ਚੋਰੀ ਦੇ ਮੋਟਰਸਾਈਕਲ ਸਮੇਤ 3 ਅੜਿੱਕੇ

Monday, Jul 09, 2018 - 12:58 AM (IST)

ਚੋਰੀ ਦੇ ਮੋਟਰਸਾਈਕਲ ਸਮੇਤ 3 ਅੜਿੱਕੇ

 ਬਟਾਲਾ,  ਕਾਦੀਅਾਂ,  (ਸੈਂਡੀ, ਜੀਸ਼ਾਨ)–  ਥਾਣਾ ਕਾਦੀਅਾਂ  ਦੇ ਐੱਸ. ਐੱਚ. ਓ. ਸੁਦੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਏ. ਐੱਸ. ਆਈ. ਗੁਰਨਾਮ ਸਿੰਘ ਨੇ ਪੁਲਸ ਪਾਰਟੀ ਨਾਲ ਗਸ਼ਤ ਦੌਰਾਨ ਗੁਪਤ ਸੂਚਨਾ  ’ਤੇ  ਹਰਪਾਲ ਸਿੰਘ ਉਰਫ ਸਾਜਨ ਪੁੱਤਰ ਜਸਵੰਤ ਸਿੰਘ ਵਾਸੀ ਤੁਗਲਵਾਲ, ਦੀਪੂ ਪੁੱਤਰ ਤਰਸੇਮ ਲਾਲ  ਵਾਸੀ ਗੁਰਦਾਸ ਨੰਗਲ, ਗੁਰਪ੍ਰੀਤ ਸਿੰਘ ਉਰਫ਼ ਬੀਤਾ ਪੁੱਤਰ ਅਮਰਜੀਤ ਸਿੰਘ ਵਾਸੀ ਭਾਮਡ਼ੀ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਚੋਰੀ ਦੇ ਮੋਟਰਸਾਇਕਲ ਬਿਨਾ ਨੰਬਰੀ ਬਰਾਮਦ ਕੀਤੇ ਹਨ। ਉਕਤ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ। 
 


Related News