ਓਵਰਸਪੀਡ ਕਾਰਣ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 3 ਜਣਿਆਂ ਦੀ ਮੌਤ

Monday, Jan 24, 2022 - 10:10 PM (IST)

ਓਵਰਸਪੀਡ ਕਾਰਣ ਵਾਪਰਿਆ ਵੱਡਾ ਹਾਦਸਾ, ਇਕੋ ਪਰਿਵਾਰ ਦੇ 3 ਜਣਿਆਂ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ) : ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ਸਥਿਤ ਪਿੰਡ ਝਬੇਲਵਾਲੀ ਦੀ ਅਨਾਜ ਮੰਡੀ ਨਜ਼ਦੀਕ ਵਾਪਰੇ ਇਕ ਸੜਕ ਹਾਦਸੇ ਦੌਰਾਨ ਔਰਤ ਸਮੇਤ ਇਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਪਿੰਡ ਦੀਪਸਿੰਘ ਵਾਲਾ ਦੇ ਨਿਵਾਸੀ ਕੁਲਵੰਤ ਸਿੰਘ (45) ਆਪਣੀ ਕਾਰ ਆਈ ਟਵੰਟੀ (ਪੀ. ਬੀ. 61 ਏ 9219) ’ਤੇ ਪਤਨੀ ਹਰਪਾਲ ਕੌਰ (40) ਤੇ ਭਾਣਜਾ ਓਮਕਾਰ ਸਿੰਘ (45) ਸ੍ਰੀ ਮੁਕਤਸਰ ਸਾਹਿਬ ਨੂੰ ਆ ਰਹੇ ਸੀ। ਜਦੋਂ ਉਹ ਪਿੰਡ ਝਬੇਲਵਾਲੀ ਦੀ ਅਨਾਜ ਮੰਡੀ ਨਜ਼ਦੀਕ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਦਰੱਖ਼ਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਤਿੰਨੋਂ ਕਾਰ ਸਵਾਰਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਮੋਗਾ ’ਚ ਦਿਲ ਕੰਬਾਉਣ ਵਾਲੀ ਵਾਰਦਾਤ, ਪਤੀ ਨੇ ਕਤਲ ਕਰਕੇ ਘਰ ’ਚ ਹੀ ਸਾੜ ਦਿੱਤੀ ਪਤਨੀ

ਰਾਹਗੀਰਾਂ ਦੇ ਦੱਸਣ ਮੁਤਾਬਿਕ ਦੁਰਘਟਨਾ ਤੋਂ ਬਾਅਦ ਕਾਰ ਦਾ ਸਪੀਡੋ ਮੀਟਰ 120 ਦੀ ਸਪੀਡ ਦਰਸਾਅ ਰਿਹਾ ਸੀ, ਜਿਸ ਤੋਂ ਇਹ ਖਦਸ਼ਾ ਜ਼ਾਹਿਰ ਹੁੰਦਾ ਹੈ ਕਿ ਇਹ ਹਾਦਸਾ ਓਵਰਸਪੀਡ ਕਾਰਨ ਹੀ ਵਾਪਰਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਰੀਵਾਲਾ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ਾ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟ ਲਈ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਪਹੁੰਚਾ ਦਿੱਤਾ।

ਇਹ ਵੀ ਪੜ੍ਹੋ : ਨਾਕਾ ਤੋੜ ਕੇ ਭੱਜੇ ਸਕਾਰਪੀਓ ਸਵਾਰ, ਨੌਜਵਾਨ ਦੇ ਹੱਥੋਂ ਡਿੱਗਾ ਲਿਫਾਫਾ, ਜਦੋਂ ਪੁਲਸ ਨੇ ਦੇਖਿਆ ਤਾਂ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News