ਗੋਰਾਇਆ ਦੇ ਰੁੜਕਾ ਕਲਾਂ ''ਚ ਲੁਟੇਰਿਆਂ ਵੱਲੋਂ ATM ਨੂੰ ਲੁੱਟਣ ਦੀ ਕੀਤੀ ਗਈ ਕੋਸ਼ਿਸ਼

Sunday, Nov 08, 2020 - 12:03 PM (IST)

ਗੋਰਾਇਆ  (ਮੁਨੀਸ਼ ਬਾਵਾ)— ਰੁੜਕਾ ਕਲਾਂ |ਚ ਇਕ ਤੋਂ ਬਾਅਦ ਇਕ ਹੋ ਰਹੀ ਵਾਰਦਾਤਾਂ ਕਾਰਨ ਇਲਾਕਾ ਵਾਸੀਆਂ 'ਚ ਪੁਲਸ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ। ਹੁਣ ਪੰਜ ਦੇ ਕਰੀਬ ਲੁਟੇਰਿਆਂ ਨੇ ਪਿੰਡ 'ਚ ਐੱਸ. ਬੀ. ਆਈ. ਬੈਂਕ ਬਰਾਂਚ ਰੁੜਕਾ ਕਲਾਂ ਦੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਏ. ਟੀ. ਐੱਮ. ਦੇ ਸ਼ਟਰ ਨੂੰ ਗੈਸ ਵੈਲਡਿੰਗ ਨਾਲ ਕੱਟ ਦਿੱਤਾ ਪਰ ਖੁਸ਼ਕਿਸਮਤੀ ਇਹ ਰਹੀ ਕਿ ਲੁਟੇਰੇ ਵਾਰਦਾਤ ਨੂੰ ਅੰਜਾਮ ਦੇਣ 'ਚ ਕਾਮਯਾਬ ਨਹੀਂ ਹੋ ਪਾਏ।

ਇਹ ਵੀ ਪੜ੍ਹੋ: ਪਤੀ ਦੀ ਲੰਬੀ ਉਮਰ ਲਈ ਰੱਖਿਆ ਕਰਵਾ ਚੌਥ, ਤਸਵੀਰਾਂ ਸਾਂਝੀਆਂ ਕਰਨ ਦੇ ਬਾਅਦ ਪਤਨੀ ਨੇ ਚੁੱਕਿਆ ਖ਼ੌਫਨਾਕ ਕਦਮ

PunjabKesari

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੈਂਕ ਦੇ ਅਸਿਸਟੈਂਟ ਮੈਨੇਜਰ ਅਮਰੀਕ ਚੰਦ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਪੰਜ ਵਜੇ ਦੇ ਕਰੀਬ ਬੈਂਕ ਮੈਨੇਜਰ ਦਾ ਫ਼ੋਨ ਆਇਆ ਕਿ ਕੋਈ ਬੈਂਕ ਦੇ ਬਾਹਰ ਲੱਗੇ ਏ. ਟੀ. ਐੱਮ. ਨੂੰ ਲੁੱਟਣ ਦੀ ਕੋਸ਼ਿਸ਼ ਕਰਦੇ ਹੋਏ ਸ਼ਟਰ ਅਤੇ ਤਾਲੇ ਤੋੜ ਕੇ ਸੁੱਟ ਗਏ ਹਨ।ਜਦ ਉਨ੍ਹਾਂ ਨੇ ਮੌਕੇ 'ਤੇ ਆ ਕੇ ਵੇਖਿਆ ਤਾਂ ਉਸ ਦੀ ਸੂਚਨਾ ਉਨ੍ਹਾਂ ਨੇ ਰੁੜਕਾ ਕਲਾਂ ਚੌਂਕੀ ਇੰਚਾਰਜ ਲਾਭ ਸਿੰਘ ਨੂੰ ਦਿੱਤੀ। ਮੌਕੇ 'ਤੇ ਆਏ ਐੱਸ. ਆਈ. ਲਾਭ ਸਿੰਘ ਨੇ ਆਲੇ-ਦੁਆਲੇ ਲੱਗੇ ਪਿੰਡ 'ਚ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕੀਤੀ ਤਾਂ ਬੈਂਕ ਦੇ ਕੋਲ ਲੱਗੇ ਕੈਮਰਿਆਂ 'ਚ ਆਇਆ ਕਿ ਕਰੀਬ 2.40 ਅਤੇ ਇਕ ਕਾਰ ਆਈ ਜਿਸ 'ਚ ਪੰਜ ਦੇ ਕਰੀਬ ਲੁਟੇਰੇ ਨਿਕਲੇ ਅਤੇ ਗੈਸ ਕਟਰ ਦੀ ਮਦਦ ਨਾਲ ਉਨ੍ਹਾਂ ਨੇ ਏ. ਟੀ. ਐੱਮ. ਦਾ ਸ਼ਟਰ ਕੱਟ ਦਿੱਤਾ ਅਤੇ ਜਿੰਦੇ ਤੋੜ ਦਿੱਤੇ।

ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਦੇ ਬਾਹਰ ਸਾਬਕਾ ਪੰਚਾਇਤ ਮੈਂਬਰ ਨੂੰ ਸ਼ਰੇਆਮ ਗੋਲੀਆਂ ਮਾਰਨ ਵਾਲੇ ਚੜ੍ਹੇ ਪੁਲਸ ਅੜਿੱਕੇ

PunjabKesari

ਉਨ੍ਹਾਂ ਨੇ ਦੱਸਿਆ ਏ. ਟੀ. ਐੱਮ. ਦੇ ਅੰਦਰ ਲੱਗੇ ਕੈਮਰਿਆਂ ਅਤੇ ਮਸ਼ੀਨ 'ਤੇ ਲੁਟੇਰਿਆਂ ਨੇ ਸਪਰੇਅ ਕਰ ਦਿੱਤੀ ਸੀ, ਜਿਸ ਕਾਰਨ ਅੰਦਰ ਕੁਝ ਸਾਫ਼ ਨਹੀਂ ਆਇਆ ਪਰ ਕੋਈ ਬੈਂਕ ਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਨੇ ਦੱਸਿਆ ਕਿ ਬੈਂਕ ਦਾ ਹੂਟਰ ਵੀ ਕਾਫ਼ੀ ਦੇਰ ਵੱਜਦਾ ਰਿਹਾ ਪਰ ਕੋਈ ਪਿੰਡ ਵਾਸੀ ਬਾਹਰ ਨਹੀਂ ਆਇਆ। ਏ. ਟੀ. ਐੱਮ. 'ਚ ਸੁਰੱਖਿਆ ਗਾਰਡ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਸ਼ਾਮ ਪੰਜ ਵਜੇ ਤੱਕ ਗਾਰਡ ਹੁੰਦਾ ਹੈ, ਜਿਸ ਦੇ ਬਾਅਦ ਏ. ਟੀ. ਐੱਮ. ਮਸ਼ੀਨ ਦਾ ਸ਼ਟਰ ਬੰਦ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਬਲਾਚੌਰ 'ਚ ਅਗਵਾ ਕਰਨ ਤੋਂ ਬਾਅਦ ਬੱਚੇ ਦਾ ਕਤਲ ਕਰਨ ਵਾਲੇ ਕਾਤਲ ਦੀ ਮਾਂ ਨੇ ਕੀਤੀ ਖ਼ੁਦਕੁਸ਼ੀ

ਉਥੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੈਂਕ ਦਾ ਹੂਟਰ ਪਹਿਲਾਂ ਵੀ ਕਈ ਬਾਰ ਵੱਜ ਚੁੱਕਾ ਹੈ ਅਤੇ ਕਈ ਬਾਰ ਰਾਤ ਨੂੰ ਬਾਹਰ ਆ ਕੇ ਵੇਖਕੇ ਬੈਂਕ ਵਾਲਿਆਂ ਨੂੰ ਸੂਚਿਤ ਕਰ ਚੁੱਕੇ ਹਨ ਪਰ ਛਿਪਕਲੀ ਅਤੇ ਕਦੀ ਕੋਈ ਹੋਰ ਜਾਨਵਰ ਕਾਰਨ ਹੂਟਰ ਵੱਜਦਾ ਸੀ ਉਨ੍ਹਾਂ ਨੂੰ ਲੱਗਾ ਕਿ ਫਿਰ ਤੋਂ ਕੋਈ ਜਾਨਵਰ ਕਾਰਨ ਹੀ ਹੂਟਕ ਵੱਜਿਆ ਹੋਵੇਗਾ। ਪਿੰਡ ਵਾਸੀ ਪਵਿੱਤਰ ਸਿੰਘ ਨੇ ਕਿਹਾ ਕਿ ਪੁਲਸ ਕਰਮਚਾਰੀ ਦਿਨ 'ਚ ਗਰੀਬ ਲੋਕਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਉਨ੍ਹਾਂ ਦੇ ਚਾਲਾਨ ਕੱਟਦੇ ਹਨ ਪਰ ਇਹ ਤੀਜੀ ਵਾਰਦਾਤ ਪਿੰਡ 'ਚ ਹੋਈ ਹੈ। ਪੁਲਸ ਰਾਤ ਨੂੰ ਗਸ਼ਤ ਕਰਨ ਦੀ ਬਜਾਏ ਸੁੱਤੇ ਰਹਿੰਦੇ ਹਨ। ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਪੁਲਸ ਗਸ਼ਤ ਨੂੰ ਪਿੰਡ 'ਚ ਵਧਾਇਆ ਜਾਵੇ ਅਤੇ ਪਿੰਡ 'ਚ ਹੋ ਰਹੀਆਂ ਵਾਰਦਾਤਾਂ ਨੂੰ ਰੋਕਿਆ ਜਾਵੇ। ਪੁਲਸ ਵੱਲੋਂ ਬੈਂਕ ਦੇ ਸੁਰੱਖਿਆ ਗਾਰਡ ਦੇ ਬਿਆਨਾਂ 'ਤੇ ਅਣਪਛਾਤੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।  

ਇਹ ਵੀ ਪੜ੍ਹੋ: ਢਾਬੇ 'ਚ ਮਜ਼ਦੂਰ ਦੀ ਲਾਸ਼ ਲਟਕਦੀ ਵੇਖ ਲੋਕਾਂ ਦੇ ਉੱਡੇ ਹੋਸ਼, ਡੇਢ ਮਹੀਨਾ ਪਹਿਲਾਂ ਹੀ ਛੱਡਿਆ ਸੀ ਕੰਮ


shivani attri

Content Editor

Related News