੱਖ ਰੁਪਏ ਦਾ ਖਰਚਾ ਆਇਆ ਹੈ। ਇਸ ਦੀ ਟੈਸਟਿੰਗ 'ਚ 110 ਕਿਮੀ ਪ੍ਰਤੀ ਘੰਟਾ ਰਿਕਾਰਡ ਕੀਤਾ ਗਿਆ। ਇਸ ਗਤੀ ਦੀ ਹੁਣ ਤੱਕ ਕੋਈ ਵੀ ਇਲੈਕਟਰੋਨਿਕ ਕਾਰ ਤਿਆਰ ਨਹੀਂ ਹੋਈ ਹੈ। ਸਵਾਈਟ ਗਰੁੱਪ ਦੇ ਚੈਅਰਮੈਨ ਅਸ਼ਵਨੀ ਗਰਗ ਅਤੇ ਪ੍ਰਧਾਨ ਅਸ਼ੋਕ ਗਰਗ ਨੇ ਦੱਸਿਆ ਕਿ ਇਸ ਇਲੈਕਟਰੋਨਿਕ ਕਾਰ ਦੇ ਲਈ ਪੇਟੇਂਟ ਦਾਖਲ ਕਰਵਾਉਣ ਦੀ ਪ੍ਰਕਿਰਿਆ ਵੀ ਚੱਲ ਰਹੀ ਹੈ।


author

Shyna

Content Editor

Related News