ਔਰਤਾਂ ਨੂੰ ਲਾਲਚ ਦੇ ਕੇ ਦੇਹ ਵਪਾਰ 'ਚ ਧੱਕਣ ਵਾਲਿਆਂ ਖ਼ਿਲਾਫ਼ ਸਖ਼ਤ ਹੁਕਮ ਜਾਰੀ, ਮੰਗੀ ਗਈ ਰਿਪੋਰਟ
Saturday, Jul 06, 2024 - 11:14 AM (IST)
ਚੰਡੀਗੜ੍ਹ (ਹਾਂਡਾ) : ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨ. ਐੱਚ. ਆਰ. ਸੀ.) ਭਾਰਤ ਨੇ ਇੱਕ ਮੀਡੀਆ ਰਿਪੋਰਟ ’ਤੇ ਖ਼ੁਦ ਨੋਟਿਸ ਲੈਂਦਿਆਂ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਪੁਲਸ ਮੁਖੀਆਂ ਨੂੰ ਨੋਟਿਸ ਜਾਰੀ ਕਰਕੇ ਚੁੱਕੇ ਗਏ ਅਤੇ ਪ੍ਰਸਤਾਵਿਤ ਕਦਮਾਂ ਦੀ ਵਿਸਤ੍ਰਿਤ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਆਕਰਸ਼ਕ ਨੌਕਰੀ ਦੇ ਬਹਾਨੇ ਔਰਤਾਂ ਨੂੰ ਦੇਹ ਵਪਾਰ ਵਿਚ ਧੱਕਣ ਵਾਲੇ ਅਸਮਾਜਿਕ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਣ ਦੇ ਹੁਕਮ ਦਿੱਤੇ ਹਨ। ਝਾਰਖੰਡ ਦੇ ਰਾਂਚੀ ਦੇ ਇਕ ਹੋਟਲ 'ਚ ਛਾਪੇਮਾਰੀ ਦੇ ਦੌਰਾਨ ਗ੍ਰਿਫ਼ਤਾਰ ਕੀਤੀਆਂ ਗਈਆਂ ਜ਼ਿਆਦਾਤਾਰ ਮਜ਼ਬੂਰੀ ਅਤੇ ਲਾਚਾਰੀ ਦੇ ਕਾਰਨ ਦੇਹ ਵਪਾਰ 'ਚ ਆਈਆਂ।
ਇਹ ਵੀ ਪੜ੍ਹੋ : ਪੰਜਾਬ ’ਚ ਵਿਜੇ ਰੂਪਾਣੀ ਸੰਭਾਲਣਗੇ ਭਾਜਪਾ ਦੀ ਕਮਾਨ, ਰਣਨੀਤੀ 'ਤੇ ਕੰਮ ਕਰਨਾ ਕੀਤਾ ਸ਼ੁਰੂ
ਉਨ੍ਹਾਂ ਵਿਚੋਂ ਕਈਆਂ ਨੂੰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਇਸ ਘਿਣਾਉਣੇ ਧੰਦੇ 'ਚ ਧੱਕ ਦਿੱਤਾ ਅਤੇ ਉਨ੍ਹਾਂ ਵਿਚੋਂ ਕਈਆਂ ਨੂੰ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਇੱਕ ਵਾਰ ਉਨ੍ਹਾਂ ਦੀ ਚਪੇਟ ਵਿਚ ਆਉਣ ਤੋਂ ਬਾਅਦ ਉਹ ਅਸਮਾਜਿਕ ਤੱਤਾਂ ਦੇ ਸ਼ਾਤਿਰ ਨੈੱਟਵਰਕ ਤੋਂ ਬਾਹਰ ਨਹੀਂ ਆ ਸਕੀਆਂ। ਕਮਿਸ਼ਨ ਨੇ ਪਾਇਆ ਕਿ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤੀਆਂ ਗਈਆਂ ਔਰਤਾਂ ਦੇ ਬਿਆਨਾਂ ਦੇ ਹਵਾਲੇ ਨਾਲ ਰਿਪੋਰਟ ਦੀ ਸਮੱਗਰੀ, ਜੇਕਰ ਸੱਚ ਹੈ ਤਾਂ ਜਾਤ, ਧਰਮ ਅਤੇ ਭੂਗੋਲਿਕ ਸੀਮਾਵਾਂ ਦੀ ਪਰਵਾਹ ਕੀਤੇ ਬਿਨਾਂ ਔਰਤਾਂ ਦੇ ਜੀਵਨ, ਆਜ਼ਾਦੀ, ਬਰਾਬਰੀ ਅਤੇ ਸਨਮਾਨ ਨਾਲ ਸਬੰਧਿਤ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ।
ਇਹ ਵੀ ਪੜ੍ਹੋ : ਭਾਜਪਾ ਨੇ ਤਰੁਣ ਚੁੱਘ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ, ਮੁੜ ਬਣਾਇਆ ਜੰਮੂ-ਕਸ਼ਮੀਰ ਤੇ ਲੱਦਾਖ ਦਾ ਇੰਚਾਰਜ
ਤਤਕਾਲ ਅਖ਼ਬਾਰੀ ਰਿਪੋਰਟਾਂ ਤੋਂ ਸੰਕੇਤ ਮਿਲਦਾ ਹੈ ਕਿ ਪੀੜਤ ਔਰਤਾਂ ਵੱਖ-ਵੱਖ ਥਾਵਾਂ ਦੀਆਂ ਮੂਲ ਨਿਵਾਸੀਆਂ ਹਨ, ਜਿਨ੍ਹਾਂ ਨੂੰ ਨੌਕਰੀਆਂ ਦੇ ਨਾਂ 'ਤੇ ਫਸਾਇਆ ਗਿਆ ਹੈ ਅਤੇ ਉਨ੍ਹਾਂ ਦੇ ਸੰਚਾਲਕ ਕਥਿਤ ਤੌਰ 'ਤੇ ਦੂਰ ਦੇ ਸਥਾਨਾਂ ਤੋਂ ਕੰਮ ਕਰ ਰਹੇ ਹਨ। ਇਹ ਦੇਸ਼ ਭਰ ਵਿਚ ਅਪਰਾਧ ਸਿੰਡੀਕੇਟ ਦੀ ਡੂੰਘਾਈ ਨੂੰ ਦਰਸਾਉਂਦਾ ਹੈ, ਜਿਸ ਲਈ ਅਜਿਹੇ ਅਪਰਾਧੀ ਅਨਸਰਾਂ ਖ਼ਿਲਾਫ਼ ਰਾਸ਼ਟਰੀ ਪੱਧਰ ਦੀ ਕਾਰਵਾਈ ਦੀ ਲੋੜ ਹੈ। ਨੋਟਿਸ ਜਾਰੀ ਕਰਦਿਆਂ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਿਹਾ ਹੈ ਕਿ ਮਹਿਲਾਵਾਂ ਦੀ ਸੁਰੱਖਿਆ ਅਤੇ ਭਲਾਈ ਲਈ ਦੇਸ਼ ਵਿਚ ਕਈ ਕਾਨੂੰਨਾਂ ਅਤੇ ਯੋਜਨਾਵਾਂ ਦੇ ਬਾਵਜੂਦ ਅਸਮਾਜਿਕ ਅਤੇ ਅਪਰਾਧਿਕ ਤੱਤ ਸਮਾਜ ਦੇ ਕਮਜ਼ੋਰ ਵਰਗਾਂ ਖ਼ਾਸ ਕਰਕੇ ਔਰਤਾਂ ਨੂੰ ਨਿਸ਼ਾਨਾ ਬਣਾਉਣ ਵਿਚ ਕਾਮਯਾਬ ਹੁੰਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8