ਮਾਤਾ ਵੈਸ਼ਨੋ ਦੇਵੀ ਕਟੜਾ ਲਈ 1 ਅਪ੍ਰੈਲ ਤਕ ਚੱਲੇਗੀ ਸਪੈਸ਼ਲ ਟ੍ਰੇਨ
Friday, Mar 28, 2025 - 02:32 AM (IST)

ਜਲੰਧਰ (ਪੁਨੀਤ) – ਭਗਤਾਂ ਦੀ ਸਹੂਲਤ ਲਈ ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਦੇ ਵਿਚਕਾਰ ਸਮਰ ਸਪੈਸ਼ਲ ਟ੍ਰੇਨ ਚਲਾਈ ਜਾ ਰਹੀ ਹੈ। ਨਵੀਂ ਦਿੱਲੀ ਤੋਂ ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ (04085-04086) ਰਿਜ਼ਰਵਡ ਫੈਸਟੀਵਲ ਟ੍ਰੇਨ 28 ਤੋਂ 31 ਮਾਰਚ ਤਕ ਨਵੀਂ ਦਿੱਲੀ ਤੋਂ ਕਟੜਾ ਜਾਵੇਗੀ, ਜਦੋਂ ਕਿ ਵਾਪਸੀ ਵਿਚ 29 ਮਾਰਚ ਤੋਂ 1 ਅਪ੍ਰੈਲ ਤਕ ਚੱਲੇਗੀ। ਇਹ ਟ੍ਰੇਨ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਰੁਕੇਗੀ। ਨਵੀਂ ਦਿੱਲੀ ਤੋਂ ਕਟੜਾ ਜਾਣ ਸਮੇਂ ਸ਼ਾਮੀਂ 7.50 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੇਗੀ, ਜਦੋਂ ਕਿ ਕਟੜਾ ਤੋਂ ਨਵੀਂ ਦਿੱਲੀ ਪਰਤਣ ਸਮੇਂ ਇਹ ਦੁਪਹਿਰ 1.10 ਵਜੇ ਕੈਂਟ ਸਟੇਸ਼ਨ ’ਤੇ ਪਹੁੰਚੇਗੀ ਅਤੇ 1.15 ’ਤੇ ਰਵਾਨਾ ਹੋਵੇਗੀ।