ਅਣਪਛਾਤੀ ਗੱਡੀ ਦੀ ਟੱਕਰ ਨਾਲ ਵਿਦਿਆਰਥੀ ਦੀ ਮੌਤ
Thursday, Jul 26, 2018 - 12:29 AM (IST)

ਰਾਹੋਂ, (ਪ੍ਰਭਾਕਰ)- ਸਕੂਲ ਜਾ ਰਹੇ 16 ਸਾਲ ਦੇ ਵਿਦਿਆਰਥੀ ਦੀ ਅਣਪਛਾਤੇ ਗੱਡੀ ਦੀ ਟੱਕਰ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਥਾਣਾ ਰਾਹੋਂ ਦੇ ਇੰਸਪੈਕਟਰ ਰੁਪਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਸਾਹਿਬਾਜਪੁਰ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦਾ ਲਡ਼ਕਾ ਅਮਰਪ੍ਰੀਤ ਸਿੰਘ ਰਾਹੋਂ ਦੇ ਇਕ ਪ੍ਰਾਈਵੇਟ ਸਕੂਲ ਵਿਚ ਪਡ਼੍ਹਦਾ ਸੀ ਅਤੇ ਸਵੇਰੇ ਸਾਢੇ 7 ਵਜੇ ਦੇ ਕਰੀਬ ਉਹ ਪਿੰਡ ਤੋਂ ਸਕੂਲ ਸਾਈਕਲ ’ਤੇ ਪਡ਼੍ਹਨ ਲਈ ਨਿਕਲਿਆ ਸੀ ਜਿਵੇਂ ਹੀ ਉਹ ਪਿੰਡ ਪੱਲੀਆਂ ਗੇਟ ਦੇ ਨੇਡ਼ੇ ਸਡ਼ਕ ਕਿਨਾਰੇ ਪਹੁੰਚਿਆ ਤਾਂ ਇਕ ਅਣਪਛਾਤੀ ਗੱਡੀ ਦੇ ਡਰਾਈਵਰ ਨੇ ਟੱਕਰ ਮਾਰ ਦਿੱਤੀ।
ਕੁਝ ਵਿਅਕਤੀਆਂ ਨੇ ਲੜਕੇ ਨੂੰ ਚੁਕ ਕੇ ਨਵਾਂਸ਼ਹਿਰ ਦੇ ਹਸਪਤਾਲ ਵਿਖੇ ਭਰਤੀ ਕਰਵਾਇਆ ਪਰ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਏ.ਐੱਸ.ਆਈ. ਮਨਜੀਤ ਸਿੰਘ ਨੇ ਸੁਖਵਿੰਦਰ ਸਿੰਘ ਦੇ ਬਿਆਨਾਂ ’ਤੇ ਅਣਪਛਾਤੇ ਗੱਡੀ ਚਾਲਕ ’ਤੇ ਮਾਮਲਾ ਦਰਜ ਕਰ ਲਿਆ ਹੈ।