ਅਵਾਰਾ ਪਸ਼ੂ ਨੇ ਔਰਤ ''ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ

Thursday, Dec 15, 2022 - 10:38 PM (IST)

ਅਵਾਰਾ ਪਸ਼ੂ ਨੇ ਔਰਤ ''ਤੇ ਕੀਤਾ ਜਾਨਲੇਵਾ ਹਮਲਾ, ਪੈਰਾਂ ਹੇਠ ਬੁਰੀ ਤਰ੍ਹਾਂ ਲਤਾੜਿਆ, ਦੇਖੋ ਵੀਡੀਓ

ਸੰਗਰੂਰ (ਰਵੀ) : ਅਵਾਰਾ ਪਸ਼ੂਆਂ ਦਾ ਕਹਿਰ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਲੋਕਾਂ 'ਤੇ ਅਵਾਰਾ ਪਸ਼ੂਆਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਇਹ ਅਵਾਰਾ ਪਸ਼ੂ ਸੜਕਾਂ 'ਤੇ ਘੁੰਮਦੇ ਆਮ ਨਜ਼ਰ ਆਉਂਦੇ ਹਨ ਅਤੇ ਵੱਡੇ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ। ਬੀਤੇ ਕੱਲ੍ਹ 14 ਦਸੰਬਰ ਨੂੰ ਵੀ ਕਿਸਾਨਾਂ ਵੱਲੋਂ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਅਵਾਰਾ ਪਸ਼ੂਆਂ ਦੀਆਂ 4 ਟਰਾਲੀਆਂ ਲਿਆਂਦੀਆਂ ਗਈਆਂ ਸਨ ਕਿਉਂਕਿ ਸ਼ਹਿਰ ਵਿੱਚ ਅਵਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਕਾਰਨ ਨਿੱਤ ਦਿਨ ਵੱਡੇ ਹਾਦਸੇ ਵਾਪਰਦੇ ਹਨ ਤੇ ਕਿਸਾਨਾਂ ਨੂੰ ਖੱਜਲ-ਖੁਆਰ ਹੋਣਾ ਪੈਂਦਾ ਹੈ। ਫਸਲਾਂ ਵੀ ਬਰਬਾਦ ਹੋ ਜਾਂਦੀਆਂ ਹਨ।

ਇਹ ਵੀ ਪੜ੍ਹੋ : ਜ਼ਮੀਨ ਦਾ ਕਬਜ਼ਾ ਦਿਵਾਉਣ ਆਏ ਅਧਿਕਾਰੀਆਂ ਨੂੰ ਕਿਸਾਨਾਂ ਨੇ ਬਣਾਇਆ ਬੰਦੀ, ਲਾਇਆ ਧਰਨਾ

ਅਜਿਹੀ ਹੀ ਇਕ ਖ਼ੌਫਨਾਕ ਘਟਨਾ ਸੰਗਰੂਰ ਦੇ ਕਰਤਾਰਪੁਰਾ ਮੁਹੱਲੇ 'ਚ ਦੇਖਣ ਨੂੰ ਮਿਲੀ, ਜਿੱਥੇ ਬੁੱਧਵਾਰ ਇਕ ਗਾਂ ਨੇ ਗਲੀ 'ਚ ਪੈਦਲ ਜਾ ਰਹੀਆਂ 2 ਔਰਤਾਂ 'ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਗੁੱਸੇ 'ਚ ਆਈ ਗਾਂ ਨੇ ਇਕ ਔਰਤ ਨੂੰ ਜ਼ਮੀਨ 'ਤੇ ਸੁੱਟ ਦਿੱਤਾ ਅਤੇ ਉਸ ਨੂੰ ਲਗਾਤਾਰ 3-4 ਮਿੰਟ ਤੱਕ ਆਪਣੇ ਪੈਰਾਂ ਹੇਠ ਦਬਾਈ ਰੱਖਿਆ ਤੇ ਪੈਰਾਂ ਨਾਲ ਲਤਾੜਦੀ ਰਹੀ। ਔਰਤ ਦਰਦ ਨਾਲ ਚੀਕਾਂ ਮਾਰ ਰਹੀ ਪਰ ਲਗਾਤਾਰ 3-4 ਮਿੰਟ ਤੱਕ ਔਰਤ 'ਤੇ ਗਾਂ ਦਾ ਹਮਲਾ ਜਾਰੀ ਰਿਹਾ। ਲੋਕਾਂ ਨੇ ਗਾਂ ਨੂੰ ਡੰਡਿਆਂ ਨਾਲ ਕੁੱਟਿਆ ਤੇ ਔਰਤ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਗਾਂ ਹਮਲਾ ਕਰਦੀ ਰਹੀ। ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ। ਬਾਅਦ ਵਿੱਚ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਔਰਤ ਨੂੰ ਗਾਂ ਦੇ ਚੁੰਗਲ 'ਚੋਂ ਬਚਾਇਆ। ਹੁਣ ਪੀੜਤ ਔਰਤ ਦਾ ਇਲਾਜ ਚੱਲ ਰਿਹਾ ਹੈ। ਉਸ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਇਹੀ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਕੀਤਾ ਜਾਵੇ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News