''ਹੋਲੀ'' ''ਤੇ ਰੇਲਵੇ ਵਲੋਂ ਲੋਕਾਂ ਨੂੰ ਖਾਸ ਤੋਹਫਾ, ਚੱਲਣਗੀਆਂ ਸਪੈਸ਼ਲ ਟਰੇਨਾਂ

Saturday, Feb 29, 2020 - 10:08 AM (IST)

''ਹੋਲੀ'' ''ਤੇ ਰੇਲਵੇ ਵਲੋਂ ਲੋਕਾਂ ਨੂੰ ਖਾਸ ਤੋਹਫਾ, ਚੱਲਣਗੀਆਂ ਸਪੈਸ਼ਲ ਟਰੇਨਾਂ

ਚੰਡੀਗੜ੍ਹ (ਲਲਨ) : ਹੋਲੀ 'ਤੇ ਰੇਲਵੇ ਨੇ ਅੰਬਾਲਾ ਅਤੇ ਚੰਡੀਗੜ੍ਹ ਤੋਂ ਕਈ ਸਪੈਸ਼ਲ ਟਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ। ਇਹ ਟਰੇਨਾਂ ਸਿਰਫ 2-2 ਫੇਰੇ ਲਾਉਣਗੀਆਂ। ਵਿਭਾਗ ਵੱਲੋਂ ਚੰਡੀਗੜ੍ਹ ਤੋਂ ਦੋ ਸਪੈਸ਼ਲ ਟਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ। ਨੰਗਲ ਡੈਮ ਤੋਂ ਲਖਨਊ ਲਈ ਸਪੈਸ਼ਲ ਟਰੇਨ ਸੋਮਵਾਰ ਤੋਂ ਚੱਲੇਗੀ, ਜਦੋਂ ਕਿ ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਵੀਰਵਾਰ ਤੋਂ ਸ਼ੁਰੂ ਹੋਵੇਗੀ।
ਨੰਗਲ ਡੈਮ ਤੋਂ ਲਖਨਊ
ਨੰਗਲ ਡੈਮ ਤੋਂ ਲਖਨਊ ਦੀ ਸਪੈਸ਼ਲ ਟਰੇਨ ਸੋਮਵਾਰ ਤੋਂ ਵਾਇਆ ਚੰਡੀਗੜ੍ਹ ਹੋ ਕੇ ਜਾਵੇਗੀ। ਗੱਡੀ ਨੰਬਰ-04502 ਨੰਗਲ ਡੈਮ ਤੋਂ ਰਾਤ 11:45 ਵਜੇ ਚੱਲੇਗੀ ਅਤੇ ਅਗਲੇ ਦਿਨ ਲਖਨਊ ਦੁਪਹਿਰ 2 ਵਜੇ ਪਹੁੰਚ ਜਾਵੇਗੀ। ਗੱਡੀ ਨੰਬਰ-04501 ਜੋ ਲਖਨਊ ਤੋਂ ਹਰ ਮੰਗਲਵਾਰ ਨੂੰ ਰਾਤ 9:30 ਵਜੇ ਚੱਲੇਗੀ ਅਤੇ ਅਗਲੇ ਦਿਨ ਨੰਗਲ ਡੈਮ 1 ਵਜੇ ਪਹੁੰਚੇਗੀ। ਇਹ ਰੂਪਨਗਰ, ਚੰਡੀਗੜ੍ਹ, ਅੰਬਾਲਾ ਕੈਂਟ, ਜਗਾਧਰੀ, ਸਹਾਰਨਪੁਰ, ਮੁਰਾਦਾਬਾਦ, ਬਰੇਲੀ ਦੇ ਰਾਸਤੇ ਲਖਨਊ ਜਾਵੇਗੀ।  
ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਵੀਰਵਾਰ ਨੂੰ
ਚੰਡੀਗੜ੍ਹ-ਗੋਰਖਪੁਰ ਸਪੈਸ਼ਲ ਟਰੇਨ ਵੀਰਵਾਰ ਤੋਂ ਸ਼ੁਰੂ ਹੋ ਰਹੀ ਹੈ। ਅੰਬਾਲਾ ਮੰਡਲ ਦੇ ਡੀ. ਆਰ. ਐੱਮ. ਜੀ. ਮੋਹਨ ਸਿੰਘ ਨੇ ਦੱਸਿਆ ਕਿ ਇਹ ਟਰੇਨ ਹਰ ਵੀਰਵਾਰ ਨੂੰ ਚੰਡੀਗੜ੍ਹ ਤੋਂ ਚੱਲੇਗੀ ਅਤੇ ਗੋਰਖਪੁਰ ਤੋਂ ਸ਼ੁੱਕਰਵਾਰ ਨੂੰ ਚੱਲੇਗੀ। ਚੰਡੀਗੜ੍ਹ ਤੋਂ ਗੱਡੀ ਨੰਬਰ-04924 ਰਾਤ 11:20 ਵਜੇ ਚੱਲੇਗੀ ਅਤੇ ਅਗਲੇ ਦਿਨ ਸ਼ਾਮ 5:30 ਵਜੇ ਪਹੁੰਚੇਗੀ। ਗੋਰਖਪੁਰ ਤੋਂ ਗੱਡੀ ਨੰਬਰ 04923 ਰਾਤ 10:10 ਵਜੇ ਚੱਲੇਗੀ ਅਤੇ ਅਗਲੇ ਦਿਨ ਦੁਪਹਿਰ 2.25 ਵਜੇ ਚੰਡੀਗੜ੍ਹ ਪਹੁੰਚੇਗੀ। ਇਹ ਅੰਬਾਲਾ ਕੈਂਟ, ਸਹਾਰਨਪੁਰ, ਮੁਰਾਦਾਬਾਦ, ਬਰੇਲੀ, ਲਖਨਊ,  ਗੋਂਡਾ ਅਤੇ ਬਸਤੀ ਦੇ ਰਾਸਤੇ ਗੋਰਖਪੁਰ ਜਾਵੇਗੀ। ਇਨ੍ਹਾਂ ਦੋਨਾਂ ਟਰੇਨਾਂ ਦੀ ਬੁਕਿੰਗ ਸ਼ੁਰੂ ਹੋ ਚੁੱਕੀ ਹੈ।  


author

Babita

Content Editor

Related News