ਸਮਰਾਲਾ ''ਚ 2 ਮੈਡੀਕਲ ਸਟੋਰਾਂ ''ਤੇ ਚੋਰੀ
Thursday, Sep 27, 2018 - 07:09 PM (IST)

ਸਮਰਾਲਾ (ਸੰਜੇ ਗਰਗ)— ਬੀਤੀ ਰਾਤ ਮਾਛੀਵਾੜਾ ਰੋਡ ਸਮਰਾਲਾ ਵਿਖੇ 2 ਮੈਡੀਕਲ ਸਟੋਰਾਂ 'ਤੇ ਅਣਪਛਾਤੇ ਚੋਰ 10 ਹਜ਼ਾਰ ਦੇ ਕਰੀਬ ਚੋਰੀ ਕਰਕੇ ਲੈ ਗਏ। ਮੈਡੀਕਲ ਸਟੋਰ ਦੇ ਮਾਲਕ ਪਰਗਟ ਸਿੰਘ ਵਾਸੀ ਬਹਿਲੋਲਪੁਰ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਰਾਤ ਨੂੰ ਬੰਦ ਕਰਕੇ ਆਪਣੇ ਘਰ ਚਲਾ ਗਿਆ। ਜਦੋਂ ਉਸ ਨੇ ਅੱਜ ਸਵੇਰੇ ਦੁਕਾਨ 'ਤੇ ਆ ਕੇ ਦੇਖਿਆ ਤਾਂ ਉਸਦੀ ਦੁਕਾਨ ਦੇ ਸ਼ਟਰ ਤੇ ਤਾਲੇ ਟੁੱਟੇ ਹੋਏ ਸਨ। ਦੁਕਾਨ ਦਾ ਸਾਰਾ ਸਮਾਨ ਖਿਲਰਿਆ ਹੋਇਆ ਸੀ ਅਤੇ ਗੱਲੇ 'ਚੋਂ ਲਗਭੱਗ 8 ਹਜ਼ਾਰ ਤੋਂ 10 ਹਜ਼ਾਰ ਰੁਪਏ ਦੇ ਕਰੀਬ ਨਗਦੀ, ਇੰਨਵਰਟਰ ਅਤੇ ਬੈਟਰਾ ਚੋਰ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਦੁਕਾਨ ਦੇ ਕੈਮਰੇ ਚੋਰਾਂ ਨੇ ਚੋਰੀ ਕਰਨ ਸਮੇਂ ਕੁਨੈਕਸ਼ਨ ਕੱਟ ਦਿੱਤੇ।
ਇਸੇ ਤਰ੍ਹਾਂ ਮਾਛੀਵਾੜਾ ਰੋਡ ਤੇ ਰਮੇਸ਼ ਮੈਡੀਕਲ ਸਟੋਰ ਤੋਂ ਅਣਪਛਾਤੇ ਚੋਰਾਂ ਵੱਲੋਂ ਚੋਰੀ ਕੀਤੀ ਗਈ। ਦੁਕਾਨ ਦੇ ਮਾਲਕ ਰਮੇਸ਼ ਚੰਦਰ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਅੱਜ ਸਵੇਰੇ ਦੁਕਾਨ ਦੇ ਸਾਹਮਣੇ ਦੇਵਰਾਜ ਢਾਬੇ ਵਾਲੇ ਦੇ ਮਾਲਕ ਤੋਂ ਸਵੇਰੇ ਫੋਨ ਆਇਆ ਕਿ ਤੁਹਾਡੀ ਦੁਕਾਨ ਦਾ ਸ਼ਟਰ, ਸਮੇਤ ਤਾਲੇ ਲੱਗੇ ਹੋਏ ਚੁੱਕਿਆ ਹੋਇਆ ਹੈ। ਜਦੋਂ ਰਮੇਸ਼ ਚੰਦਰ ਨੇ ਆ ਕੇ ਦੇਖਿਆ ਤਾਂ ਅੰਦਰ ਸਮਾਨ ਖਿਲਰਿਆ ਹੋਇਆ ਸੀ ਅਤੇ ਗੱਲੇ 'ਚੋਂ ਕਰੀਬ 800 ਤੋ 1000 ਰੁਪਏ ਚੋਰ ਚੋਰੀ ਕਰਕੇ ਲੈ ਗਏ। ਪੁਲਸ ਨੇ ਮੌਕੇ ਤੇ ਜਾ ਕੇ ਚੋਰੀ ਦੀ ਘਟਨਾ ਦਾ ਜਾਇਜ਼ਾ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।