ਸ਼ਹੀਦ ਕਰਮਜੀਤ ਦੀ ਮ੍ਰਿਤਕ ਦੇਂਹ ਪੁੱਜੀ ਜੱਦੀ ਪਿੰਡ, ਕੀਤਾ ਅੰਤਿਮ ਸੰਸਕਾਰ (ਤਸਵੀਰਾਂ)

Sunday, Jun 09, 2019 - 10:22 AM (IST)

ਸ਼ਹੀਦ ਕਰਮਜੀਤ ਦੀ ਮ੍ਰਿਤਕ ਦੇਂਹ ਪੁੱਜੀ ਜੱਦੀ ਪਿੰਡ, ਕੀਤਾ ਅੰਤਿਮ ਸੰਸਕਾਰ (ਤਸਵੀਰਾਂ)

ਸ੍ਰੀ ਅਨੰਦਪੁਰ ਸਾਹਿਬ (ਅਮਰਜੀਤ) - ਦੱਖਣੀ ਕਸ਼ਮੀਰ ਦੇ ਸ਼ੋਪੀਆਂ ਜ਼ਿਲੇ 'ਚ ਤਾਇਨਾਤ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਹਾਫਿਜਾਬਾਦ ਦੇ ਜਵਾਨ ਕਰਮਜੀਤ ਸਿੰਘ ਨੇ ਦੇਸ਼ ਦੀ ਸੇਵਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਲਿਆ । ਸ਼ਹੀਦ ਕਰਮਜੀਤ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਹਾਫਿਜ਼ਾਬਾਦ ਵਿਖੇ ਲਿਆਂਦੀ ਗਈ, ਜਿੱਥੇ ਸੈਂਕੜੇ ਲੋਕਾਂ ਨੇ ਨਮ ਅੱਖਾਂ ਨਾਲ ਸ਼ਹੀਦ ਨੂੰ ਅੰਤਿਮ ਵਿਦਾਇਗੀ ਦਿੰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ।

PunjabKesari

ਇਸ ਮੌਕੇ ਸੈਨਿਕਾਂ ਦੀ ਇਕ ਟੁਕੜੀ ਨੇ ਵੀ ਸ਼ਹੀਦ ਨੂੰ ਸਲਾਮੀ ਦਿੱਤੀ। ਇਸ ਮੌਕੇ ਪਹੁੰਚੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੇ ਸ਼ਹੀਦ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ। 

PunjabKesari

ਸੈਨਾ ਅਧਿਕਾਰੀਆਂ ਅਨੁਸਾਰ  23 ਪੈਰਾ ਰੈਜ਼ੀਮੈਂਟ ਦੇ ਕਮਾਂਡੋ ਕਰਮਜੀਤ ਸਿੰਘ ਇਕ ਸੂਚਨਾ ਦੇ ਆਧਾਰ 'ਤੇ ਪੈਟਰੋਲਿੰਗ 'ਤੇ ਸਨ ਕਿ ਵਾਪਸੀ ਸਮੇਂ ਕਿਸੇ ਤਰ੍ਹਾਂ ਉਨ੍ਹਾਂ ਦੇ ਆਪਣੇ ਹੀ ਵੇਪਨ ਤੋਂ ਨਿਕਲੀ ਗੋਲੀ ਉਨ੍ਹਾਂ ਦੇ ਸਿਰ 'ਚ ਲੱਗ ਗਈ, ਜਿਸ ਕਾਰਨ ਉਹ ਸ਼ਹੀਦ ਹੋ ਗਏ। ਜਦੋਂ ਸ਼ਹੀਦ ਕਰਮਜੀਤ ਸਿੰਘ ਦੀ ਮ੍ਰਿਤਕ ਦੇ ਉਨ੍ਹਾਂ ਦੇ ਜੱਦੀ ਪਿੰਡ ਹਾਫਿਜ਼ਾਬਾਦ ਪੁੱਜੀ ਤਾਂ ਮਾਹੌਲ ਗਮਗੀਨ ਹੋ ਗਿਆ।ਇਸ ਦੌਰਾਨ ਅਜਿਹੀ ਕੋਈ ਅੱਖ ਨਹੀਂ ਸੀ, ਜੋ ਹੰਝੂ ਨਾ ਬਹਾ ਰਹੀ ਹੋਵੇ। ਸ਼ਹੀਦ ਕਰਮਜੀਤ ਸਿੰਘ (24) ਆਪਣੇ ਪਰਿਵਾਰ ਦਾ ਇਕਲੌਤਾ ਸਹਾਰਾ ਸੀ, ਜੋ ਆਪਣੇ ਪਿੱਛੇ ਵਿਲਕਦੀ ਆਪਣੀ ਮਾਂ ਤੇ ਦੋ ਭੈਣਾਂ ਛੱਡ ਗਿਆ ।


author

rajwinder kaur

Content Editor

Related News