ਸਾਫ-ਸਫਾਈ ਦੇ ਮਾਮਲੇ ''ਚ ਪੰਜਾਬ ਦਾ ''ਬਿਆਸ ਸਟੇਸ਼ਨ'' ਨੰਬਰ ਵਨ, ਬਿਹਾਰ ਤੇ ਯੂ. ਪੀ. ਦੇ ਸਟੇਸ਼ਨ ਸਭ ਤੋਂ ਗੰਦੇ

07/27/2016 2:18:08 PM

 ਨਵੀਂ ਦਿੱਲੀ/ਜਲੰਧਰ : ਦੇਸ਼ ''ਚ ਰੇਲਵੇ ਸਟੇਸ਼ਨਾਂ ''ਤੇ ਸਾਫ-ਸਫਾਈ ਸੰਬੰਧੀ ਕੀਤੇ ਗਏ ਸਰਵੇ ਦੌਰਾਨ ਪੰਜਾਬ ਦਾ ਬਿਆਨ ਸਟੇਸ਼ਨ ਸਭ ਤੋਂ ਪਹਿਲੇ ਨੰਬਰ ''ਤੇ ਆਇਆ ਹੈ, ਜਦੋਂ ਕਿ ਦੂਜੇ ਨੰਬਰ ''ਤੇ ਗੁਜਰਾਤ ਦਾ ਗਾਂਧੀਨਗਰ ਸਟੇਸ਼ਨ ਹੈ। ਦੂਜੇ ਪਾਸੇ ਸਭ ਤੋਂ ਗੰਦੇ ਸਟੇਸ਼ਨ ਬਿਹਾਰ  ਅਤੇ ਯੂ. ਪੀ. ''ਚ ਹਨ। ਰੇਲ ਮੰਤਰਾਲਾ ਵੱਲੋਂ ਕਰਵਾਏ ਗਏ ਇਸ ਸਰਵੇਖਣ ਵਿਚ ਮੁਸਾਫਰਾਂ ਨੇ ਕਿਹਾ ਕਿ ਸਟੇਸ਼ਨਾਂ ''ਤੇ ਗੰਦਗੀ ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਹੈ। 407 ਪ੍ਰਮੁੱਖ ਸਟੇਸ਼ਨਾਂ ''ਤੇ ਇਕ ਲੱਖ, 30 ਹਜ਼ਾਰ ਲੋਕਾਂ ਕੋਲੋਂ ਇਸ ਸੰਬੰਧੀ ਜਾਣਕਾਰੀ ਮੰਗੀ ਗਈ ਹੈ। 

ਸਰਵੇਖਣ ਦੀ ਰਿਪੋਰਟ ਮੰਗਲਵਾਰ ਜਾਰੀ ਕੀਤੀ ਗਈ। 10 ਸਭ ਤੋਂ ਸਾਫ ਸਟੇਸ਼ਨਾਂ ਵਿਚੋਂ ਪੰਜਾਬ ਦਾ ਬਿਆਸ ਸਟੇਸ਼ਨ ਨੰਬਰ-1 ''ਤੇ ਆਇਆ ਹੈ। ਬਾਕੀ ਦੇ 9 ਸਟੇਸ਼ਨਾਂ ਵਿਚ ਗਾਂਧੀ ਧਾਮ, ਵਾਸਕੋਡੀਗਾਮਾ, ਜਾਮ ਨਗਰ, ਕੁੰਭ ਕੋਨਮ, ਸੂਰਤ, ਨਾਸਿਕ ਰੋਡ, ਰਾਜਕੋਟ, ਸੇਲਮ ਅਤੇ ਅੰਕਲੇਸ਼ਵਰ ਪ੍ਰਮੁੱਖ ਹਨ। ਰੈਂਕਿੰਗ ਦੇ ਹਿਸਾਬ ਨਾਲ ਸਭ ਤੋਂ ਗੰਦੇ ਸਟੇਸ਼ਨਾਂ ਵਿਚੋਂ ਮਧੂਬਨੀ, ਬਲੀਆ, ਬਖਤਿਆਰਪੁਰ,  ਰਾਏਚੂਰ, ਸ਼ਾਹਗੰਜ, ਸਗੋਲੀ ਅਤੇ ਪ੍ਰਤਾਪਗੜ੍ਹ ਸ਼ਾਮਲ ਹਨ।

Babita Marhas

News Editor

Related News