ਸਟਾਰ ਅਲਾਇੰਸ ਨਾਲ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਮਿਲੇਗੀ ਵਾਧੂ ਸਾਮਾਨ ਦੀ ਛੋਟ

Friday, Sep 08, 2017 - 03:40 PM (IST)

ਸਟਾਰ ਅਲਾਇੰਸ ਨਾਲ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਮਿਲੇਗੀ ਵਾਧੂ ਸਾਮਾਨ ਦੀ ਛੋਟ

ਲੁਧਿਆਣਾ (ਬਹਿਲ) - 2 ਸਤੰਬਰ ਨੂੰ ਸ਼ੁਰੂ ਹੋਈ ਸਾਹਨੇਵਾਲ ਏਅਰਪੋਰਟ ਤੋਂ ਸਟਾਰ ਅਲਾਇੰਸ ਦੀ ਲੁਧਿਆਣਾ-ਦਿੱਲੀ ਫਲਾਈਟ ਇਕ ਹਫਤੇ ਵਿਚ ਹੀ ਪੈਸੰਜਰਾਂ ਦੇ ਸ਼ਾਨਦਾਰ ਰਿਸਪਾਂਸ ਕਾਰਨ ਫੁਲ ਟੂ ਬ੍ਰਿਮ ਸਟੇਟਸ 'ਤੇ ਪੁੱਜ ਗਈ ਹੈ। ਅੱਜ ਲੁਧਿਆਣਾ ਦਿੱਲੀ ਫਲਾਈਟ ਦਾ ਚੌਥਾ ਦਿਨ ਸੀ ਅਤੇ 70 ਸੀਟਰ ਏਅਰਕ੍ਰਾਫਟ ਏ. ਟੀ. ਆਰ.-72 ਦਿੱਲੀ ਤੋਂ 58 ਯਾਤਰੀਆਂ ਦੇ ਨਾਲ ਸ਼ਡਿਊਲਡ ਟਾਈਮ ਤੋਂ ਕਰੀਬ 1 ਘੰਟਾ ਦੇਰੀ ਨਾਲ ਸਾਹਨੇਵਾਲ ਏਅਰਪੋਰਟ 'ਤੇ ਲੈਂਡ ਹੋਇਆ, ਜਦੋਂਕਿ ਪਹਿਲੀ ਵਾਰ ਇਹ ਏਅਰਕ੍ਰਾਫਟ ਲੁਧਿਆਣਾ ਤੋਂ 69 ਯਾਤਰੀ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਪੰਜਾਬ ਦੀ ਆਰਥਿਕ ਰਾਜਧਾਨੀ ਲੁਧਿਆਣਾ ਦੇ ਕਾਰੋਬਾਰੀਆਂ ਕਾਰਨ ਪਹਿਲੇ ਹੀ ਹਫਤੇ ਪ੍ਰਧਾਨ ਮੰਤਰੀ ਤੋਂ ਏਅਰਪੋਰਟ ਸਟਾਫ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ।
ਧਿਆਨਦੇਣਯੋਗ ਹੈ ਕਿ ਉਦਯੋਗਿਕ ਸ਼ਹਿਰ ਹੋਣ ਕਾਰਨ ਮਹਾਨਗਰ ਤੋਂ ਕਾਫੀ ਗਿਣਤੀ ਵਿਚ ਉਦਯੋਗਪਤੀ ਲਗਾਤਾਰ ਵਿਦੇਸ਼ੀ ਦੌਰਿਆਂ 'ਤੇ ਜਾਂਦੇ ਹਨ ਅਤੇ ਉਨ੍ਹਾਂ ਦੇ ਲਈ ਲੁਧਿਆਣਾ ਤੋਂ ਦਿੱਲੀ ਤੱਕ ਹਵਾਈ ਸਫਰ ਕਰ ਕੇ ਕੁਨੈਕਟਿੰਗ ਇੰਟਰਨੈਸ਼ਨਲ ਫਲਾਈਟ ਫੜਨਾ ਵੀ ਕਾਫੀ ਸੌਖਾ ਹੋ ਗਿਆ ਹੈ।
ਉਡਾਣ ਸਕੀਮ ਤਹਿਤ ਸ਼ੁਰੂ ਹੋਈ ਹਵਾਈ ਸੇਵਾ ਵਿਚ ਸਸਤੇ ਰੇਟਾਂ 'ਤੇ ਯਾਤਰੀਆਂ ਨੂੰ ਟਿਕਟ ਲੈਣ ਦੇ ਲਈ ਕਰੀਬ 1 ਹਫਤਾ ਪਹਿਲਾਂ ਬੁਕਿੰਗ ਕਰਵਾਉਣੀ ਚਾਹੀਦੀ ਹੈ। ਲੋਕ ਟ੍ਰੈਵਲ ਏਜੰਸੀਆਂ, ਆਨਲਾਈਨ ਜਾਂ ਸਾਹਨੇਵਾਲ ਏਅਰਪੋਰਟ ਤੋਂ ਵੀ ਟਿਕਟ ਬੁੱਕ ਕਰਵਾ ਸਕਦੇ ਹਨ। ਸ਼ਨੀਵਾਰ ਤੋਂ ਲੁਧਿਆਣਾ-ਦਿੱਲੀ ਫਲਾਈਟ ਦੀ ਟਿਕਟ 1600 ਰੁਪਏ ਘੱਟੋ-ਘੱਟ ਮੁੱਲ ਤੋਂ ਲੈ ਕੇ ਲੇਟੈਸਟ 2400 ਰੁਪਏ ਪ੍ਰਤੀ ਟਿਕਟ ਮੁੱਲ 'ਤੇ ਵਿਕਰੀ ਹੋਈ ਹੈ। 
ਉਦਯੋਗਪਤੀਆਂ ਦੀ ਅੰਤਰਰਾਸ਼ਟਰੀ ਉਡਾਣ ਲਈ ਘਰੇਲੂ ਫਲਾਈਟ ਵਿਚ ਲਗੇਜ ਸਬੰਧੀ ਪ੍ਰੇਸ਼ਾਨੀ ਦਾ ਮੁੱਦਾ ਸਾਹਮਣੇ ਆਉਣ 'ਤੇ ਏਅਰ ਇੰਡੀਆ ਦੇ ਉੱਚ ਅਧਿਕਾਰੀਆਂ ਦੇ ਸਾਹਮਣੇ ਇਸ ਨੂੰ ਰੱਖਿਆ ਹੈ। ਨਿਯਮਾਂ ਮੁਤਾਬਕ ਲੁਧਿਆਣਾ ਤੋਂ ਏਅਰ ਇੰਡੀਆ ਦੇ ਜਹਾਜ਼ ਰਾਹੀਂ ਵਿਦੇਸ਼ ਯਾਤਰਾ ਲਈ ਸਟਾਰ ਅਲਾਇੰਸ ਦੀ ਟਿਕਟ ਖਰੀਦਣ 'ਤੇ ਏਅਰ ਲਾਈਨਸ ਵੱਲੋਂ ਤੈਅ ਭਾਰ ਤੋਂ ਵਾਧੂ ਬੈਗਜ਼ 'ਤੇ ਕੋਈ ਚਾਰਜਿਜ਼ ਨਹੀਂ ਲੱਗਣਗੇ।
 


Related News