5 ਦਿਨਾਂ ਲਈ ਫਿਰੋਜ਼ਪੁਰ-ਜਲੰਧਰ ਵਿਚਾਲੇ ਚਲਾਈ ਸਪੈਸ਼ਲ ਡੀ.ਐੱਮ.ਯੂ. ਗੱਡੀ
Sunday, Nov 10, 2019 - 03:37 PM (IST)

ਫਿਰੋਜ਼ਪੁਰ (ਮਲਹੋਤਰਾ) : ਸੁਲਤਾਨਪੁਰ ਲੋਧੀ 'ਚ ਮਨਾਏ ਜਾ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੂਰਬ ਸਮਾਗਮਾਂ ਕਾਰਨ ਰੇਲਗੱਡੀਆਂ 'ਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਰੇਲ ਮੰਡਲ ਫਿਰੋਜ਼ਪੁਰ ਨੇ 5 ਦਿਨ ਲਈ ਸਪੈਸ਼ਲ ਡੀ.ਐੱਮ.ਯੂ. ਰੇਲਗੱਡੀ ਆਰੰਭ ਕੀਤੀ ਹੈ। ਡੀ.ਆਰ.ਐੱਮ. ਰਜੇਸ਼ ਅਗਰਵਾਲ ਨੇ ਦੱਸਿਆ ਕਿ ਅੰਤਰ ਰਾਸ਼ਟਰੀ ਸਮਾਗਮਾਂ ਦੇ ਕਾਰਨ ਫਿਰੋਜ਼ਪੁਰ-ਜਲੰਧਰ ਟਰੈਕ ਤੇ ਰੇਲਗੱਡੀਆਂ ਵਿਚ ਭਾਰੀ ਭੀੜ ਨੂੰ ਦੇਖਦੇ ਹੋਏ 10 ਨਵੰਬਰ ਤੋਂ 14 ਨਵੰਬਰ ਤੱਕ ਰੋਜ਼ਾਨਾ ਸਪੈਸ਼ਲ ਡੀ.ਐਮ.ਯੂ. ਟਰੇਨ ਚਲਾਈ ਗਈ ਹੈ। ਇਹ ਟਰੇਨ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੋਂ ਸਵੇਰੇ 8:50 ਵਜੇ ਜਲੰਧਰ ਸਿਟੀ ਲਈ ਰਵਾਨਾ ਹੋਵੇਗੀ ਜਦਕਿ ਜਲੰਧਰ ਤੋਂ ਇਸ ਦਾ ਵਾਪਸ ਮੁੜਨ ਦਾ ਸਮਾਂ ਦੁਪਹਿਰ 1 ਵਜੇ ਰੱਖਿਆ ਗਿਆ ਹੈ।