...ਜਦੋਂ SSP ਮਨਦੀਪ ਸਿੱਧੂ ਨੇ ਸਕੂਲੀ ਬੱਚਿਆਂ ਨੂੰ ਕੁਝ ਸਮੇਂ ਲਈ ਬਣਾਇਆ ਜ਼ਿਲ੍ਹਾ ਪੁਲਸ ਮੁਖੀ
Wednesday, Apr 13, 2022 - 09:26 PM (IST)
ਸੰਗਰੂਰ (ਪ੍ਰਿੰਸ, ਵਿਵੇਕ ਸਿੰਧਵਾਨੀ, ਵਿਜੈ ਕੁਮਾਰ ਸਿੰਗਲਾ) : ਮਨਦੀਪ ਸਿੰਘ ਸਿੱਧੂ ਆਈ. ਪੀ. ਐੱਸ. ਐੱਸ. ਐੱਸ. ਪੀ. ਸੰਗਰੂਰ ਜਿੱਥੇ ਲੋੜਵੰਦ ਬੱਚਿਆਂ ਦੀ ਮਦਦ ਕਰਨ ਲਈ ਅੱਗੇ ਵਧੇ ਹਨ, ਉੱਥੇ ਹੀ ਅੱਜ ਉਨ੍ਹਾਂ ਛੋਟੇ ਬੱਚਿਆਂ ਨਾਲ ਵਿਸਾਖੀ ਦਾ ਤਿਉਹਾਰ ਮਨਾਉਂਦਿਆਂ ਬੱਚਿਆਂ ਨੂੰ ਕੁਝ ਸਮੇਂ ਲਈ ਆਪਣੇ ਦਫ਼ਤਰ ਵਿਚ ਐੱਸ. ਐੱਸ. ਪੀ. ਦੀ ਕੁਰਸੀ 'ਤੇ ਬਿਠਾ ਕੇ ਉਨ੍ਹਾਂ ਨਾਲ ਗੱਲਬਾਤ ਕੀਤੀ। ਜ਼ਿਲ੍ਹਾ ਪੁਲਸ ਮੁਖੀ ਸਿੱਧੂ ਨੇ ਵੀ ਬੱਚਿਆਂ ਦੀ ਚੰਗੀ ਖ਼ਾਤਿਰਦਾਰੀ ਕੀਤੀ। ਐੱਸ. ਐੱਸ. ਪੀ. ਸਿੱਧੂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵਿਸਾਖੀ ਦੇ ਤਿਉਹਾਰ ਮੌਕੇ ਕੈਂਬ੍ਰਿਜ ਇੰਟਰਨੈਸ਼ਨਲ ਸਕੂਲ ਸੰਗਰੂਰ ਦੇ ਬੱਚੇ ਅੱਜ ਮੈਨੂੰ ਮੇਰੇ ਦਫ਼ਤਰ ਵਿਚ ਮਿਲਣ ਆਏ ਤੇ ਬੱਚਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ, ਜੇਕਰ ਅਸੀਂ ਇਨ੍ਹਾਂ ਬੱਚਿਆਂ ਨੂੰ ਉਤਸ਼ਾਹਿਤ ਕਰਾਂਗੇ ਤਾਂ ਇਹ ਬੱਚੇ ਅੱਗੇ ਜਾ ਕੇ ਅਫ਼ਸਰ, ਡਾਕਟਰ ਬਣ ਕੇ ਸਾਡੇ ਦੇਸ਼ ਦਾ ਭਵਿੱਖ ਬਦਲ ਸਕਦੇ ਹਨ।
ਇਹ ਵੀ ਪੜ੍ਹੋ : ਸੁਨੀਲ ਜਾਖੜ ਖ਼ਿਲਾਫ਼ SC ਕਮਿਸ਼ਨ ਵੱਲੋਂ ਜਲੰਧਰ ਪੁਲਸ ਨੂੰ ਨੋਟਿਸ ਜਾਰੀ, ਜਾਣੋ ਪੂਰਾ ਮਾਮਲਾ
ਸਿੱਧੂ ਨੇ ਕਿਹਾ ਕਿ ਜਦੋਂ ਮੈਂ ਇਨ੍ਹਾਂ ਬੱਚਿਆਂ ਨੂੰ ਪੁੱਛਿਆ ਕਿ ਭਵਿੱਖ ਵਿਚ ਤੁਸੀਂ ਕੀ ਬਣਨਾ ਚਾਹੁੰਦੇ ਹੋ ਤਾਂ ਇਨ੍ਹਾਂ ਨੇ ਕਿਹਾ ਕਿ ਅਸੀਂ ਐੱਸ. ਐੱਸ. ਪੀ. ਬਣਨਾ ਚਾਹੁੰਦੇ ਹਾਂ ਤਾਂ ਮੈਂ ਉਨ੍ਹਾਂ ਨੂੰ ਆਪਣੀ ਸੀਟ 'ਤੇ ਬਿਠਾ ਕੇ ਕੁਝ ਪਲ ਲਈ ਹੀ ਸਹੀ ਜ਼ਿਲ੍ਹਾ ਪੁਲਸ ਮੁਖੀ ਬਣਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਜ਼ਿਲ੍ਹਾ ਪੁਲਸ ਮੁਖੀ ਦੀ ਸੀਟ 'ਤੇ ਬਿਠਾ ਕੇ ਮੈਂ ਉਨ੍ਹਾਂ ਤੋਂ ਪੁੱਛਿਆ ਕਿ ਐੱਸ. ਐੱਸ. ਪੀ. ਬਣ ਕੇ ਹੁਣ ਤੁਸੀਂ ਕੀ ਕਰੋਗੇ ਤਾਂ ਉਨ੍ਹਾਂ ਬੱਚਿਆਂ ਨੇ ਕਿਹਾ ਕਿ ਅਸੀਂ ਟ੍ਰੈਫਿਕ ਦਾ ਸੁਧਾਰ ਕਰਾਂਗੇ, ਕ੍ਰਾਈਮ ਨੂੰ ਠੱਲ੍ਹ ਪਾਵਾਂਗੇ ਅਤੇ ਰੁੱਖ ਲਾ ਕੇ ਪ੍ਰਦੂਸ਼ਣ ਨੂੰ ਖ਼ਤਮ ਕਰਾਂਗੇ। ਸਿੱਧੂ ਨੇ ਕਿਹਾ ਕਿ ਬੱਚਿਆਂ ਦੇ ਵਿਚਾਰ ਸੁਣ ਕੇ ਸ਼ਾਬਾਸ਼ੀ ਦੇ ਕੇ ਉਨ੍ਹਾਂ ਦੀ ਹੌਸਲਾ-ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਮੇਰੇ ਲਈ ਇਹ ਵਿਸਾਖੀ ਦਾ ਸਭ ਤੋਂ ਵੱਡਾ ਤੋਹਫ਼ਾ ਸੀ ਅਤੇ ਮੈਂ ਜ਼ਿਲ੍ਹਾ ਸੰਗਰੂਰ ਦੇ ਸਾਰੇ ਬੱਚਿਆਂ ਦੇ ਉੱਜਵਲ ਭਵਿੱਖ ਦੀ ਅਰਦਾਸ ਕਰਦਾ ਹਾਂ ਅਤੇ ਦਿਲੋਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਐੱਸ. ਐੱਸ. ਪੀ. ਦਫ਼ਤਰ ਪੁੱਜੇ ਇਹ ਨੰਨ੍ਹੇ-ਮੁੰਨੇ ਬੱਚੇ ਜਾਂਦੇ ਹੋਏ ਮਨਦੀਪ ਸਿੰਘ ਸਿੱਧੂ ਨੂੰ ਗਲਵੱਕੜੀਆਂ ਪਾ ਕੇ ਮਿਲ ਕੇ ਗਏ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਲਾਰਿਆਂ ਤੋਂ ਅੱਕੇ 3 ਅਧਿਆਪਕਾਂ ਨੇ ਦਿੱਤੇ ਅਸਤੀਫ਼ੇ, ਜਾਣੋ ਕੀ ਕਿਹਾ