ਪੰਜਾਬ ਦੇ ਮਸ਼ਹੂਰ ਪਿੰਡ ਦੇ ਲੋਕਾਂ ਦਾ ਸਖ਼ਤ ਫ਼ਰਮਾਨ, ਬਾਹਰੀ ਸੂਬਿਆਂ ਦੇ ਲੋਕਾਂ ਲਈ ਸਖ਼ਤ ਹਦਾਇਤਾਂ ਜਾਰੀ

Saturday, Aug 10, 2024 - 06:12 PM (IST)

ਪੰਜਾਬ ਦੇ ਮਸ਼ਹੂਰ ਪਿੰਡ ਦੇ ਲੋਕਾਂ ਦਾ ਸਖ਼ਤ ਫ਼ਰਮਾਨ, ਬਾਹਰੀ ਸੂਬਿਆਂ ਦੇ ਲੋਕਾਂ ਲਈ ਸਖ਼ਤ ਹਦਾਇਤਾਂ ਜਾਰੀ

ਮੋਹਾਲੀ : ਬੀਤੇ ਦਿਨੀਂ ਪਿੰਡ ਮੂਧੋਂ ਸੰਗਤੀਆਂ ਵਿਚ ਕੁਝ ਸਥਾਨਕ ਲੋਕਾਂ ਨੇ ਹੋਰ ਸੂਬਿਆਂ ਦੇ ਲੋਕਾਂ ਦੇ ਪਿੰਡ ਵਿਚ ਦਾਖਲੇ 'ਤੇ ਪਾਬੰਦੀ ਲਗਾਉਣ ਦੀ ਗੱਲ ਆਖੀ ਸੀ। ਹੁਣ ਖਰੜ ਦੇ ਪਿੰਡ ਜੰਡਪੁਰ ਦੇ ਸਥਾਨਕ ਲੋਕਾਂ ਨੇ ਸਖ਼ਤ ਫਰਮਾਨ ਜਾਰੀ ਕੀਤਾ ਹੈ। ਪਿੰਡ ਦੀ ਨੌਜਵਾਨ ਸਭਾ ਨਾਲ ਜੁੜੇ ਲੋਕਾਂ ਨੇ ਇਥੇ ਕਈ ਸਥਾਨਾਂ 'ਤੇ ਇਸ ਸਬੰਧੀ ਬਕਾਇਦਾ ਬੋਰਡ ਵੀ ਲਗਾਏ ਹਨ, ਜਿਨ੍ਹਾਂ  'ਤੇ ਲਿਖਿਆ ਗਿਆ ਹੈ ਕਿ ਹੋਰ ਸੂਬਿਆਂ ਦੇ ਲੋਕਾਂ ਨੂੰ ਪਿੰਡ 'ਚ ਰਹਿਣ ਲਈ 11 ਨਿਯਮ ਮੰਨਣੇ ਪੈਣਗੇ। ਬੋਰਡ 'ਤੇ ਇਨ੍ਹਾਂ 11 ਨਿਯਮਾਂ ਨੂੰ ਵੀ ਦਰਸ਼ਾਇਆ ਗਿਆ ਹੈ। ਨਗਰ ਪਰੀਸ਼ਦ ਖਰੜ ਦੇ ਵਾਰਡ ਨੰਬਰ 4 ਦੇ ਕੌਂਸਲਰ ਅਤੇ ਜੰਡਪੁਰ ਪਿੰਡ ਦੇ ਨੌਜਵਾਨ ਸਭਾ ਦੇ ਮੈਂਬਰ ਮੁਤਾਬਕ ਪਿੰਡ ਦੇ ਹੋਰ ਲੋਕਾਂ ਨਾਲ ਮਿਲ ਕੇ ਸੁਰੱਖਿਆ ਕਾਰਣਾਂ ਕਾਰਣ ਇਹ ਫ਼ੈਸਲਾ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਵਿਦੇਸ਼ੋਂ ਪਰਤੇ ਨੌਜਵਾਨ ਦੀ ਦਰਦਨਾਕ ਮੌਤ, ਪਲਾਂ 'ਚ ਉੱਜੜ ਗਈਆਂ ਪਰਿਵਾਰ ਦੀ ਖ਼ੁਸ਼ੀਆਂ

ਤੈਅ ਕੀਤੇ ਗਏ ਇਹ ਨਿਯਮ

ਪਿੰਡ ਵਿਚ ਰਹਿਣ ਲਈ ਪੁਲਸ ਵੈਰੀਫਿਕੇਸ਼ਨ ਜ਼ਰੂਰੀ ਹੈ। ਰਾਤ ਨੌਂ ਵਜੇ ਤੋਂ ਬਾਅਦ ਕੋਈ ਵੀ ਪਿੰਡ ਤੋਂ ਬਾਹਰ ਨਹੀਂ ਜਾ ਸਕਦਾ ਹੈ, ਪਿੰਡ ਵਿਚ ਪਾਨ, ਗੁਟਖਾ, ਬੀੜੀ ਦੇ ਸੇਵਨ 'ਤੇ ਰੋਕ ਰਹੇਗੀ। ਦੋ ਤੋਂ ਵੱਧ ਲੋਕ ਇਕ ਕਮਰੇ ਵਿਚ ਨਹੀਂ ਰਹਿ ਸਕਣਗੇ। ਪਿੰਡ ਵਿਚ ਘੱਟ ਕੱਪੜਿਆਂ ਵਿਚ ਘੁੰਮਣ  'ਤੇ ਪਾਬੰਦੀ ਰਹੇਗੀ। ਹਰ ਘਰ ਸਿਰਫ ਇਕ ਹੀ ਪਾਣੀ ਦਾ ਕੁਨੈਕਸ਼ਨ ਮਿਲੇਗਾ। ਵਧਾਈ ਦੇ ਰੂਪ ਵਿਚ ਕਿੰਨਰਾਂ ਨੂੰ 2100 ਰੁਪਏ ਦੇਣੇ ਹੋਣਗੇ। ਵਾਹਨਾਂ ਨੂੰ ਪਾਰਕਿੰਗ ਵਿਚ ਖੜ੍ਹਾ ਕਰਨਾ ਹੋਵੇਗਾ। ਕੋਈ ਵੀ ਗੱਡੀ ਸੜਕ ਜਾਂ ਗਲੀ ਵਿਚ ਪਾਰਕ ਨਹੀਂ ਹੋਣੀ ਚਾਹੀਦੀ। 

ਇਹ ਵੀ ਪੜ੍ਹੋ : ਪਿਉ ਨੇ ਪਹਿਲਾਂ ਪੁੱਤ ਨੂੰ ਗਲਾਸ ’ਚ ਪਿਆਇਆ ਜ਼ਹਿਰ, ਫਿਰ ਖ਼ੁਦ ਪੀ ਲਿਆ, ਤੜਫ਼-ਤੜਫ਼ ਦੋਵਾਂ ਦੀ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News