ਖੇਤੀਬਾੜੀ ਮਾਹਿਰ ਦੀ ਚਿਤਾਵਨੀ, 'ਪਰਾਲੀ' ਸਾੜਨ ਦਾ ਰੁਝਾਨ ਹੋਰ ਵਿਗਾੜੇਗਾ 'ਕੋਰੋਨਾ' ਦੇ ਹਾਲਾਤ

Monday, Sep 21, 2020 - 10:39 AM (IST)

ਖੇਤੀਬਾੜੀ ਮਾਹਿਰ ਦੀ ਚਿਤਾਵਨੀ, 'ਪਰਾਲੀ' ਸਾੜਨ ਦਾ ਰੁਝਾਨ ਹੋਰ ਵਿਗਾੜੇਗਾ 'ਕੋਰੋਨਾ' ਦੇ ਹਾਲਾਤ

ਚੰਡੀਗੜ੍ਹ (ਸ਼ਰਮਾ) : ਪੂਰੇ ਉੱਤਰ ਭਾਰਤ ਵਿਸ਼ੇਸ਼ ਕਰ ਕੇ ਪੰਜਾਬ 'ਚ ਕੋਵਿਡ-19 ਦੇ ਵੱਧਦੇ ਮਾਮਲਿਆਂ ਦਰਮਿਆਨ ਖੇਤੀਬਾੜੀ, ਮੁਦਰਾ ਅਤੇ ਵਾਤਾਵਰਣ ਮਾਹਰ ਸੰਜੀਵ ਨਾਗਪਾਲ, ਜੋ ਰਾਜ ਅਤੇ ਕੇਂਦਰ ਸਰਕਾਰ ਨੂੰ ਪਰਾਲੀ ਪ੍ਰਬੰਧਨ ਬਾਰੇ ਸਲਾਹ ਦਿੰਦੇ ਆਏ ਹਨ, ਨੇ ਚਿਤਾਵਨੀ ਦਿੱਤੀ ਹੈ ਕਿ ਇਸ ਮਹੀਨੇ ਦੇ ਅਖ਼ੀਰ 'ਚ ਖੇਤਾਂ 'ਚ ਪਰਾਲੀ ਸਾੜਨ ਨਾਲ ਕੋਵਿਡ-19 ਦੀ ਸਥਿਤੀ ਹੋਰ ਵਿਗੜ ਸਕਦੀ ਹੈ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਰੰਧਾਵਾ ਨੇ 'ਵੱਡੇ ਬਾਦਲ' 'ਤੇ ਕੱਸੇ ਤੰਜ, ਪੁੱਛਿਆ ਚੁੱਪ ਰਹਿਣ ਦਾ ਕਾਰਨ

ਨਾਗਪਾਲ ਨੇ ਕਿਹਾ ਕਿ ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਪਾਰਟੀਕੁਲੇਟ ਮੈਟਰ (ਪੀ. ਐੱਮ.) ਰਾਹੀਂ ਹਵਾ ਪ੍ਰਦੂਸ਼ਣ ਵਧਾਉਣ 'ਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਯੋਗਦਾਨ ਲਗਭਗ 18 ਤੋਂ 40 ਫ਼ੀਸਦੀ ਤੱਕ ਹੁੰਦਾ ਹੈ। ਇਸ ਕਾਰਨ ਵਾਤਾਵਰਣ 'ਚ ਵੱਡੀ ਮਾਤਰਾ 'ਚ ਜ਼ਹਿਰੀਲੇ ਪ੍ਰਦੂਸ਼ਕ ਘੁਲ ਜਾਂਦੇ ਹਨ, ਜਿਨ੍ਹਾਂ 'ਚ ਮੀਥੇਨ, ਕਾਰਬਨ ਮੋਨੋਆਕਸਾਈਡ ਅਤੇ ਕਾਰਸਿਨੋਜੈਨਿਕ ਪਾਲੀਸਾਇਕਲਿਕ ਐਰੋਮੈਟਿਕ ਹਾਈਡ੍ਰੋਕਾਰਬਨ ਵਰਗੀਆਂ ਨੁਕਸਾਨਦਾਇਕ ਗੈਸਾਂ ਸ਼ਾਮਲ ਰਹਿੰਦੀਆਂ ਹਨ।

ਇਹ ਵੀ ਪੜ੍ਹੋ : ਕਲਯੁਗ 'ਚ ਰਿਸ਼ਤੇ ਲੀਰੋ-ਲੀਰ, ਬਜ਼ੁਰਗ ਬਾਬੇ ਦੀ ਹੱਡ ਬੀਤੀ ਸੁਣ ਪਸੀਜ ਜਾਵੇਗਾ ਦਿਲ

ਜੇਕਰ ਪਰਾਲੀ ਪ੍ਰਬੰਧਨ ਦੇ ਬਦਲਵੇਂ ਪ੍ਰਬੰਧ ਨਹੀਂ ਕੀਤੇ ਜਾਂਦੇ ਹਨ, ਤਾਂ ਇਹ ਪ੍ਰਦੂਸ਼ਕ ਸਾਹ ਸਬੰਧੀ ਸਮੱਸਿਆਵਾਂ ਨੂੰ ਜਨਮ ਦੇ ਸਕਦੇ ਹਨ, ਜਿਸ ਕਾਰਣ ਕੋਵਿਡ-19 ਦੀ ਸਥਿਤੀ ਹੋਰ ਵੀ ਖ਼ਰਾਬ ਹੋ ਸਕਦੀ ਹੈ, ਕਿਉਂਕਿ ਕੋਰੋਨਾ ਵਾਇਰਸ ਸਾਹ ਨਲੀ ਨੂੰ ਪ੍ਰਭਾਵਿਤ ਕਰਦਾ ਹੈ।
ਇਹ ਹੈ ਹੱਲ 
ਨਾਗਪਾਲ ਨੇ ਕਿਹਾ ਕਿ ਇਸ ਦਾ ਇਕ ਹੱਲ ਤਾਂ ਇਹ ਹੈ ਕਿ ਕਾਰਖਾਨੇ ਅਤੇ ਰਾਜ ਸਰਕਾਰਾਂ ਉੱਚਿਤ ਮੁੱਲ ਦੇ ਕੇ ਕਿਸਾਨਾਂ ਤੋਂ ਪਰਾਲੀ ਖਰੀਦ ਕੇ ਉਸ ਦਾ ਭੰਡਾਰਣ ਕਰਨ ਅਤੇ ਫਿਰ ਸਹੀ ਤਕਨੀਕ ਦੀ ਵਰਤੋਂ ਕਰ ਕੇ ਉਸ ਨੂੰ ਜੈਵਿਕ ਖਾਦ 'ਚ ਬਦਲਣ ਅਤੇ ਬਾਇਓਗੈਸ ਤਿਆਰ ਕਰਨ। ਦੂਜਾ ਉਪਾਅ ਸਿਲਿਕਾ ਯੁਕਤ ਖਾਦ ਬਣਾਉਣ ਲਈ ਪਰਾਲੀ ਨੂੰ ਪ੍ਰੋਸੈਸਡ ਕਰਨ ’ਤੇ ਆਧਾਰਿਤ ਹੈ, ਜੋ ਮਿੱਟੀ ਦੀ ਸਿਹਤ ਅਤੇ ਭੋਜਨ ਦੀ ਗੁਣਵੱਤਾ 'ਚ ਸੁਧਾਰ ਲਿਆਵੇਗੀ, ਜਿਸ ਨਾਲ ਲੋਕਾਂ ਦੀ ਸਿਹਤ 'ਚ ਸੁਧਾਰ ਹੋਵੇਗਾ।

ਇਹ ਵੀ ਪੜ੍ਹੋ : ਸਮਰਾਲਾ ’ਚ ਕਿਸਾਨਾਂ ਵੱਲੋਂ ਵੱਡਾ ਪ੍ਰਦਰਸ਼ਨ ਜਾਰੀ, ਮੋਦੀ ਤੇ ਬਿੱਲ ਦੀਆਂ ਸਾੜੀਆਂ ਕਾਪੀਆਂ

ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਰਕਾਰ ਫ਼ਸਲ ਦੀ ਰਹਿੰਦ-ਖੂੰਹਦ ਪ੍ਰਬੰਧਨ ਰਾਹੀਂ ਇਸ ਨੂੰ ਜੈਵਿਕ ਖਾਦ 'ਚ ਬਦਲਣ ’ਤੇ ਜ਼ੋਰ ਦੇਵੇ, ਤਾਂ ਕਿ ਇਸ ਨੂੰ ਪੂਰੇ ਰਾਜ 'ਚ ਲਾਗੂ ਕੀਤਾ ਜਾ ਸਕੇ। ਇਸ ਨਾਲ ਨਾ ਸਿਰਫ ਪਰਾਲੀ ਸਾੜਣ ਦੀ ਸਮੱਸਿਆ ਦਾ ਹੱਲ ਨਿਕਲੇਗਾ, ਸਗੋਂ ਸਿਹਤ ਲਈ ਚੰਗੀ ਖਾਦ ਉਤਪਾਦਨ 'ਚ ਵੀ ਮਦਦ ਮਿਲੇਗੀ।

 


author

Babita

Content Editor

Related News