ਪੰਜਾਬ ''ਚ ਡਿੱਗਿਆ ਪਾਰਾ, ਬੱਲੋਵਾਲ ਸੌਂਖੜੀ ''ਚ ਸਿਫ਼ਰ ਰਹਿ ਗਿਆ ਤਾਪਮਾਨ
Tuesday, Jan 13, 2026 - 06:12 PM (IST)
ਬਲਾਚੌਰ (ਬ੍ਰਹਮਪੁਰੀ)- ਪੋਹ ਮਹੀਨੇ ਦੇ ਅੰਤ ਅਤੇ ਮਾਘ ਮਹੀਨੇ ਦੀ ਸ਼ੁਰੂਆਤ ਨਾਲ ਹੀ ਪੂਰੇ ਪੰਜਾਬ ਵਿੱਚ ਸੀਤ ਲਹਿਰ ਨੇ ਲੋਕਾਂ ਨੂੰ ਠੁਰ-ਠੁਰ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ। ਇਸ ਦਰਮਿਆਨ 13 ਜਨਵਰੀ ਨੂੰ ਬਲਾਚੌਰ ਵਿੱਚ ਤਾਪਮਾਨ ਜ਼ੀਰੋ ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ-ਪੇਸ਼ੀ 'ਤੇ ਆਏ ਕੈਦੀਆਂ ਨੇ ਬੰਨ੍ਹ'ਤਾ ਪੁਲਸ ਅਧਿਕਾਰੀ, ਫਿਲਮੀ ਅੰਦਾਜ਼ 'ਚ ਸਰਕਾਰੀ ਗੱਡੀ ਲੈ ਕੇ ਹੋਏ ਫਰਾਰ (ਵੀਡੀਓ)
ਇਸ ਸਬੰਧੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਧੀਨ ਕੰਢੀ ਖੋਜ ਕੇਂਦਰ ਬੱਲੋਵਾਲ ਸੌਂਖੜੀ (ਬਲਾਚੌਰ) ਦੇ ਬੁਲਾਰੇ ਨੇ ਮੌਸਮ ਵਿਭਾਗ ਦੇ ਹਵਾਲੇ ਨਾਲ ਜਗ ਬਾਣੀ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 13 ਜਨਵਰੀ ਦੀ ਲੋਹੜੀ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਹੀ। ਉਨ੍ਹਾਂ ਮੁਤਾਬਕ ਘੱਟ ਤੋਂ ਘੱਟ ਤਾਪਮਾਨ 0.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਦਿਨ ਦਾ ਵੱਧ ਤੋਂ ਵੱਧ ਤਾਪਮਾਨ 11.4 ਡਿਗਰੀ ਸੈਲਸੀਅਸ ਰਿਹਾ। ਬੁਲਾਰੇ ਨੇ ਇਹ ਵੀ ਦੱਸਿਆ ਕਿ ਦੁਪਹਿਰ ਤਿੰਨ ਵਜੇ ਦੇ ਕਰੀਬ ਸੂਰਜ ਦੀ ਹਲਕੀ ਚਮਕ ਨਜ਼ਰ ਆਈ, ਪਰ ਇਸ ਦੇ ਬਾਵਜੂਦ ਸਾਰਾ ਦਿਨ ਧੁੰਦ ਛਾਈ ਰਹੀ, ਜਿਸ ਕਾਰਨ ਠੰਡ ਦਾ ਅਹਿਸਾਸ ਹੋਰ ਵੀ ਵੱਧ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਦੋ ਪਹੀਆ ਵਾਹਨਾਂ ਨੂੰ ਹਾਈਵੇਅ 'ਤੇ ਚੜ੍ਹਣਾ ਮਨ੍ਹਾ! ਜਾਣੋ ਪੁਲਸ ਦਾ ਵੱਡਾ ਫ਼ੈਸਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
