ਪੰਜਾਬ ਦੇ ਵਿਦਿਆਰਥੀਆਂ ਲਈ ਵੱਡਾ ਕਦਮ ਚੁੱਕਣ ਜਾ ਰਿਹਾ ਸਿੱਖਿਆ ਵਿਭਾਗ
Tuesday, Aug 20, 2024 - 06:15 PM (IST)
ਪਟਿਆਲਾ : ਪਟਿਆਲਾ ਜ਼ਿਲ੍ਹੇ ਵਿਚ ਸਿਹਤ ਵਿਭਾਗ ਅਤੇ ਸਿੱਖਿਆ ਵਿਭਾਗ ਵੱਡਾ ਕਦਮ ਚੁੱਕਣ ਜਾ ਰਿਹਾ ਹੈ, ਜਿਸ ਦੇ ਚੱਲਦੇ 42 ਸਰਕਾਰੀ ਸਕੂਲਾਂ ਦੀਆਂ 1400 ਕੁੜੀਆ ਵਿਚੋਂ 1190 ਬੱਚੀਆਂ ਵਿਚ ਐਨੀਮਿਕ ਹੋਣ ਦੀ ਰਿਪੋਰਟ ਆਉਣ ਤੋਂ ਬਾਅਦ ਹੁਣ ਪ੍ਰਸ਼ਾਸਨ ਬੱਚੀਆਂ ਨੂੰ ਮਿਡ ਡੇਅ ਮੀਲ ਵਿਚ ਆਰਗੈਨਿਕ ਸਬਜੀਆਂ ਪਰੋਸਣ ਦੀ ਤਿਆਰੀ ਕਰ ਰਿਹਾ ਹੈ। ਇਸ ਵਿਚ ਵੱਡੀ ਗੱਲ ਇਹ ਹੈ ਕਿ ਬੱਚੀਆਂ ਨੂੰ ਪਰੋਸੀਆਂ ਜਾਣ ਵਾਲੀਆਂ ਆਰਗੈਨਿਕ ਸਬਜੀਆਂ ਸਕੂਲ ਕੰਪਲੈਕਸ ਦੇ ਕਿਚਨ ਗਾਰਡਨ ਵਿਚ ਹੀ ਬੀਜੀਆਂ ਜਾਣਗੀਆਂ ਅਤੇ ਤਿਆਰੀ ਹੋਣ ਤੋਂ ਬਾਅਦ ਇਨ੍ਹਾਂ ਬੱਚੀਆਂ ਨੂੰ ਹੀ ਦਿੱਤੀਆਂ ਜਾਣਗੀਆਂ ਤਾਂ ਜੋ ਬੱਚੀਆਂ ਵਿਚ ਅਨੀਮੀਆ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਸਭ ਤੋਂ ਪਹਿਲਾਂ ਰਾਜਪੁਰਾ ਸਬ ਡਿਵੀਜ਼ਨ ਦੇ 14 ਸਕੂਲਾਂ ਵਿਚ ਪਾਇਲਟ ਪ੍ਰਾਜੈਕਟ ਦੇ ਤਹਿਤ ਪ੍ਰਸ਼ਾਸਨ ਨੇ ਕਿਚਨ ਗਾਰਡਨ ਤਿਆਰ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਭੱਤਿਆਂ ਲਈ ਕਰੋੜਾਂ ਦੀ ਗਰਾਂਟ ਜਾਰੀ
ਇਸ ਦੇ ਸਫਲ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਦੂਜੇ ਸਕੂਲਾਂ ਵਿਚ ਵੀ ਅਜਿਹੇ ਬਗੀਚੇ ਤਿਆਰ ਕਰਨ ਦੀ ਗੱਲ ਆਖੀ ਹੈ। ਜੇਕਰ ਇਹ ਪ੍ਰਾਜੈਕਟ ਸਫਲ ਹੋ ਜਾਂਦਾ ਹੈ ਤਾਂ ਇਸ ਨਾਲ ਵਿਦਿਆਰਥੀਆਂ ਨੂੰ ਵੱਡਾ ਲਾਭ ਮਿਲੇਗਾ। ਜਿਹੜੇ 14 ਸਰਕਾਰੀ ਸਕੂਲਾਂ ਵਿਚ ਇਹ ਸਬਜੀਆਂ ਬੀਜੀਆਂ ਜਾਣਗੀਆਂ ਉਨ੍ਹਾਂ ਵਿਚ ਗੁਰਦਿੱਤਪੁਰਾ, ਕੋਟਲਾ, ਭੱਪਲ, ਡਕਾਂਸੂ, ਕਲਾਂ, ਨਲਾਸ ਕਲਾਂ, ਸੇਦਖੇੜੀ, ਉਗਾਨੀਆਂ, ਚੰਦੂਮਾਜਰਾ, ਸਡੋਰ, ਸੁਲਾਰ ਕਲਾਂ, ਧੁਮਾਣ, ਜਾਂਸਲਾ, ਅਲੂਣਾ, ਉੱਪਲ ਖੇਰੀ ਸ਼ਾਮਲ ਹਨ। ਦੂਜੇ ਪਾਸੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੁਤਾਬਕ 14 ਸਕੂਲਾਂ ਵਿਚ ਕਿਚਨ ਗਾਰਡਨ ਤਿਆਰ ਹੋਣਗੇ। ਇਥੇ ਜੈਵਿਕ ਸਬਜੀਆਂ ਉਗਾਈਆਂ ਜਾਣਗੀਆਂ, ਜੋ ਪਹਿਲੇ ਤੋਂ ਹੀ ਮਿਡ ਡੇਅ ਮੀਲ ਦੇ ਮੈਨਿਊ ਵਿਚ ਸ਼ਾਮਲ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ : ਪੰਜਾਬ ਦੇ ਇਨ੍ਹਾਂ ਸਕੂਲਾਂ ਵਿਚ ਦੋ ਦਿਨ ਰਹੇਗੀ ਛੁੱਟੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8