ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

Saturday, Mar 20, 2021 - 07:32 PM (IST)

ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ

ਮਾਨਸਾ ( ਸੰਦੀਪ ਮਿੱਤਲ): ਮਾਨਸਾ ’ਚ ਅਵਾਰਾ ਪਸ਼ੂਆਂ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅੱਜ ਫ਼ਿਰ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਦੇ 25 ਸਾਲਾ ਨੌਜਵਾਨ ਸੁਰਿੰਦਰ ਸਿੰਘ ਨੂੰ ਆਵਾਰਾ ਪਸ਼ੂ ਨੇ ਟੱਕਰ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਤੋਂ ਆਵਾਰਾ ਪਸ਼ੂਆਂ ਤੋਂ ਛੁਟਕਾਰਾ ਦੁਆਉਣ ਅਤੇ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ।  
ਇਹ ਵੀ ਪੜ੍ਹੋ:  ਬਠਿੰਡਾ ’ਚ ਕੋਰੋਨਾ ਦਾ ਕਹਿਰ, ਕਾਲਜ ਦੇ 4 ਵਿਦਿਆਰਥੀ ਅਤੇ 10 ਸਟਾਫ਼ ਮੈਂਬਰਾਂ ਸਣੇ 73 ਕੋਰੋਨਾ ਪਾਜ਼ੇਟਿਵ

ਸੁਰਿੰਦਰ ਸਿੰਘ ਦੇ ਪਿੰਡ ਵਾਸੀ ਅਤੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸੁਰਿੰਦਰ ਰਾਤ ਕਿਸੇ ਕੰਮਕਾਜ ਲਈ ਜਾ ਰਿਹਾ ਸੀ ਕਿ ਤਲਵੰਡੀ ਰੋਡ ਉੱਪਰ ਆਵਾਰਾ ਪਸ਼ੂ ਨੇ ਸੁਰਿੰਦਰ ਸਿੰਘ ਦੇ ਮੋਟਰਸਾਈਕਲ ਵਿਚ ਟੱਕਰ ਮਾਰੀ ਜਿਸ ਤੇ ਸੁਰਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਇਕ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਜੋ ਅੱਜ ਆਵਾਰਾ ਪਸ਼ੂਆਂ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ। ਉਨ੍ਹਾਂ ਕਿਹਾ ਕਿ ਅਵਾਰਾ ਪਸ਼ੂਆਂ ਦੀ ਸਮੱਸਿਆ ਇੰਨੀ ਗੰਭੀਰ ਹੋ ਚੁੱਕੀ ਹੈ ਕਿ ਰੋਜ਼ਾਨਾ ਹੀ ਅਵਾਰਾ ਪਸ਼ੂ ਕੀਮਤੀ ਜਾਨਾਂ ਲੈ ਰਹੇ ਹਨ ਅਤੇ ਸਰਕਾਰ ਗਊਆਂ ਦੇ ਨਾਮ ਤੇ ਟੈਕਸ ਲੈ ਕੇ ਆਪਣੇ ਖਜ਼ਾਨੇ ਭਰਨ ’ਚ ਲੱਗੀ ਹੋਈ ਹੈ ਜਦਕਿ ਆਵਾਰਾ ਪਸ਼ੂ ਕੀਮਤੀ ਜਾਨਾਂ ਲੈ ਰਹੇ ਹਨ। ਉਨ੍ਹਾਂ ਸਰਕਾਰ ਤੋਂ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ:   ਮੋਗਾ ’ਚ 2 ਕੁੜੀਆਂ ਦੇ ਕਤਲ ਕਰਨ ਦੇ ਮਾਮਲੇ ’ਚ ਜਾਂਚ ਲਈ ਪੁੱਜੀ ਪੁਲਸ

ਦੂਜੇ ਪਾਸੇ ਮਾਨਸਾ ਦੇ ਆਵਾਰਾ ਪਸ਼ੂ ਸੰਘਰਸ਼ ਕਮੇਟੀ ਦੇ ਮੈਂਬਰ ਗੁਰਲਾਭ ਸਿੰਘ ਮਾਹਲ ਨੇ ਦੱਸਿਆ ਕਿ ਅਵਾਰਾ ਪਸ਼ੂ ਮਾਨਸਾ ਵਿੱਚ ਕਈ ਕੀਮਤੀ ਜਾਨਾਂ ਗੁਆ ਚੁੱਕੇ ਹਨ ਅਤੇ ਉਨ੍ਹਾਂ ਪਹਿਲਾਂ ਵੀ  ਮਾਨਸਾ ਸ਼ਹਿਰ ਬੰਦ ਕਰ ਸਰਕਾਰ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਸੀ ਉਸ ਸਮੇਂ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਧਰਨਾ ਚੁਕਵਾ ਕੇ ਮਾਨਸਾ ਵਾਸੀਆਂ ਨੂੰ ਭਰੋਸਾ ਦਿੱਤਾ ਸੀ ਕਿ ਜਲਦ ਹੀ ਇਸ ਦਾ ਹੱਲ ਕੀਤਾ ਜਾਵੇਗਾ ਪਰ ਸਰਕਾਰ ਨੇ ਕੁਝ ਨਹੀਂ ਕੀਤਾ ਅੱਜ ਫਿਰ ਇਕ ਕੀਮਤੀ ਜਾਨ ਅਵਾਰਾ ਪਸ਼ੂ ਕਾਰਨ ਚਲੀ ਗਈ ਹੈ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ ਨਹੀਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

ਇਹ ਵੀ ਪੜ੍ਹੋ: ਮਾਮਲਾ ਮੋਗਾ ’ਚ ਹੋਏ ਦੋ ਕੁੜੀਆਂ ਦੇ ਕਤਲ ਦਾ: ਹਰਸਿਮਰਤ ਨੇ ਘੇਰੀ ਕੈਪਟਨ ਸਰਕਾਰ


author

Shyna

Content Editor

Related News