95 ਸਾਲਾ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, ਪੂਰੀ ਘਟਨਾ ਜਾਣ ਆਪ ਮੁਹਾਰੇ ਬੋਲੋਗੇ ''ਵਾਹਿਗੁਰੂ''

Friday, Sep 04, 2020 - 09:33 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਦੇਸ਼ ਭਰ ਵਿਚ ਕੋਰੋਨਾ ਨੂੰ ਲੈ ਕੇ ਸਹਿਮ ਦਾ ਮਾਹੌਲ ਹੈ ਅਤੇ ਜਿੱਥੇ ਕੋਰੋਨਾ ਤੋਂ ਡਰਦੇ ਲੋਕ ਟੈਸਟ ਤਕ ਨਹੀਂ ਕਰਵਾ ਰਹੇ, ਉਥੇ ਹੀ ਅੱਜ ਅਸੀਂ ਇਕ ਅਜਿਹੀ ਘਟਨਾ ਬਾਰੇ ਤੁਹਾਨੂੰ ਜਾਣੂੰ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਸਾਰਿਆਂ ਵਿਚ ਇਕ ਨਵੀਂ ਉਮੀਦ ਪੈਦਾ ਹੋ ਜਾਵੇਗੀ। ਦਰਅਸਲ 95 ਸਾਲਾ ਇਕ ਬਜ਼ੁਰਗ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ, ਇਥੇ ਹੀ ਬਸ ਨਹੀਂ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਹ ਬਜ਼ੁਰਗ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹੋਏ ਸਨ ਅਤੇ ਇਨ੍ਹਾਂ ਨੂੰ ਸਾਹ ਆਉਣਾ ਵੀ ਬੰਦ ਹੋ ਗਿਆ ਸੀ ਪਰ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਸਦਕਾ ਉਨ੍ਹਾਂ ਨੇ ਕੋਰੋਨਾ ਮਹਾਮਾਰੀ 'ਤੇ ਫਤਿਹ ਹਾਸਲ ਕਰ ਲਈ ਹੈ। 

ਇਹ ਵੀ ਪੜ੍ਹੋ :  ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨੂੰ ਆਰਥਿਕ ਅਪਰਾਧ ਵਿੰਗ ਵੱਲੋਂ ਨੋਟਿਸ ਜਾਰੀ

ਇਸ ਬਾਬਤ ਜਾਣਕਾਰੀ ਦਿਦੇ ਹੋਏ 95 ਸਾਲਾ ਬਜ਼ੁਰਗ ਗੁਰਨਾਮ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਨਾਲ ਪੀੜਤ ਹੋਣ ਦੌਰਾਨ ਉਹ ਕਈ ਵਾਰ ਬੇਹੋਸ਼ ਹੋਏ, ਉਨ੍ਹਾਂ ਕਿਹਾ ਕਿ ਜਦੋਂ ਵੀ ਉਨ੍ਹਾਂ ਨੂੰ ਹੋਸ਼ ਆਉਂਦਾ ਤਾਂ ਉਹ ਆਪਣੀ ਸੁਰਤੀ ਸ੍ਰੀ ਦਰਬਾਰ ਸਾਹਿਬ ਨਾਲ ਜੋੜ ਲੈਂਦੇ ਸਨ ਅਤੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਕ੍ਰਿਪਾ ਸਦਕਾ ਹੀ ਉਨ੍ਹਾਂ ਕੋਰੋਨਾ ਨੂੰ ਹਰਾਇਆ ਹੈ। 

ਇਹ ਵੀ ਪੜ੍ਹੋ :  ਸਿੱਧੂ ਮੂਸੇਵਾਲਾ ਤੇ ਬੱਬੂ ਮਾਨ ਵਿਵਾਦ 'ਚ ਗੈਂਗਸਟਰ ਦੀ ਐਂਟਰੀ, ਪਰਮੀਸ਼ ਵਰਮਾ ਕਾਂਡ ਦੁਹਰਾਉਣ ਦੀ ਚਿਤਾਵਨੀ

ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ 95 ਸਾਲਾ ਗੁਰਨਾਮ ਸਿੰਘ ਨੇ 70 ਸਾਲ ਤਕ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ ਹੈ। ਗੁਰਨਾਮ ਸਿੰਘ ਰੋਜ਼ਾਨਾ ਸ਼ਾਮ ਸਮੇਂ ਦਰਬਾਰ ਸਾਹਿਬ ਚਲੇ ਜਾਂਦੇ ਅਤੇ ਸੇਵਾ ਕਰਕੇ ਸਵੇਰੇ ਵਾਪਸ ਆ ਜਾਂਦੇ ਸਨ, ਜਿਸ ਕਾਰਣ ਉਨ੍ਹਾ ਦੇ ਅੰਤਰਧਿਆਨ ਵਾਹਿਗੁਰੂ ਵੱਲ ਸੀ। ਜਦੋਂ ਉਹ ਕੋਰੋਨਾ ਨਾਲ ਪੀੜਤ ਹੋਏ ਤਾਂ ਵੀ ਉਨ੍ਹਾਂ ਦਾ ਧਿਆਨ ਵਾਹਿਗੁਰੂ ਵਿਚ ਰਿਹਾ, ਇਹੋ ਕਾਰਣ ਹੈ ਕਿ ਉਨ੍ਹਾਂ ਨੇ ਕੋਰੋਨਾ 'ਤੇ ਫਤਿਹ ਹਾਸਲ ਕੀਤੀ ਹੈ।

ਇਹ ਵੀ ਪੜ੍ਹੋ :  ਮਜ਼ਦੂਰ ਪਿਤਾ ਨੂੰ ਰੋਟੀ ਦੇਣ ਆਇਆ ਸੀ ਪੁੱਤ, ਅਸਮਾਨੋਂ ਡਿੱਗੀ ਬਿਜਲੀ ਕਾਰਣ ਵਾਪਰ ਗਿਆ ਭਾਣਾ


author

Gurminder Singh

Content Editor

Related News