ਚੰਨੀ ਨੂੰ ਹਰਾਉਣ ਵਾਲੇ ਵਿਧਾਇਕ ਉੱਗੋਕੇ ਦੇ ਪਰਿਵਾਰ ਨਾਲ ਖਾਸ ਗੱਲਬਾਤ, ਜਾਣੋ ਕੀ ਕਿਹਾ (ਵੀਡੀਓ)

Friday, Apr 08, 2022 - 10:00 PM (IST)

ਜਲੰਧਰ (ਵੈੱਬ ਡੈਸਕ) : 'ਜਗ ਬਾਣੀ' ਦੇ ਬਹੁ-ਚਰਚਿਤ ਪ੍ਰੋਗਰਾਮ 'ਨੇਤਾ ਜੀ ਸਤਿ ਸ੍ਰੀ ਅਕਾਲ' 'ਚ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਅੱਜ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਹਰਾਉਣ ਵਾਲੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਰਿਵਾਰ ਨਾਲ ਖਾਸ ਗੱਲਬਾਤ ਕੀਤੀ। ਬਹੁਤ ਹੀ ਸਾਦੇ ਪਰਿਵਾਰ 'ਚ ਰਹਿੰਦੇ ਵਿਧਾਇਕ ਉੱਗੋਕੇ ਦੇ ਪਿਤਾ ਨੇ ਇਸ ਗੱਲਬਾਤ ਦੌਰਾਨ ਦੱਸਿਆ ਕਿ ਕਦੇ ਸੋਚਿਆ ਨਹੀਂ ਸੀ ਕਿ ਇੰਨੀ ਗਰੀਬੀ ਦੀ ਹਾਲਤ 'ਚ ਰਹਿੰਦਿਆਂ ਪਰਮਾਤਮਾ ਉਨ੍ਹਾਂ ਦੇ ਦਿਨ ਇਸ ਕਦਰ ਬਦਲੇਗਾ।

ਇਹ ਵੀ ਪੜ੍ਹੋ : ਪੜ੍ਹੋ ਪੰਜਾਬ ਨਾਲ ਸਬੰਧਿਤ ਅੱਜ ਦੀਆਂ ਵੱਡੀਆਂ ਖ਼ਬਰਾਂ

ਉਨ੍ਹਾਂ ਕਿਹਾ ਕਿ ਕਿਸਮਤ ਨੇ ਹੀ ਸਾਡੇ ਬੱਚੇ ਦਾ ਸਾਥ ਦਿੱਤਾ, ਜੋ ਅੱਜ ਉਹ ਇਸ ਮੁਕਾਮ 'ਤੇ ਹੈ। ਬਾਕੀ ਸਾਡੇ ਇਲਾਕੇ ਦੇ ਲੋਕਾਂ ਨੇ ਜੋ ਸਾਥ ਦਿੱਤਾ, ਉਸ ਦਾ ਅਸੀਂ ਦੇਣ ਨਹੀਂ ਦੇ ਸਕਦੇ। ਲਾਭ ਸਿੰਘ ਨੂੰ ਸਿਆਸਤ 'ਚ ਆਉਣ ਦਾ ਸ਼ੌਕ ਕਿਵੇਂ ਪਿਆ, ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਦਾ ਬੇਟਾ ਕਿਸੇ ਕੰਪਨੀ 'ਚ ਕੰਮ ਕਰਦਾ ਸੀ ਤੇ ਜਦੋਂ ਭਗਵੰਤ ਮਾਨ ਇਸ ਇਲਾਕੇ 'ਚ ਪਹਿਲੀ ਵਾਰ ਆਏ ਤਾਂ ਉਨ੍ਹਾਂ ਨਾਲ ਗੱਲਬਾਤ ਹੋਈ ਤੇ ਮੇਲ-ਜੋਲ ਵੱਧ ਗਿਆ ਅਤੇ ਫੋਨ 'ਤੇ ਗੱਲਬਾਤ ਹੋਣ ਲੱਗੀ।

ਇਹ ਵੀ ਪੜ੍ਹੋ : CM ਵੱਲੋਂ ਟਾਸਕ ਫੋਰਸ ਨੂੰ ਗੈਂਗਸਟਰਾਂ ਦੇ ਸਫ਼ਾਏ ਦੇ ਹੁਕਮ, ਕਿਹਾ- ਪੰਜਾਬ ਦੇ ਲੋਕਾਂ ਦੀ ਸੁਰੱਖਿਆ ਮੇਰੀ ਜ਼ਿੰਮੇਵਾਰੀ

ਵਿਧਾਇਕ ਉੱਗੋਕੇ ਦੀ ਮਾਤਾ ਜੋ ਕਿ ਅੱਜ ਵੀ ਸਕੂਲ 'ਚ ਕੰਮ ਕਰਦੀ ਹੈ, ਗੱਲਬਾਤ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਅੱਜ ਲਾਭ ਸਿੰਘ ਦੇ ਵਿਧਾਇਕ ਬਣਨ 'ਤੇ ਕਿਹੋ ਜਿਹਾ ਮਹਿਸੂਸ ਕਰਦੇ ਹੋ ਤਾਂ ਉਨ੍ਹਾਂ ਕਿਹਾ ਕਿ ਬਹੁਤ ਮਾਣ ਹੁੰਦਾ ਹੈ। ਗਰੀਬ ਹੋਣ ਕਾਰਨ ਸਾਡੀ ਇਥੋਂ ਤੱਕ ਪਹੁੰਚ ਨਹੀਂ ਸੀ ਪਰ ਕਿਸਮਤ ਅਤੇ ਚੰਗੇ ਕੰਮਾਂ ਦਾ ਫਲ ਕਹਿ ਸਕਦੇ ਹਾਂ ਕਿ ਅੱਜ ਸਾਡਾ ਪੁੱਤ ਇੰਨੇ ਉੱਚੇ ਮੁਕਾਮ 'ਤੇ ਹੈ। ਵਿਧਾਇਕ ਲਾਭ ਸਿੰਘ ਦੀ ਪਤਨੀ ਨੇ ਗੱਲਬਾਤ ਦੌਰਾਨ ਦੱਸਿਆ ਕਿ 2010 ਜਦੋਂ ਉਨ੍ਹਾਂ ਦਾ ਵਿਆਹ ਹੋਇਆ ਤਾਂ ਉਨ੍ਹਾਂ ਦੇ ਪਤੀ ਮੋਬਾਇਲ ਰਿਪੇਅਰ ਦਾ ਕੰਮ ਕਰਦੇ ਸਨ। ਇਹ ਪੁੱਛਣ 'ਤੇ ਕਿ ਕੀ ਜ਼ਿੰਦਗੀ 'ਚ ਕਦੇ ਸੋਚਿਆ ਸੀ ਕਿ ਇਕ ਦੌਰ 'ਚ ਵਿਧਾਇਕ ਦੀ ਪਤਨੀ ਬਣਾਂਗੀ ਤਾਂ ਉਨ੍ਹਾਂ ਕਿਹਾ ਕਿ ਬਿਲਕੁਲ ਨਹੀਂ, ਕਦੇ ਸੋਚਿਆ ਨਹੀਂ ਸੀ।


author

Manoj

Content Editor

Related News