ਚੰਡੀਗੜ੍ਹ 'ਚ ਹੋਲੀ 'ਤੇ ਪੁਲਸ ਨੇ ਲਾਏ ਵਿਸ਼ੇਸ਼ ਨਾਕੇ, 850 ਜਵਾਨ ਡਿਊਟੀ 'ਤੇ ਤਾਇਨਾਤ

Wednesday, Mar 08, 2023 - 01:08 PM (IST)

ਚੰਡੀਗੜ੍ਹ (ਸੁਸ਼ੀਲ) : ਹੋਲੀ ਦੇ ਤਿਉਹਾਰ ’ਤੇ ਸ਼ਰਾਬ ਪੀ ਕੇ ਹੰਗਾਮਾ ਕਰਨ ਵਾਲਿਆਂ ਅਤੇ ਸ਼ਰਾਰਤੀ ਅਨਸਰਾਂ ’ਤੇ ਚੰਡੀਗੜ੍ਹ ਪੁਲਸ ਨੇ ਖ਼ਾਸ ਨਜ਼ਰ ਰੱਖੀ ਹੋਈ ਹੈ। ਚੰਡੀਗੜ੍ਹ ਪੁਲਸ ਅਤੇ ਟ੍ਰੈਫਿਕ ਪੁਲਸ ਵੱਲੋਂ ਗੇੜੀ ਰੂਟ ਦੇ ਨਾਲ ਮਾਰਕਿਟਾਂ ਵਿਚ ਸਪੈਸ਼ਲ ਨਾਕੇ ਲਾਏ ਗਏ ਹਨ। ਇਸ ਦੌਰਾਨ 8 ਡੀ. ਐੱਸ. ਪੀਜ਼., 25 ਥਾਣਾ ਇੰਚਾਰਜਾਂ ਸਮੇਤ 850 ਪੁਲਸ ਜਵਾਨ ਵਿਸ਼ੇਸ਼ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ : ਖੰਨਾ 'ਚ ਵੱਡਾ ਹਾਦਸਾ, ਰੇਲਵੇ ਟਰੈਕ 'ਤੇ ਬੈਠੇ ਸੀ ਮਜ਼ੂਦਰ, ਅਚਾਨਕ ਉੱਤੇ ਆ ਚੜ੍ਹੀ ਟਰੇਨ ਤਾਂ...

ਪੁਲਸ ਵੱਲੋਂ ਸਵੇਰੇ 9 ਤੋਂ ਨਾਕੇ ਲਾਏ ਗਏ ਹਨ, ਜੋ ਕਿ ਸ਼ਾਮ 5 ਵਜੇ ਤੱਕ ਲੱਗੇ ਰਹਿਣਗੇ। ਹੋਲੀ ਦੇ ਤਿਉਹਾਰ ’ਤੇ ਥਾਣਾ ਅਤੇ ਟ੍ਰੈਫਿਕ ਪੁਲਸ ਵਲੋਂ ਕੁੱਲ 64 ਨਾਕੇ ਲਾਏ ਗਏ ਹਨ। ਇਸ ਤੋਂ ਇਲਾਵਾ ਸ਼ਾਮ 6 ਤੋਂ 10 ਵਜੇ ਤੱਕ ਸਪੈਸ਼ਲ ਨਾਕੇ ਲਾਏ ਗਏ ਹਨ। ਚੰਡੀਗੜ੍ਹ ਪੁਲਸ ਦੀ ਖ਼ਾਸ ਨਜ਼ਰ ਗਰਲਜ਼ ਹੋਸਟਲ, ਪੰਜਾਬ ਯੂਨੀਵਰਸਿਟੀ, ਗੇੜੀ ਰੂਟ ਦੇ ਨੇੜੇ ਪੀ. ਸੀ. ਆਰ. ਵਾਹਨਾਂ ਦੀ ਖ਼ਾਸ ਪੈਟਰੋਲਿੰਗ ਰਹੇਗੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ CM ਮਾਨ ਨੇ ਵਿਰੋਧੀਆਂ ਦੇ ਕੱਢੇ ਵੱਟ, ਪੰਜਾਬੀਆਂ ਨੂੰ ਲੈ ਕੇ ਆਖ਼ੀਆਂ ਇਹ ਗੱਲਾਂ

ਇਸ ਤੋਂ ਇਲਾਵਾ ਚੀਤਾ ਮੋਟਰਸਾਈਕਲ ਵਾਲੇ ਕਾਲੋਨੀ ਇਲਾਕਿਆਂ ਵਿਚ ਸਰਗਰਮ ਰਹਿਣਗੇ। ਗੇੜੀ ਰੂਟ ’ਤੇ 11-12 ਟੀ-ਪੁਆਇੰਟ ਤੋਂ ਛੋਟੇ ਚੌਂਕ ਸੈਕਟਰ-9/10 ਤੱਕ ਵਨ ਵੇਅ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਨਾ ਝੀਲ, ਏਲਾਂਤੇ ਮਾਲ, ਬਾਜ਼ਾਰ ਸੈਕਟਰ-15, 11, 17, 22, 20, ਹੋਸਟਲ ਅਤੇ ਹੋਰ ਸੰਸਥਾਨਾਂ ’ਤੇ ਪੁਲਸ ਤਾਇਨਾਤ ਕੀਤੀ ਜਾਵੇਗੀ। ਸ਼ਰਾਬ ਪੀ ਕੇ ਗੱਡੀ ਚਲਾਉਣ ਵਾਲਿਆਂ ਲਈ ਨਾਕੇ ਲਾਏ ਗਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News