ਗੁੱਡ ਫਰਾਈ ਡੇ 'ਤੇ ਵਿਸ਼ੇਸ਼: ਯਿਸੂ ਮਸੀਹ ਨੇ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਕੁਰਬਾਨੀ ਦਿੱਤੀ

04/19/2019 12:58:13 PM

ਜਲੰਧਰ—ਯਿਸੂ ਮਸੀਹ ਦੀ ਕੁਰਬਾਨੀ ਦੇ ਸਬੰਧ 'ਚ ਮਸੀਹ ਦੇ ਜਨਮ ਤੋਂ ਹਜ਼ਾਰਾਂ ਸਾਲ ਪਹਿਲਾਂ ਹੀ ਪਵਿੱਤਰ ਬਾਈਬਲ 'ਚ ਭਵਿੱਖਬਾਣੀ ਕਰ ਦਿੱਤੀ ਗਈ ਸੀ ਕਿ ਸੱਚਮੁਚ ਉਸ ਨੇ ਸਾਡੇ ਗੁਨਾਹ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ ਪਰ ਅਸੀਂ ਉਸ ਨੂੰ ਨਹੀਂ ਸਮਝਿਆ (ਯਸਾਯਾਹ 53:4) ਇਹ ਸੱਚ ਹੈ ਕਿ ਜਿਹੜੇ ਵੀ ਧਰਮੀ ਮਨੁੱਖ ਨੂੰ ਪ੍ਰਮੇÎਸ਼ਵਰ ਨੇ ਇਸ ਦੁਨੀਆ 'ਚ ਪਾਪੀ ਇਨਸਾਨਾਂ ਨੂੰ ਸਿੱਧੇ ਰਸਤੇ ਲਿਆਉਣ ਲਈ ਭੇਜਿਆ, ਇਨਸਾਨਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਉਸੇ ਤਰ੍ਹਾਂ ਉਸ ਵਕਤ ਦੇ ਧਰਮ ਦੇ ਠੇਕੇਦਾਰਾਂ ਨੇ ਯਿਸੂ ਮਸੀਹ ਨੂੰ ਅਧਰਮੀ ਠਹਿਰਾ ਕੇ ਪੱਥਰ ਮਾਰੇ, ਠੱਠੇ ਕੀਤੇ, ਉਸ ਦੀ ਪਸਲੀ 'ਚ ਨੇਜਾ ਮਾਰਿਆ, ਉਸ ਦੇ ਸਿਰ 'ਤੇ ਕੰਢਿਆਂ ਦਾ ਤਾਜ ਪਾ ਕੇ ਸਲੀਬ 'ਤੇ ਸ਼Îਹੀਦ ਕਰ ਦਿੱਤਾ, ਕਿਉਂਕਿ ਪ੍ਰਭੂ ਯਿਸੂ ਮਸੀਹ ਮਨੁੱਖ ਨੂੰ ਮੁਕਤੀ ਦਾ ਰਾਹ ਦਿਖਾਉਂਦਾ ਸੀ, ਜੋ ਧਰਮ ਦੇ ਠੇਕੇਦਾਰਾਂ ਨੂੰ ਪਸੰਦ ਨਹੀਂ ਸੀ। ਜਦੋਂ ਪ੍ਰਭੂ ਯਿਸੂ ਮਸੀਹ ਸਲੀਬ 'ਤੇ ਲਟਕੇ ਹੋਏ ਸਨ, ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਤਸੀਹੇ ਦਿੱਤੇ ਜਾ ਰਹੇ ਸਨ। ਅਜਿਹੀ ਦਰਦਨਾਕ ਪੀੜਾ 'ਚ ਵੀ ਯਿਸੂ ਮਸੀਹ ਨੇ ਸਲੀਬ 'ਤੇ ਚੜ੍ਹਾਉਣ ਵਾਲਿਆਂ ਲਈ ਇਹ ਪ੍ਰਾਰਥਨਾ ਕੀਤੀ, ਹੇ ਪ੍ਰਮੇÎਸ਼ਵਰ ਇਨ੍ਹਾਂ ਨੂੰ ਮੁਆਫ ਕਰ ਕਿਉਂਕਿ ਇਹ ਲੋਕ ਨਹੀਂ ਜਾਣਦੇ ਕਿ ਇਹ ਕੀ ਕਰ ਰਹੇ ਹਨ। ਪਵਿੱਤਰ ਬਾਈਬਲ 'ਚ ਇਹ ਲਿਖਿਆ ਹੋਇਆ ਹੈ ਕਿ ਉਹ ਸਾਡੇ ਪਾਪਾਂ ਕਾਰਨ ਜ਼ਖਮੀ ਕੀਤਾ ਗਿਆ, ਸਾਡੀਆਂ ਬਦੀਆਂ ਕਾਰਨ ਕੁਚਲਿਆ ਗਿਆ, ਉਸ ਦੇ ਮਾਰ ਖਾਣ ਨਾਲ ਅਸੀਂ ਨਰੋਏ ਕੀਤੇ ਗਏ ਅਰਥਾਤ ਪ੍ਰਭੂ ਯਿਸੂ ਮਸੀਹ ਦੀ ਵਡਮੁੱਲੀ ਕੁਰਬਾਨੀ ਸਦਕਾ ਹੀ ਸਾਨੂੰ ਮੁਆਫੀ ਮਿਲ ਰਹੀ ਹੈ।

ਅੱਜ ਸਮੁੱਚੀ ਦੁਨੀਆ ਪ੍ਰਭੂ ਯਿਸੂ ਮਸੀਹ ਮਹਾਨ ਕੁਰਬਾਨੀ ਸਦਕਾ ਹੀ ਮੁਆਫੀ ਦੀ ਹੱਕਦਾਰ ਬਣੀ ਹੈ।ਬਾਈਬਲ ਅਨੁਸਾਰ ਯਹੂੰਨਾ ਨਬੀ ਨੇ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਆਪਣੇ ਵੱਲ ਆਉਂਦਾ ਵੇਖਿਆ ਤਾਂ ਉਸ ਨੇ ਕਿਹਾ ਸੀ ਕਿ ਵੇਖੋ ਪ੍ਰਮੇÎਸ਼ਵਰ ਦਾ ਲੇਲਾ ਜਿਹੜਾ ਜਗਤ ਦੇ ਪਾਪ ਚੁੱਕ ਲੈ ਜਾਂਦਾ ਹੈ ਇਹ ਉਹੀ ਹੈ। ਮੈਂ ਆਖਦਾ ਹਾਂ ਕਿ ਮੇਰੇ ਮਗਰੋਂ ਇਕ ਪੁਰਸ਼Î ਆਉਂਦਾ ਹੈ, ਜੋ ਮੈਥੋਂ ਵੱਡਾ ਹੈ ਕਿਉਕਿ ਉਹ ਮੈਥੋਂ ਪਹਿਲਾਂ ਸੀ। ਪ੍ਰਭੂ ਯਿਸੂ ਮਸੀਹ ਨੂੰ ਆਪਣੀ ਸਲੀਬੀ ਮੌਤ ਉਸ ਦਾ ਸਮਾਂ, ਇੱਥੋਂ ਤੱਕ ਕਿ ਉਨ੍ਹਾਂ ਨੂੰ ਫੜਾਉਣ ਵਾਲੇ ਦਾ ਨਾਂ ਵੀ ਪਹਿਲਾਂ ਹੀ ਪਤਾ ਸੀ। ਉਨ੍ਹਾਂ ਨੇ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪਣੇ ਫੜਵਾਏ ਜਾਣ ਤੋਂ ਪਹਿਲਾਂ ਆਪਣੇ ਚੇਲਿਆ ਨਾਲ ਆਖਰੀ ਪ੍ਰੀਤੀ ਭੋਜ ਵੇਲੇ ਕੀਤੀਆਂ । ਇਸ ਸੰਬੰਧੀ ਬਾਈਬਲ 'ਚ ਇੰਝ ਲਿਖਿਆ ਹੈ ਕਿ ਜਦ ਘੜੀ ਆ ਪਹੁੰਚੀ ਤਾਂ ਉਹ ਖਾਣ ਬੈਠਾ ਅਤੇ ਰਸੂਲ (ਬਾਹਾਂ ਚੇਲੇ) ਉਹਦੇ ਨਾਲ ਬੈਠੇ। ਉਸਨੇ (ਯਿਸੂ ਨੇ) ਉਨ੍ਹਾਂ ਨੂੰ ਕਿਹਾ ਕਿ ਮੈਂ ਵੱਡੀ ਇੱਛਿਆ ਨਾ ਚਾਹਿਆ, ਜੋ ਆਪਣੇ ਕÎਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ (ਪ੍ਰੀਤੀ ਭੋਜ) ਤੁਹਾਡੇ ਨਾਲ ਖਾਵਾਂ ਕਿਉਂਕਿ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਮੈਂ ਇਹ ਨਾ ਖਾਵਾਂਗਾਂ ਜਦੋਂ ਤੀਕਰ ਇਹ ਪ੍ਰਮੇÎਸ਼ਵਰ ਦੇ ਰਾਜ ਵਿਚ ਸੰਪੂਰਨ ਨਾ ਹੋਵੇ ਉਸ ਨੇ ਪਿਆਲਾ ਲਿਆ ਅਤੇ ਉਪਰ ਕਰ ਕੇ ਆਖਿਆ ਇਹ ਨੂੰ ਲੈ ਕੇ ਆਪੇ ਵਿਚ ਵੰਡ ਲਵੋ ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਏਦੋਂ ਅੱਗੇ ਮਲ਼ ਦਾਖ ਰਸ ਕਦੇ ਨਾ ਪੀਆਂਗਾ, ਜਦ ਤੱਕ ਪ੍ਰਮੇÎਸ਼ਵਰ ਦਾ ਰਾਜ ਨਾ ਆਵੇ ਤਾਂ ਉਸ ਨੇ ਰੋਟੀ ਲਈ ਅਤੇ Îਕਰ ਕੇ ਤੋੜੀ ਅਤੇ ਇਹ ਕਹਿ ਕਿ ਉਨ੍ਹਾਂ (ਚੇਲਿਆਂ ਨੂੰ) ਦਿੱਤੀ ਕਿ ਇਹ ਮੇਰਾ ਸਰੀਰ ਹੈ, ਜੋ ਤੁਹਾਡੇ ਲਈ ਦਿੱਤਾ ਜਾਂਦਾ ਹੈ, ਮੇਰੀ ਯਾਦਗਾਰੀ ਲਈ, ਇਹ ਕਰਿਆ ਕਰੋ, (ਯਿਸੂ ਮਸੀਹ ਦੇ ਇਸ ਆਦੇਸ਼Î ਅਨੁਸਾਰ ਮਸੀਹ ਭਾਈਚਾਰਾ ਅੱਜ ਵੀ ਪ੍ਰਭੂ ਭੋਜ, Îਰਾ ਬਾਨੀ ਯਾ ਪਾਕ ਮਸਾ ਨੇ ਨਾਂ ਤੇ ਕੀਤਾ ਜਾਂਦਾ ਹੈ, ਜਦਕਿ ਬਾਈਬਲ ਵਿਚ ਇਸ ਰਸਮ ਨੂੰ ਇਬਰਾਨੀ ਭਾÎਸ਼ਾ ਵਿਚ ਪਤੀਰੀ (ਖਮੀਰੀ) ਰੋਟੀ ਦਾ ਤਿਉਹਾਰ ਕਿਹਾ ਗਿਆ ਹੈ) ਅਤੇ ਖਾਣ ਦੇ ਪਿੱਛੇ ਏਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ, ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਗ਼ ਤੇ ਹੈ। ਪ੍ਰਭੂ ਯਿਸੂ ਮਸੀਹ ਦਾ ਇÎਸ਼ਾਰਾ ਉਨ੍ਹਾਂ ਬਾਰਾਂ ਚੇਲਿਆਂ 'ਚੋਂ ਇਕ ਵਲ ਸੀ, ਜਿਹੜਾ ਯਿਸੂ ਦੇ ਬਿਲਕੁਲ ਨਾਲ ਸੀ, ਉਸ ਦਾ ਨਾਂ ਯਹੂਦਾ ਇਸਕਰਯੁਤੀ ਸੀ ।

ਯਿਸੂ ਮਸੀਹ ਨੇ ਪ੍ਰਮੇÎਸ਼ਵਰ ਦੀ ਇੱਛਾ ਅਨੁਸਾਰ ਯੇਰੂਸ਼Îਲਮ ਦੇ ਬੈਤਲਹਮ ਦੇ ਤਬੇਲੇ 'ਚ ਕੁਆਰੀ ਮਰੀਅਮ ਦੀ ਕੁੱਖੋ ਜਨਮ ਲਿਆ। ਉਨ੍ਹਾਂ ਨੇ 40 ਸਾਲ ਧਰਤੀ ਤੇ ਰਹਿ ਕੇ ਮੁਨੱਖਤਾ ਦੀ ਰੂਹਾਨੀ ਸੇਵਾ ਕੀਤੀ। ਮਸੀਹ ਨੇ ਦੁਨੀਆ ਤੇ ਆਉਣ ਵਾਲੀਆਂ ਅਗਾਮੀ ਔਕੜਾਂ ਬਾਰੇ ਸਮੁੱਚੀ ਮਨੁੱਖਤਾ ਨੂੰ ਸੁਚੇਤ ਕੀਤਾ ਤਾਂ ਕਿ ਲੋਕ ਆਪਣੇ ਪਾਪੀ ਜੀਵਨ 'ਚ ਸੁਧਾਰ ਲਿਆ ਕੇ ਆਉਣ ਵਾਲੀਆ ਮੁਸੀਬਤਾਂ ਤੋਂ ਬਚ ਸਕਣ ਪਰ ਉਸ ਵੇਲੇ ਦੇ ਧਾਰਮਿਕ ਠੇਕੇਦਾਰਾਂ (ਫੱਕੀ ਫਰੀਸੀਆਂ) ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਲੋਕਾਂ ਨੂੰ ਇਸ ਰੱਬੀ ਰੂਹ ਬਾਰੇ ਗੁੰਮਰਾਹ ਕੀਤਾ। ਯਿਸੂ ਮਸੀਹ ਦੇ ਚੇਲੇ ਯਹੂਦਾ ਇਸਕਰਯੁਤੀ ਨੂੰ 30 ਸਿੱਕਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਫੜ੍ਹਾਉਣ ਲਈ ਵਰਤਿਆ। ਯਿਸੂ ਤੇ ਝੂਠੇ ਇਲਜਾਮ ਲਾ ਕੇ ਉਸ ਵੇਲੇ ਦੀ ਪਲ਼ਤੂਸ ਦੀ ਕੂਮਤ ਕੋਲੋਂ ਸਲੀਬ ਦਿੱਤੇ ਜਾਣਦਾ ਹੁਕਮ ਸੁਣਵਾ ਦਿੱਤਾ। ਜਦੋ ਪ੍ਰਭੂ ਯਿਸੂ ਮਸੀਹ ਨੇ ਸਲੀਬ ਤੇ ਆਪਣੇ ਪ੍ਰਾਣ ਤਿਆਗੇ ਤਾਂ ਹੈਕਲ ਦਾ ਪਰਦਾ ਫਟ ਗਿਆ। ਸਾਰੀ ਧਰਤੀ 'ਤੇ ਹਨੇਰਾ ਛਾ ਗਿਆ ਤਾਂ ਸਲੀਬ ਤੇ ਚੜ੍ਹਾਉਣ ਵਾਲਿਆਂ ਉਦੋਂ ਮੰਨਿਆ ਕਿ ਯਿਸੂ ਮਸੀਹ ਤਾਂ ਵਾਕਿਆ ਹੀ ਧਰਮੀ ਮਨੁੱਖ ਪ੍ਰਮੇÎਵਰ ਦਾ ਪੁੱਤਰ ਸੀ ।

ਯਿਸੂ ਮਸੀਹ 'ਚ ਇਕ ਵਿਲੱਖਣ ਗੱਲ ਇਹ ਹੈ ਕਿ ਜਿਸ ਕਰਕੇ ਮਸੀਹ ਭਾਈਚਾਰਾ ਉਨ੍ਹਾਂ ਨੂੰ ਸੱਚਾ ਜਿੰਦਾ ਖੁਦਾ ਕਹਿ ਕੇ ਪੁਕਾਰਦੇ ਹਨ ਕਿਉਂਕਿ ਸਲੀਬੀ ਮੌਤ ਤੋਂ ਬਾਅਦ ਤੀਸਰੇ ਦਿਨ ਮੁੜ ਜੀਅ ਉਠੇ, ਜਿਸ ਕਰਕੇ ਸਲੀਬ ਜਿਹੜੀ ਕਿ ਲਾਹਨਤੀ ਮੌਤ ਦਾ ਨਿÎਸ਼ਾਨ ਸਮਝੀ ਜਾਂਦੀ ਰਹੀ ਹੈ, ਹੁਣ ਨਜਾਤ ਮੁਕਤੀ ਤੇ ਪਾਪਾਂ ਤੋਂ ਛੁਟਕਾਰੇ ਦਾ ਨਿਸ਼ਾਨ ਬਣ ਗਈ ਹੈ । ਜੀਅ ਉਠਣ ਤੋਂ ਬਾਅਦ ਯਿਸੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਕ ਬੜਾ ਖਾਸ ਹੁਕਮ ਦਿੱਤਾ ਸੀ ਕਿ ਜਿਨ੍ਹਾਂ ਸੰਤ ਮਰਕਸ ਨੇ ਆਪਣੀ ਪੋਥੀ ਦੇ 16ਵੇਂ ਅਧਿਆਏ ਦੇ 15ਵੇਂ ਪਦ ਵਿਚ ਦਰਜ ਕੀਤਾ ਹੈ। ਜਾਓ ਸੰਸਾਰ ਵਿਚ ਜਾ ਕੇ ਹਰੇਕ ਇਨਸਾਨ ਨੂੰ ਸਮਾਚਾਰ ਸੁਣਾਓ, ਉਹ ਜਿਹੜਾ ਵਿÎਸ਼ਵਾਸ ਕਰੇ ਅਤੇ ਬਪਤਿਸਮਾ ਪਾਵੇ ਬਚਾਇਆ ਜਾਵੇਗਾ।ਯਿਸੂ ਮਸੀਹ ਦੇ ਤੀਸਰੇ ਦਿਨ ਜੀਅ ਉਠਣ ਦੇ ਦਿਹਾੜੇ ਨੂੰ ਮਸੀਹ ਭਾਈਚਾਰਾ ਈਸਟਰ ਵਜੋਂ ਮਨਾਉਂਦਾ ਹੈ। ਸਚਮੁੱਚ ਈਸਟਰ ਦਾ ਪਵਿੱਤਰ ਦਿਹਾੜਾ ਸਮੁੱਚੀ ਜਨਜਾਤੀ ਲਈ ਮੌਤ ਤੇ ਫਤਿਹ, ਡਰਭੈਅ ਤੋ ਮੁਕਤੀ ਪਾਪਾਂ ਤੋ ਛੁਟਕਾਰਾਂ, ਮੁਰਦਿਆਂ ਦੀ ਕਿਸਮਤ ਅਤੇ ਮਸੀਹ ਯਿਸੂ 'ਚ ਸਦੀਪਕ ਜੀਵਨ ਦਾ ਸੁਨੇਹਾ ਦਿੰਦਾ ਹੈ ਜਦੋ ਕਿ ਗੁੱਡ ਫਰਾਈ ਡੇ ਪੂਰੀ ਮਾਨਵਤਾ ਲਈ ਨਜਾਤ ਦਾ ਦਿਨ ਹੈ ।


Iqbalkaur

Content Editor

Related News