ਕੰਪਨੀ ਬਾਗ ''ਚ 1 ਕਰੋੜ ਦੀ ਲਾਗਤ ਨਾਲ ਬਣੇ ਮਿਊਜ਼ੀਕਲ ਫਾਊਂਟੇਨ ''ਚੋਂ ਲਾਈਟਾਂ ਚੋਰੀ

01/18/2018 6:56:34 AM

ਅੰਮ੍ਰਿਤਸਰ,  (ਕਮਲ)-  ਕੰਪਨੀ ਬਾਗ 'ਚ 1 ਕਰੋੜ ਦੀ ਲਾਗਤ ਨਾਲ ਮਿਊਜ਼ੀਕਲ ਫਾਊਂਟੇਨ 'ਚ ਲੱਗੀਆਂ ਲਾਈਟਾਂ ਹਰ ਦਿਨ ਚੋਰੀ ਹੋ ਰਹੀਆਂ ਹਨ, ਜਿਸ ਨੂੰ ਲੈ ਕੇ ਅੱਜ ਕੰਪਨੀ ਬਾਗ 'ਚ ਸੈਰ ਕਮੇਟੀ ਦੇ ਮੈਂਬਰ ਰਾਜੀਵ ਸ਼ਰਮਾ, ਵਿਨੋਦ ਕਿੱਟੀ, ਸ਼ਿਵ ਕੁਮਾਰ, ਆਦਿਤਿਆ, ਦੀਵਾਨ ਚੰਦ, ਯਸ਼ਪਾਲ ਤੇ ਵਿਪਨ ਕੁਮਾਰ ਆਦਿ ਨੇ ਦੱਸਿਆ ਕਿ ਪਿਛਲੀ ਸਰਕਾਰ 'ਚ ਮਿਊਜ਼ੀਕਲ ਫਾਊਂਟੇਨ 'ਚ ਲੱਗੀਆਂ ਲਾਈਟਾਂ ਤੇ ਫੁਹਾਰੇ ਸਾਰੇ ਚਲਦੇ ਸਨ ਪਰ ਹੁਣ ਬੰਦ ਹੀ ਰਹਿੰਦੇ ਹਨ। ਮਿਊਜ਼ੀਕਲ ਫਾਊਂਟੇਨ ਦੇ ਆਸ-ਪਾਸ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਵੀ ਹੈ ਪਰ ਉਥੇ ਵੀ ਲੋਕ ਤਾਸ਼ ਖੇਡਦੇ ਦਿਖਾਈ ਦਿੰਦੇ ਹਨ, ਜਿਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਪਾਰਕ ਦੇ ਆਸ-ਪਾਸ ਪੁਲਸ ਦੀ ਪੈਟਰੋਲਿੰਗ ਕੀਤੀ ਜਾਵੇ ਤਾਂ ਕੁਝ ਫਰਕ ਪੈ ਸਕਦਾ ਹੈ। ਲੋਕਾਂ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਮਿਊਜ਼ੀਕਲ ਫਾਊਂਟੇਨ ਨੂੰ ਬਚਾਉਣ ਲਈ ਟਰੱਸਟ ਦੇ ਅਧਿਕਾਰੀਆਂ ਦੀ ਡਿਊਟੀ ਲਾਏ, ਨਾਲ ਹੀ ਗਾਰਡ ਵੀ ਲਾਏ ਜਾਣ ਤਾਂ ਕਿ ਹਜ਼ਾਰਾਂ ਰੁਪਏ ਦੀਆਂ ਐੱਲ. ਈ. ਡੀ. ਲਾਈਟਾਂ ਚੋਰੀ ਹੋਣ ਤੋਂ ਬਚ ਸਕਣ।


Related News