ਪਰਾਲੀ ਦੀਆਂ ਗੱਠਾਂ ਲੈ ਕੇ ਜਾ ਰਹੇ ਟਰੈਕਟਰ ਟਰਾਲੇ ਨੂੰ ਲੱਗੀ ਅੱਗ
Saturday, Oct 31, 2020 - 05:28 PM (IST)

ਫਿਰੋਜ਼ਪੁਰ (ਹਰਚਰਨ, ਬਿੱਟੂ): ਬਸਤੀ ਨੱਥੇਸ਼ਾਹ ਤੋਂ ਹਕੂਮਤ ਵਾਲਾ ਵਿਖੇ ਪਰਾਲੀ ਦੀਆਂ ਗੱਠਾ ਲੈ ਕੇ ਜਾ ਹਰੇ ਜਾਉਡੀਅਰ ਟਰੈਕਟਰ ਅਤੇ ਟਰਾਲੇ ਨੂੰ ਅੱਗ ਲੱਗ ਜਾਣ ਕਾਰਨ ਟਰੈਕਟਰ ਅਤੇ ਟਰਾਲਾ ਬੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ। ਟਰੈਕਟਰ ਚਾਲਕ ਪਵਨਦੀਪ (ਸੋਨੂੰ) ਪੁੱਤਰ ਸਤਪਾਲ ਸ਼ਰਮਾ ਵਾਸੀ ਸਰਵਾ ਬੋਦਲਾ (ਮਲੋਟ) ਨੇ ਦੱਸਿਆ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਕਰਜ਼ੇ ਤੇ ਟਰੈਕਟਰ ਟਰਾਲਾ ਲੈ ਕੇ ਕਿਰਾਏ ਦਾ ਕੰਮ ਕਰਦਾ ਹੈ ਅਤੇ ਅੱਜ ਜਦੋਂ ਕਰੀਬ 3 ਵਜੇ ਪਰਲੀ ਦੀਆਂ ਗੱਠਾ ਲੈ ਕੇ ਜਾ ਰਿਹਾ ਸੀ ਤਾਂ ਉਦੋਂ ਉਹ ਪਿੰਡ ਬੁੱਕਣ ਖਾਂ ਵਾਲਾ ਤੋਂ ਨਿਕਲਿਆਂ ਤਾਂ ਟਰਾਲੇ ਤੇ ਅੱਗ ਲੱਗੀ ਦਿਖਾਈ ਦਿੱਤੀ।
ਸੋਨੂੰ ਨੇ ਟਰੈਕਟਰ ਰੋਕ ਕੇ ਟਰਾਲਾ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅੱਗ ਨੇ ਟਰੈਕਟਰ ਨੂੰ ਟਰਾਲੀ ਨਾਲੋਂ ਵੱਖ ਕਰਨ ਦਾ ਮੌਕਾ ਨਹੀਂ ਦਿੱਤਾ ਅਤੇ ਅੱਗ ਨੇ ਟਰੈਕਟਰ ਟਾਲੇ ਨੂੰ ਆਪਣੀ ਲਪੇਟ ਵਿਚ ਲੈ ਲਿਆ। ਮੌਕੇ ਤੇ ਪਿੰਡ ਵਾਸੀਆਂ ਨੇ ਅੱਗ ਤੇ ਕਾਬੂ ਪਾਉਣ ਲਈ ਮਦਦ ਲਈ ਪਹੁੰਚੇ ਅਤੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ ਪਰ ਉਦੋਂ ਤੱਕ ਸਭ ਕੁਝ ਤਬਾਹ ਹੋ ਚੁੱਕਾ ਸੀ। ਇਕੱਤਰ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਟਰੈਕਟਰ ਚਾਲਕ ਦੀ ਮਾਲੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣਾ ਘਰ ਚਲਾ ਸਕੇ।