ਜਲੰਧਰ 'ਚ ਇਨ੍ਹਾਂ ਥਾਵਾਂ ਤੋਂ ਲੰਘੇਗਾ ਕੌਮਾਂਤਰੀ ਨਗਰ ਕੀਰਤਨ, ਟ੍ਰੈਫਿਕ ਡਾਇਵਰਟ

Sunday, Nov 03, 2019 - 11:19 PM (IST)

ਜਲੰਧਰ 'ਚ ਇਨ੍ਹਾਂ ਥਾਵਾਂ ਤੋਂ ਲੰਘੇਗਾ ਕੌਮਾਂਤਰੀ ਨਗਰ ਕੀਰਤਨ, ਟ੍ਰੈਫਿਕ ਡਾਇਵਰਟ

ਜਲੰਧਰ—  ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਚੱਲਿਆ ਕੌਮਾਂਤਰੀ ਨਗਰ ਕੀਰਤਨ ਅੱਜ ਰਾਤ ਤੱਕ ਜਲੰਧਰ ਪਹੁੰਚਣ ਵਾਲਾ ਹੈ। ਇਸ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਨੇ ਸ਼ਹਿਰ 'ਚ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੈ। ਦੱਸਣਯੋਗ ਹੈ ਕਿ ਟ੍ਰੈਫਿਕ ਨੂੰ ਲੈ ਕੇ ਕੀਤਾ ਗਿਆ ਇਹ ਡਾਇਵਰਜ਼ਨ 4 ਨਵੰਬਰ ਨੂੰ ਸਵੇਰੇ 7 ਵਜੇ ਤੋਂ ਪ੍ਰਭਾਵੀ ਹੋ ਜਾਵੇਗਾ। ਟ੍ਰੈਫਿਕ ਪੁਲਸ ਨੇ ਲੋਕਾਂ ਨੂੰ ਵਿਸ਼ਾਲ ਨਗਰ ਕੀਰਤਨ ਦੀ ਆਮਦ ਦੌਰਾਨ ਮਨਾਹੀ ਵਾਲੇ ਰਸਤਿਆਂ ਦੀ ਜਗ੍ਹਾ ਬਦਲ ਅਤੇ ਲਿੰਕ ਸੜਕਾਂ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਕਿਸੇ ਤਰ੍ਹਾਂ ਦੀ ਜਾਣਕਾਰੀ ਜਾਂ ਪਰੇਸ਼ਾਨੀ ਹੋਣ 'ਤੇ ਲੋਕਾਂ ਟ੍ਰੈਫਿਕ ਪੁਲਸ ਦੇ ਹੈਲਪਲਾਈਨ ਨੰਬਰ 0181-2227296 ਅਤੇ 1073 'ਤੇ ਸੰਪਰਕ ਕਰ ਸਕਦੇ ਹਨ।

ਜਲੰਧਰ 'ਚ ਇਨ੍ਹਾਂ ਥਾਵਾਂ 'ਚੋਂ ਲੰਘੇਗਾ ਕੌਮਾਂਤਰੀ ਨਗਰ ਕੀਰਤਨ
ਕਪੂਰਥਲਾ ਜਾਂਦੇ ਸਮੇਂ ਕੌਮਾਂਤਰੀ ਨਗਰ ਕੀਰਤਨ ਜਲੰਧਰ 'ਚ ਗੁਰਦੁਆਰਾ ਸਿੰਘ ਸਭਾ ਇੰਡਸਟ੍ਰੀਅਲ ਏਰੀਆ, ਸੋਢਲ ਚੌਕ, ਗੁਰਦੁਆਰਾ ਪ੍ਰੀਤ ਨਗਰ, ਦੋਆਬਾ ਚੌਕ, ਕਿਸ਼ਨਪੁਰਾ ਚੌਕ, ਅੱਡਾ ਹੁਸ਼ਿਆਰਪੁਰ, ਅੱਡਾ ਟਾਂਡਾ ਚੌਕ, ਵਾਲਮੀਕਿ ਗੇਟ, ਪਟੇਲ ਚੌਕ, ਬਸਤੀ ਅੱਡਾ ਚੌਕ, ਜੋਤੀ ਚੌਕ, ਨਕੋਦਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਗੁਰਦੁਆਰਾ ਅਮਰਦਾਸ ਚੌਕ, ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ, ਮਾਡਲ ਟਾਊਨ ਮਾਰਕੀਟ, ਚੌਕ ਡੇਅਰੀਆਂ, ਗੁਰਦੁਆਰਾ ਗੁਰੂ ਤੇਗ ਬਹਾਦਰ ਨਗਰ, ਬਸਤੀ ਸ਼ੇਖ ਅੱਡਾ, ਬਬਰੀਕ ਚੌਕ, ਇਵਨਿੰਗ ਕਾਲਜ ਚੌਕ, ਪੀਰ ਝੰਡੀਆਂ, ਗੁਰਦੁਆਰਾ ਆਦਰਸ਼ ਨਗਰ, ਮਿੱਠੂ ਬਸਤੀ, ਗੁਰਦੁਆਰਾ ਅਰਜੁਨ ਦੇਵ ਜੀ, ਬਸਤੀ ਬਾਵਾ ਖੇਲ ਤੋਂ ਹੁੰਦੇ ਹੋਏ ਵਰਿਆਣਾ ਮੋੜ ਤੋਂ ਕਪੂਰਥਲਾ ਜਾਵੇਗਾ।

ਇਥੋਂ ਨਹੀਂ ਜਾ ਸਕਣਗੇ ਭਾਰੀ ਵਾਹਨ ਅਤੇ ਬੱਸਾਂ
ਟ੍ਰੈਫਿਕ ਪੁਲਸ ਦੇ ਪਲਾਨ ਮੁਤਾਬਕ ਸੋਮਵਾਰ ਸਵੇਰੇ 7 ਵਜੇ ਤੋਂ ਨਗਰ ਕੀਰਤਨ ਦੀ ਸਮਾਪਤੀ ਤੱਕ ਵਾਇਆ ਬਸਤੀ ਬਾਵਾ ਖੇਲ ਕਪੂਰਥਲਾ ਅਤੇ ਜਲੰਧਰ ਨੂੰ ਆਉਣ-ਜਾਣ ਵਾਲੀਆਂ ਬੱਸਾਂ ਅਤੇ ਹੋਰ ਭਾਰੀ ਵਾਹਨ ਕਰਤਾਰਪੁਰ ਦੇ ਰਸਤੇ ਤੋਂ ਪੀ. ਏ. ਪੀ. ਚੌਕ ਰੂਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਾਹਨਾਂ ਦੇ ਬਸਤੀ ਬਾਵਾ ਖੇਲ-ਕਪੂਰਥਲਾ ਚੌਕ ਦੇ ਰਸਤੇ ਸ਼ਹਿਰ 'ਚ ਦਾਖਲ ਹੋਣ 'ਤੇ ਮੁਕੰਮਲ ਪਾਬੰਦੀ ਰਹੇਗੀ। ਉਥੇ ਹੀ ਬੱਸ ਸਟੈਂਡ ਜਲੰਧਰ ਤੋਂ ਨਕੋਦਰ ਵੱਲ ਆਉਣ-ਜਾਣ ਵਾਲੀਆਂ ਬੱਸਾਂ ਅਤੇ ਭਾਰੀ ਵਾਹਨ ਵਾਇਆ ਸਮਰਾ ਚੌਕ, ਟ੍ਰੈਫਿਕ ਲਾਈਟ ਅਰਬਨ ਐਸਟੇਟ ਫੇਜ਼-2 ਤੋਂ 66 ਫੁੱਟੀ ਰੋਡ, ਪ੍ਰਤਾਪਪੁਰਾ ਤੋਂ ਨਕੋਦਰ ਰੋਡ ਦਾ ਇਸਤੇਮਾਲ ਕਰਨਗੇ। ਇਸ ਦੌਰਾਨ ਬੱਸ ਸਟੈਂਡ ਤੋਂ ਚੁਨਮੁਨ ਚੌਕ, ਗੁਰੂ ਅਮਰਦਾਸ ਚੌਕ, ਟੀ-ਪੁਆਇੰਟ ਖਾਲਸਾ ਸਕੂਲ ਨਕੋਦਰ ਰੋਡ, ਵਡਾਲਾ ਚੌਕ ਤੋਂ ਬੱਸਾਂ ਅਤੇ ਭਾਰੀ ਵਾਹਨਾਂ ਦੇ ਦਾਖਲੇ 'ਤੇ ਪੂਰੀ ਰੋਕ ਰਹੇਗੀ।
ਇਸ ਦੇ ਇਲਾਵਾ ਕਾਲੀ ਮਾਤਾ ਮੰਦਿਰ ਦੇ ਕੋਲ ਮਿੰਨੀ ਸਬਜ਼ੀ ਮੰਡੀ, ਚੰਦਨ ਨਗਰ, ਫਾਟਕ, ਅੰਗੂਰਾ ਵਾਲੀ ਵੇਲ, ਕਿਸ਼ਨਪੁਰਾ ਚੌਕ, ਨਜ਼ਦੀਕ ਡੀ. ਡੀ. ਖੋਸਲਾ ਦਫਤਰ, ਇਕਹਰੀ ਪੁਲੀ, ਗੋਪਾਲ ਦਾਸ ਨਗਰ, ਵਰਕਸ਼ਾਪ ਚੌਕ, ਹਰਨਾਮਦਾਸਪੁਰਾ, ਪਟੇਲ ਚੌਕ, ਲਕਸ਼ਮੀ ਨਾਰਾਇਣ ਮੰਦਿਰ, ਸ਼ਕਤੀ ਨਗਰ ਮੋੜ, ਪਲਾਜ਼ਾ ਚੌਕ, ਫੁੱਟਬਾਲ ਚੌਕ, ਟੀ-ਪੁਆਇੰਟ ਲਿੰਕ ਰੋਡ, ਚੁਨਮੁਨ ਚੌਕ, ਗੀਤਾ ਮੰਦਿਰ ਚੌਕ, ਟੀ-ਪੁਆਇੰਟ ਮਾਡਰਨ ਹਸਪਤਾਲ, ਪ੍ਰਕਾਸ਼ ਬੈਕਰੀ, ਮੇਨਬ੍ਰੋ ਚੌਕ, ਕਿਸ਼ਨ ਮੁਰਾਰੀ ਮੰਦਿਰ, ਬਬਰੀਕ ਚੌਕ, ਰੀਜ਼ੈਂਟ ਪਾਰਕ, ਵਾਈ ਪੁਆਇੰਟ 120 ਫੁੱਟ ਰੋਡ ਅਤੇ ਕਪੂਰਥਲਾ ਚੌਕ 'ਤੇ ਟ੍ਰੈਫਿਕ ਡਾਇਵਰਟ ਕੀਤਾ ਜਾਵੇਗਾ।


author

shivani attri

Content Editor

Related News