ਤਿਉਹਾਰਾਂ ਮੌਕੇ ਭੀੜ ਘੱਟ ਕਰਨ ਲਈ ਰੇਲਵੇ ਦਾ ਵੱਡਾ ਫ਼ੈਸਲਾ, ਚਲਾਈਆਂ ਜਾਣਗੀਆਂ ਵਿਸ਼ੇਸ਼ ਗੱਡੀਆਂ
Saturday, Apr 13, 2024 - 01:50 PM (IST)
ਫਿਰੋਜ਼ਪੁਰ - ਤਿਉਹਾਰਾਂ ਦੇ ਦਿਨਾਂ ਵਿਚ ਬਹੁਤ ਸਾਰੇ ਲੋਕ ਰੇਲ ਗੱਡੀਆਂ ਵਿਚ ਸਫ਼ਰ ਕਰਨਾ ਪੰਸਦ ਕਰਦੇ ਹਨ, ਜਿਸ ਕਾਰਨ ਰੇਲਵੇ ਸਟੇਸ਼ਨਾਂ 'ਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਤਿਉਹਾਰਾਂ ਦੇ ਮੌਕੇ ਰੇਲ ਗੱਡੀਆਂ ਵਿਚ ਸਫਰ ਕਰਨ ਵਾਲੇ ਲੋਕਾਂ ਦੀ ਭੀੜ ਨੂੰ ਘੱਟ ਕਰਨ ਲਈ ਰੇਲਵੇ ਨੇ ਰੇਲਵੇ ਡਿਵੀਜ਼ਨ ਫ਼ਿਰੋਜ਼ਪੁਰ ਤੋਂ ਦੂਜੇ ਸ਼ਹਿਰਾਂ ਲਈ 14 ਤਿਉਹਾਰੀ ਵਿਸ਼ੇਸ਼ ਰੇਲ ਗੱਡੀਆਂ ਚਲਾਉਣ ਦੀ ਸ਼ੁਰੂ ਕਰ ਦਿੱਤੀ ਹੈ। ਜਦਕਿ ਉੱਤਰੀ ਰੇਲਵੇ 'ਚ ਕੁੱਲ 46 ਟਰੇਨਾਂ ਅਪ-ਡਾਊਨ ਚੱਲੀਆਂ ਗਈਆਂ ਹਨ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਵੱਡੀ ਛਾਲ, ਜਾਣੋ ਕਿੰਨਾ ਮਹਿੰਗਾ ਹੋਇਆ 10 ਗ੍ਰਾਮ ਸੋਨਾ
ਦੱਸ ਦੇਈਏ ਕਿ ਰੇਲਵੇ ਵਲੋਂ ਚਲਾਈਆਂ ਗਈਆਂ ਇਹ ਟਰੇਨਾਂ ਅਪ੍ਰੈਲ ਮਹੀਨੇ ਦੇ ਅੰਤ 'ਚ ਪਟੜੀਆਂ 'ਤੇ ਚੱਲਦੀਆਂ ਦਿਖਾਈ ਦੇਣਗੀਆਂ ਅਤੇ ਲਗਭਗ ਦੋ ਮਹੀਨਿਆਂ ਤੱਕ ਯਾਤਰੀਆਂ ਦੀ ਸੇਵਾ 'ਚ ਚੱਲਣਗੀਆਂ। ਦੂਜੇ ਪਾਸੇ ਇਨ੍ਹਾਂ ਟਰੇਨਾਂ ਨੂੰ ਚਲਾਉਣ ਲਈ ਸਮਾਂ ਸਾਰਣੀ, ਹੋਲਟ ਸਟੇਸ਼ਨ, ਦਿਨਾਂ ਦੀ ਗਿਣਤੀ ਅਤੇ ਯਾਤਰਾਵਾਂ ਦਾ ਫ਼ੈਸਲਾ ਕੀਤਾ ਗਿਆ ਹੈ। ਇਨ੍ਹਾਂ ਟਰੇਨਾਂ ਦੇ ਚੱਲਣ ਨਾਲ ਨਿਯਮਤ ਤੌਰ 'ਤੇ ਚੱਲਣ ਵਾਲੀਆਂ ਟਰੇਨਾਂ 'ਚ ਭੀੜ ਘੱਟ ਹੋਵੇਗੀ ਅਤੇ ਗਰਮੀਆਂ ਦੀਆਂ ਛੁੱਟੀਆਂ 'ਚ ਸੈਰ-ਸਪਾਟੇ ਲਈ ਬਾਹਰ ਜਾਣ ਵਾਲੇ ਯਾਤਰੀਆਂ ਨੂੰ ਵੱਡੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ - ਚੋਣਾਂ ਤੋਂ ਬਾਅਦ ਲੋਕਾਂ ਨੂੰ ਲੱਗੇਗਾ ਵੱਡਾ ਝਟਕਾ, ਮੋਬਾਈਲ ਰਿਚਾਰਜ ਹੋਣਗੇ ਮਹਿੰਗੇ
ਵਿਭਾਗ ਵੱਲੋਂ ਇਸ ਸਬੰਧੀ ਸੂਚਨਾ ਜਾਰੀ ਕਰਦੇ ਹੋਏ ਦੱਸਿਆ ਕਿ ਇਹ ਰੇਲਗੱਡੀਆਂ 12 ਅਪ੍ਰੈਲ ਤੋਂ 15 ਜੁਲਾਈ ਵਿਚਾਲੇ ਚੱਲਣਗੀਆਂ। ਇਹ ਰੇਲਗੱਡੀਆਂ ਨਵੀਂ ਦਿੱਲੀ-ਕਟੜਾ, ਦਿੱਲੀ ਜੰਕਸ਼ਨ-ਵਾਰਾਣਸੀ, ਕਟੜਾ-ਵਾਰਾਣਸੀ, ਬਠਿੰਡਾ-ਵਾਰਾਣਸੀ, ਸਹਾਰਨਪੁਰ-ਅੰਬਾਲਾ ਕੈਂਟ, ਚੰਡੀਗੜ੍ਹ-ਗੌਰਖਪੁਰ, ਦਿੱਲੀ ਜੰਕਸ਼ਨ-ਦਰਭੰਗਾ, ਦਿੱਲੀ-ਬਰੌਨੀ, ਆਨੰਦ ਵਿਹਾਰ ਟਰਮੀਨਲਜ਼-ਸਹਿਰਸਾ, ਆਨੰਦ ਵਿਹਾਰ ਟਰਮੀਨਲਜ਼-ਜੈਨਗਰ, ਆਨੰਦ ਵਿਹਾਰ ਟਰਮੀਨਲਜ਼-ਜੋਗਬਾਣੀ, ਨਵੀਂ ਦਿੱਲੀ-ਸੀਤਾਮੜ੍ਹੀ, ਜੰਮੂਤਵੀ-ਉਦੈਪੁਰ, ਆਨੰਦ ਵਿਹਾਰ ਟਰਮੀਨਲਜ਼-ਮੁਜ਼ੱਫਰਪੁਰ, ਦੇਹਰਾਦੂਨ-ਗੌਰਖਪੁਰ, ਦੇਹਰਾਦੂਨ-ਹਾਵੜਾ, ਦੇਹਰਾਦੂਨ-ਮੁਜ਼ੱਫਰਪੁਰ, ਕਟੜਾ-ਗੁਹਾਟੀ, ਜੰਮੂਤਵੀ-ਕਲਕੱਤਾ, ਕਾਲਕਾ-ਸ਼ਿਮਲਾ, ਗੁਹਾਟੀ-ਸ਼੍ਰੀਗੰਗਾਨਗਰ, ਇਰੇਨਾਕੁਲਮ-ਹਜ਼ਰਤ ਨਿਜ਼ਾਮੁਦੀਨ, ਜਬਲਪੁਰ-ਹਰਦੁਆਰ ਵਿਚਾਲੇ ਚੱਲਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8