ਚੰਡੀਗੜ੍ਹ : ਐਸ. ਬੀ. ਆਈ. ਬੈਂਕ ''ਚ ਲੱਗੀ ਅੱਗ, ਰਿਕਾਰਡ ਸੜ ਕੇ ਸੁਆਹ (ਤਸਵੀਰਾਂ)
Sunday, Jul 17, 2016 - 01:38 PM (IST)

ਚੰਡੀਗੜ੍ਹ : ਸ਼ਹਿਰ ਦੇ 17 ਸੈਕਟਰ ''ਚ ਸਥਿਤ ਸਟੇਟ ਬੈਂਕ ਆਫ ਇੰਡੀਆ ਦੀ ਬ੍ਰਾਂਚ ''ਚ ਐਤਵਾਰ ਸਵੇਰੇ ਭਿਆਨਕ ਅੱਗ ਲੱਗ ਗਈ। ਬੈਂਕ ''ਚ ਮੌਜੂਦ ਸਕਿਓਇਰਟੀ ਗਾਰਡ ਦਲਜੀਤ ਸਿੰਘ ਵਲੋਂ ਅੱਗ ਬੁਝਾਉਣ ਦਾ ਯਤਨ ਕੀਤਾ ਗਿਆ ਪਰ ਉਹ ਵੀ ਅੱਗ ਦੀ ਲਪੇਟ ''ਚ ਆ ਗਿਆ ਅਤੇ ਬੁਰੀ ਤਰ੍ਹਾਂ ਝੁਲਸ ਗਿਆ, ਜਿਸ ਨੂੰ ਇਲਾਜ ਲਈ 16 ਸੈਕਟਰ ਦੇ ਹਸਪਤਾਲ ''ਚ ਭਰਤੀ ਕਰਵਾਇਆ ਗਿਆ ਹੈ। ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ ''ਤੇ ਪਹੁੰਚ ਗਈ ਅਤੇ ਅੱਗ ''ਤੇ ਕਾਬੂ ਪਾ ਲਿਆ।
ਦੱਸਿਆ ਜਾ ਰਿਹਾ ਹੈ ਕਿ ਫਾਇਰ ਬ੍ਰਿਗੇਡ ਦੀ ਟੀਮ ਵਲੋਂ ਕੁਝ ਹੀ ਮਿੰਟਾਂ ਵਿਚ ਅੱਗ ''ਤੇ ਕਾਬੂ ਪਾ ਲਿਆ ਗਿਆ ਪਰ ਉਦੋਂ ਤੱਕ ਬੈਂਕ ਦਾ ਸਾਰਾ ਰਿਕਾਰਡ ਰੂਮ ਅਤੇ ਯੂ.ਪੀ.ਐਸ. ਸਿਸਟਮ ਸੜ ਕੇ ਸੁਆਹ ਹੋ ਚੁੱਕੇ ਸਨ।