ਟਰਾਂਸਫਾਰਮਰ ''ਚੋਂ ਕੀਮਤੀ ਸਾਮਾਨ ਚੋਰੀ

Saturday, Mar 24, 2018 - 04:27 AM (IST)

ਟਰਾਂਸਫਾਰਮਰ ''ਚੋਂ ਕੀਮਤੀ ਸਾਮਾਨ ਚੋਰੀ

ਝਬਾਲ, (ਨਰਿੰਦਰ)- ਬੀਤੀ ਰਾਤ ਕਸਬਾ ਝਬਾਲ ਵਿਖੇ ਟਰਾਂਸਫਾਰਮਰ 'ਚੋਂ ਕੀਮਤੀ ਸਾਮਾਨ ਚੋਰੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਦਿੰਦਿਆਂ ਲਾਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਮੱਜੂਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਬਾਹਰ ਲੱਗੇ ਟਿਊਬਵੈੱਲ 'ਤੇ 16 ਕੇ. ਵੀ. ਦੇ ਟਰਾਂਸਫਾਰਮਰ 'ਚੋਂ ਰਾਤ ਸਮੇਂ ਅਣਪਛਾਤੇ ਵਿਅਕਤੀ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਇਸ ਸਬੰਧੀ ਥਾਣਾ ਝਬਾਲ ਦੇ ਮੁਖੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਗਸ਼ਤ ਕੀਤੀ ਜਾਂਦੀ ਹੈ ਪਰ ਕਿਸਾਨਾਂ ਦੀਆਂ ਜ਼ਮੀਨਾਂ 'ਚ ਲੱਗੇ ਟਰਾਂਸਫਾਰਮਰ ਦੀ ਰਖਵਾਲੀ ਕਿਸਾਨਾਂ ਨੇ ਖੁਦ ਹੀ ਕਰਨੀ ਹੁੰਦੀ ਹੈ ਪਰ ਫਿਰ ਵੀ ਉਨ੍ਹਾਂ ਵੱਲੋਂ ਚੋਰਾਂ ਦੀ ਭਾਲ ਕੀਤੀ ਜਾਵੇਗੀ।


Related News