10 ਮਿੰਟ ਪਹਿਲਾਂ ਖੜ੍ਹੇ ਕੀਤੇ ਵਾਹਨਾਂ ’ਤੇ ਡਿੱਗਿਆ ਮਕਾਨ ਦਾ ਛੱਜਾ
Monday, Jul 30, 2018 - 06:12 AM (IST)

ਜਲੰਧਰ, (ਰਾਜੇਸ਼)- ਗਲੀ ਵਿਚ 10 ਮਿੰਟ ਪਹਿਲਾਂ ਖੜ੍ਹੇ ਕੀਤੇ ਵਾਹਨਾਂ ਉਪਰ ਮਕਾਨ ਦਾ ਛੱਜਾ ਡਿੱਗ ਗਿਆ, ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾਅ ਗਿਆ ਪਰ ਵਾਹਨ ਨੁਕਸਾਨੇ ਗਏ। ਘਟਨਾ ਥਾਣਾ ਨੰਬਰ 8 ਦੇ ਅਧੀਨ ਆਉੁਂਦੀ ਗਲੋਬ ਕਾਲੋਨੀ ਦੀ ਹੈ, ਜਿਥੇ ਇਕ ਪੁਰਾਣੇ ਮਕਾਨ ਦਾ ਛੱਜਾ ਡਿੱਗ ਗਿਆ, ਜਿਸ ਦੇ ਡਿੱਗਣ ’ਤੇ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਪਰ ਜਿਸ ਜਗ੍ਹਾ ਹਾਦਸਾ ਹੋਇਆ ਉਸ ਜਗ੍ਹਾ ਲੋਕਾਂ ਦੇ ਵਾਹਨ ਖੜ੍ਹੇ ਸਨ, ਜਿਸ ਕਾਰਨ ਵਾਹਨ ਨੁਕਸਾਨੇ ਗਏ। ਜਿਸ ਸਮੇਂ ਛੱਜਾ ਡਿੱਗਿਆ ਉਸ ਤੋਂ 10 ਮਿੰਟ ਪਹਿਲਾਂ ਹੀ ਲੋਕ ਆਪਣੇ ਵਾਹਨ ਖੜ੍ਹੇ ਕਰ ਕੇ ਉਥੋਂ ਗਏ ਸਨ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਨੇ ਘਟਨਾ ਦੀ ਜਾਂਚ ਕੀਤੀ।