ਸਪੈਸ਼ਲ ਟ੍ਰੇਨਾਂ ਸਮੇਤ 30 ਹੋਰ ਅੱਜ ਵੀ ਰਹਿਣਗੀਆਂ ਰੱਦ
Friday, Nov 20, 2020 - 10:29 AM (IST)
ਜੈਤੋ (ਪਰਾਸ਼ਰ): ਉੱਤਰੀ ਰੇਲਵੇ ਨੇ ਪੰਜਾਬ ਕਿਸਾਨ ਜਥੇਬੰਦੀਆਂ ਦੇ ਅੰਦੋਲਨ ਕਾਰਣ ਤਿਉਹਾਰ ਵਿਸ਼ੇਸ਼, ਯਾਤਰੀ ਵਿਸ਼ੇਸ਼, ਮੇਲ ਅਤੇ ਐਕਸਪ੍ਰੈੱਸ ਰੇਲ ਗੱਡੀਆਂ ਦੀ ਅੰਸ਼ਿਕ ਰੱਦ ਅਤੇ ਰੂਟ ਤਬਦੀਲ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਜਿਨ੍ਹਾਂ ਸਪੈਸ਼ਲ ਟ੍ਰੇਨਾਂ ਦਾ 20 ਨਵੰਬਰ ਨੂੰ ਅੰਸ਼ਿਕ ਤੌਰ 'ਤੇ ਰੱਦ ਰਹੇਗਾ।
ਇਹ ਵੀ ਪੜ੍ਹੋ: ਅੱਠ ਮਹੀਨਿਆਂ ਬਾਅਦ ਖੁੱਲ੍ਹਿਆ ਰਾਕ ਗਾਰਡਨ, ਬਿਨਾਂ ਮਾਸਕ ਤੋਂ ਘੁੰਮਦੇ ਦਿਖਾਈ ਦਿੱਤੇ ਸੈਲਾਨੀ
ਉਨ੍ਹਾਂ 'ਚ ਰੇਲ ਨੰਬਰ 02926 ਅੰਮ੍ਰਿਤਸਰ-ਅੰਬਾਲਾ ਛਾਉਣੀ ਦੇ ਵਿਚਕਾਰ ਰੱਦ ਰਹੇਗੀ ਜਦੋਂਕਿ ਰੇਲ ਨੰਬਰ 02716 ਅਮ੍ਰਿਤਸਰ-ਨਵੀਂ ਦਿੱਲੀ, 03308 ਫਿਰੋਜ਼ਪੁਰ-ਅੰਬਾਲਾ ਛਾਉਣੀ, 04650-0467 ਅੰਮ੍ਰਿਤਸਰ-ਅੰਬਾਲਾ ਛਾਉਣੀ, 02058 ਉਨ੍ਹਾਂ ਹਿਮਾਚਲ ਅੰਬਾਲਾ ਛਾਉਣੀ, 02238 ਜੰਮੂ ਤਵੀ-ਸਹਾਰਨਪੁਰ, 02408 ਅੰਬਾਲਾ ਛਾਉਣੀ-ਅੰਮ੍ਰਿਤਸਰ ਅਤੇ ਟ੍ਰੇਨ ਨੰਬਰ 08216 ਜੰਮੂ ਤਵੀ-ਨਵੀਂ ਦਿੱਲੀ ਰੱਦ ਰਹੇਗੀ।
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਵਲੋਂ ਅਸਤੀਫ਼ਾ
ਇਨ੍ਹਾਂ ਰੇਲ ਗੱਡੀਆਂ ਤੋਂ ਇਲਾਵਾ ਸ਼ੁੱਕਰਵਾਰ ਨੂੰ ਤਕਰੀਬਨ 30 ਟ੍ਰੇਨਾਂ ਮੇਲ, ਐਕਸਪ੍ਰੈੱਸ ਅਤੇ ਵਿਸ਼ੇਸ਼ ਰੇਲ ਗੱਡੀਆਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸਪੈਸ਼ਲ ਟ੍ਰੇਨ ਡਿਬਰੂਗੜ੍ਹ-ਲਾਲਗੜ੍ਹ ਨੂੰ ਰੋਹਤਕ-ਭਿਵਾਨੀ-ਹਿਸਾਰ-ਹਨੂੰਮਾਨਗੜ੍ਹ ਰਾਹੀਂ ਚਲਾਇਆ ਜਾ ਰਿਹਾ ਹੈ। ਜੇ ਸੂਤਰਾਂ ਦੀ ਮੰਨੀਏ ਤਾਂ ਪੰਜਾਬ 'ਚ ਟ੍ਰੇਨਾਂ ਹੋਰ ਕੋਈ ਦਿਨ ਨਹੀਂ ਚੱਲਣਗੀਆਂ ਕਿਉਂਕਿ ਰੇਲ ਮੰਤਰਾਲਾ ਅਤੇ ਕਿਸਾਨ ਆਪਣੀਆਂ ਸ਼ਰਤਾਂ 'ਤੇ ਅੜੇ ਹੋਏ ਹਨ ਅਤੇ ਇਨ੍ਹਾਂ ਵਿਚੋਂ ਕੋਈ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ।
ਇਹ ਵੀ ਪੜ੍ਹੋ: ਬਾਜਵਾ ਨੇ ਕੇਂਦਰੀ ਸਿੱਖਿਆ ਮੰਤਰੀ ਨੂੰ ਲਿਖ਼ੀ ਚਿੱਠੀ, ਖ਼ੋਜਾਰਥੀਆਂ ਨੂੰ ਵਜੀਫ਼ੇ ਦੇਣ ਦੀ ਕੀਤੀ ਅਪੀਲ