ਕੈਨੇਡਾ ਤੋਂ ਚੱਲੀ ਸਪੈਸ਼ਲ ਬੱਸ ਪਹੁੰਚੀ ਭਾਰਤ, ਵਾਹਗਾ ਬਾਰਡਰ ''ਤੇ ਹੋਇਆ ਨਿੱਘਾ ਸਵਾਗਤ

Sunday, Nov 17, 2019 - 09:53 PM (IST)

ਕੈਨੇਡਾ ਤੋਂ ਚੱਲੀ ਸਪੈਸ਼ਲ ਬੱਸ ਪਹੁੰਚੀ ਭਾਰਤ, ਵਾਹਗਾ ਬਾਰਡਰ ''ਤੇ ਹੋਇਆ ਨਿੱਘਾ ਸਵਾਗਤ

ਅੰਮ੍ਰਿਤਸਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈਕੇ ਕੈਨੇਡਾ ਤੋਂ ਪੰਜਾਬ ਦੇ ਸੁਲਤਾਨਪੁਰ ਲੋਧੀ ਦੀ ਅੰਤਰਾਸ਼ਟਰੀ ਯਾਤਰਾ ਲਈ ਚੱਲੇ ਸਿੱਖ 17 ਨਵੰਬਰ ਨੂੰ ਅੰਮ੍ਰਿਤਸਰ ਪਹੁੰਚੇ। ਜਿਨ੍ਹਾਂ ਦਾ ਸਵਾਗਤ ਕਰਨ ਲਈ ਐਸਜੀਪੀਸੀ ਦੇ ਮੈਨੇਜਰ ਰੂਬੀ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ, ਜਿੱਥੇ ਉਨ੍ਹਾਂ ਨੇ ਬੱਸ ਵਿਚ ਸਵਾਰ ਸਿੱਖ ਸ਼ਰਧਾਲੂਆਂ ਨੂੰ ਸਨਮਾਨਤ ਕੀਤਾ। ਮੈਨੇਜਰ ਰੂਬੀ ਨੇ ਦੱਸਿਆ ਕਿ ਗੁਰਚਰਨ ਸਿੰਘ ਜੋ ਕੇ ਕੈਨੇਡਾ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਸ਼ਾਂਤੀ ਦਾ ਸੰਦੇਸ਼ ਲੈਕੇ ਤੁਰੇ ਹਨ।

ਤੁਹਾਨੂੰ ਦੱਸ ਦਈਏ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਲੈ ਕੇ ਕੈਨੇਡਾ ਦੇ ਇੱਕ ਪਰਿਵਾਰ ਵੱਲੋਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਗੁਰਧਾਮਾਂ ਦੇ ਦਰਸ਼ਨਾਂ ਲਈ ਇਹ ਵਿਸ਼ੇਸ਼ ਬੱਸ ਚਲਾਈ ਗਈ ਸੀ, ਜੋ ਕਿ 17 ਦੇਸ਼ਾਂ ਤੋਂ ਹੁੰਦੀ ਹੋਈ 2100 ਕਿਲੋਮੀਟਰ ਦਾ ਰਸਤਾ ਤੈਅ ਕਰਦਿਆਂ ਅਟਾਰੀ ਵਾਹਗਾ ਸਰਹੱਦ ਰਾਹੀਂ ਅੱਜ ਭਾਰਤ ਪੁੱਜੀ। ਇਹ ਬੱਸ ਲੰਡਨ, ਫਰਾਂਸ, ਜਰਮਨੀ, ਆਸਟਰੀਆ, ਸਵਿਟਜ਼ਰਲੈਂਡ, ਤੁਰਕੀ ਅਤੇ ਈਰਾਨ ਆਦਿ ਦੇਸ਼ਾਂ ਤੋਂ ਹੁੰਦੀ ਹੋਈ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਸਮਾਗਮਾਂ ਵਿਚ ਸ਼ਾਮਲ ਹੋਈ।


author

Sunny Mehra

Content Editor

Related News