ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ 3 ਕਿਸਾਨਾਂ ਖਿਲਾਫ ਕੇਸ ਦਰਜ
Saturday, Nov 08, 2025 - 05:11 PM (IST)
ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਨੇ ਪਰਾਲੀ ਨੂੰ ਅੱਗ ਲਾਉਣ ਦੇ ਦੋਸ਼ਾਂ ਤਹਿਤ ਅਣਪਛਾਤੇ ਕਿਸਾਨਾਂ ਖਿਲਾਫ ਕੇਸ ਦਰਜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸੈਟੇਲਾਈਟੂਤਗੜ੍ਹ ਦੇ 2 ਥਾਵਾਂ ’ਤੇ ਅਤੇ ਪਿੰਡ ਦਿਓਗੜ੍ਹ ਵਿਖੇ ਮੌਕੇ ’ਤੇ ਜਾ ਕੇ ਵੇਖਿਆ ਤਾਂ ਅਣਪਛਾਤੇ ਵਿਅਕਤੀਆਂ ਵੱਲੋਂ ਆਪਣੇ ਖੇਤਾਂ ’ਚ ਪਰਾਲੀ ਦੀ ਰਹਿੰਦ-ਖੂਹੰਦ ਨੂੰ ਅੱਗ ਲਾ ਕੇ ਮਾਣਯੋਗ ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਪੁਲਸ ਨੇ ਦੋਸ਼ੀਆਂ ਖਿਲਾਫ ਕ੍ਰਮਵਾਰ ਮੁਕੱਦਮਾ ਨੰਬਰ 164,165 ਅਤੇ 166 ਮਿਤੀ 6-11-2025, ਬੀ. ਐੱਨ. ਐੱਸ. ਦੀ ਧਾਰਾ 223 ਅਧੀਨ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸੇ ਤਰ੍ਹਾਂ ਕਸਬਾ ਘੱਗਾ ਦੇ ਪਿੰਡ ਸਧਾਰਨਪੁਰ ਅਤੇ ਪਿੰਡ ਦੇਧਨਾ ਵਿਖੇ ਵੀ ਪਰਾਲੀ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਵਾਲੇ ਅਣਪਛਾਤੇ ਵਿਅਕਤੀ/ਵਿਅਕਤੀਆਂ ਖਿਲਾਫ ਕ੍ਰਮਵਾਰ ਮੁਕੱਦਮਾ ਨੰਬਰ 128,129 ਤਹਿਤ ਥਾਣਾ ਘੱਗਾ ਵਿਖੇ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
